
ਫੋਟੋ ਧੰਨਵਾਦ(ਨੀਟੀਦ)
ੳਸਲੋ,(ਰੁਪਿੰਦਰ ਢਿੱਲੋ ਮੋਗਾ) -ਨਾਰਵੇ ਚ ਹਰ ਸਾਲ ਨੋਰਵੀਜੀਅਨ ਆਫ ਦਾ ਯੀਅਰ ਐਵਾਰਡ ਉਹਨਾ ਸਖਸ਼ੀਅਤਾ ਨੂੰ ਦਿੱਤਾ ਜਾਦਾ ਹੈ, ਜਿਹਨਾ ਦਾ ਕੰਮ ਨਾਰਵੀਜੀਅਨ ਲੋਕਾ ਦੀ ਨਜ਼ਰਾ ਵਿੱਚ ਸਨਮਾਨਯੋਗ ਤੇ ਸ਼ਲਾਘਾਯੋਗ ਹੁੰਦਾ ਹੈ। ਇਸ ਸਾਲ ਦਿੱਤੇ ਜਾ ਰਹੇ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੀ ਨਾਰਵੇ ਦੀ ਮੋਜੂਦਾ ਸਰਕਾਰ ਲੇਬਰ ਪਾਰਟੀ ਦੇ ੳਸਲੋ ਵਿਦਿਆਰਥੀ ਵਿੰਗ ਦੀ ਵਾਈਸ ਪ੍ਰੈਸੀਡੈਟ ਸਿੱਖੀ ਸਰੂਪ ਧਾਰਨ ਕੇਸਕੀ ਸਜਾਉਦੀ ਬੀਬੀ ਪ੍ਰਭਲੀਨ ਕੋਰ (18) ਵੀ ਸ਼ਾਮਿਲ ਹੈ।ਜਿਕਰਯੋਗ ਗੱਲ ਇਹ ਹੈ ਕਿ ਇਹ ਹੋਣਹਾਰ ਬੱਚੀ 22 ਜੁਲਾਈ ਨੂੰ ਨਾਰਵੇ ਚ ਵਾਪਰੇ ਕਾਂਡ ਜਿਸ ਵਿੱਚ 70 ਤੋ ਉਪਰ ਨੋਜਵਾਨ ਲੜਕੇ ਲੜਕੀਆ ਮੱਨੁਖਤਾ ਦੇ ਦੁਸ਼ਮਣ ਇਨਸਾਨ ਦੀ ਸੋਚ ਦਾ ਸਿ਼ਕਾਰ ਹੋ ਗਏ ਸਨ ਚ ਵਾਹਿਗੁਰੂ ਦੀ ਮੇਹਰ ਅਤੇ ਆਪਣੀ ਸੂਝਬੁਝਤਾ ਕਾਰਨ ਬਚ ਗਈ ਸੀ। ਇਸ ਸਾਲ ਇਸ ਨੂੰ ਇਹ ਐਵਾਰਡ ਕਿਸੇ ਵੀ ਧਰਮ ਵੱਲੋ ਸਿਰ ਤੇ ਸਜਾਈ ਜਾਦੀ ਦਸਤਾਰ/ਸਕਾਫ ਆਦਿ ਬਣ ਨਾਰਵੇ ਦੇ ਕਾਨੂੰਨ ਦੀ ਦੇਵੀ ਦੇ ਮੰਦਰ ਚ ਨਾ ਕੰਮ ਕਰਨ ਦੀ ਕਈ ਪਾਰਟੀਆ ਵੱਲੋ ਹੱਕ ਚ ਬੁਲੰਦ ਕੀਤੀ ਜਾਦੀ ਆਵਾਜ ਦੇ ਵਿਰੁੱਧ ਦਸਤਾਰ ਦੇ ਹੱਕ ਚ ਪੈਰਵੀ ਕਰਨ ਪ੍ਰਤੀ ਦਿੱਤਾ ਜਾਣਾ ਹੈ। ਇਸ ਤੋ ਇਲਾਵਾ ਜਰਮਨ ਨਿਵਾਸੀ ਮਾਰਕਲ ਗਲੇਫੇ(32) ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ 22 ਜੁਲਾਈ ਵਾਲੇ ਦਿਨ 20 ਤੋ ਉੱਪਰ ਨੋਜਵਾਨਾ ਦੀ ਜਾਨ ਬਚਾਈ ਅਤੇ ਸੀਨੋਵਾ ਕਵਾਮੇ (20) ਜੋ ਕਿ ਨਾਰਵੇ ਦੇ ਹਾਰਡਾਗਰਵਿਦਾ ਏਰੀਆ ਚ ਸਰਕਾਰ ਵੱਲੋ ਕੁਦਰਤੀ ਸੁੰਦਰਤਾ ਵਾਲੇ ਇਲਾਕੇ ਚ ਬਣਾਏ ਜਾ ਰਹੇ ਪ੍ਰਾਜੈਕਟ ਦਾ ਡੱਟ ਕੇ ਵਿਰੋਧ ਕਰਨ ਚ ਲੋਕਾ ਨੂੰ ਜੱਥੇਬੰਦ ਕਰ ਇਸ ਪ੍ਰਾਜੈਕਟ ਨੂੰ ਰੋਕਿਆ ਨੂੰ ਦਿੱਤਾ ਜਾ ਰਿਹਾ ਹੈ।