ਅਸਾਮ ਵਿਚ ਦਹਿਸ਼ਤਗਰਦਾਂ ਵਲੋਂ ਸਿੱਖ ਜਨਰਲ ਮੈਨੇਜਰ ਸਣੇ ਦੋ ਦੀ ਅਗਵਾ ਤੋਂ ਬਾਅਦ ਹੱਤਿਆ

ਦੀਮਾ ਹਸਾੳ,(ਪਰਮਜੀਤ ਸਿੰਘ ਬਾਗੜੀਆ) -  ਅਸਾਮ ਦੇ ਕਬਾਇਲੀ ਖੇਤਰ ਦੀਮਾ ਹਸਾੳ ਜਿਲੇ ਦੇ ਹੁਸ ਕੋਰੀ ਨਿਪਾਲੀ ਪਿੰਡ ਵਿਖੇ ਅੱਤਵਾਦੀਆਂ ਨੇ ਫਿਰੋਤੀ ਲਈ ਅਗਵਾਹ ਕੀਤੇ ਵੱਖ ਵੱਖ ਕੰਪਨੀਆਂ ਨੇ ਦੋ ਉਚ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਿਨ੍ਹਾਂ ਵਿਚ ਇਕ ਕਰਨਲ ਜਤਿੰਦਰ ਸਿੰਘ ਸੰਧੂ ਡਿਪਟੀ ਜਨਰਲ ਮੈਨੇਜਰ ਜੇ. ਪੀ. ਅਸੋਸੀਏਟਸ ਸੀਮੈਂਟ ਅਤੇ ਦੂਜਾ ਰਮਨ ਸ਼ਰਮਾ ਭੂ-ਵਗਿਆਨੀ, ਅਸਾਮ ਮਿਨਰਲ ਕਾਰਪੋਰੇਸ਼ਨ ਵਿਚ ‘ਚ ਅਧਿਕਾਰੀ ਵਜੋਂ ਕੰਮ ਕਰ ਰਹੇ ਸਨ। ਨਾਰਥ ਈਸਟ ਦੇ ਖੇਤਰੀ ਅਖਬਾਰ ਸੈਵਨ ਸਿਸਟਰਜ ਪੋਸਟ ਵਿਚ ਛਪੀ ਖਬਰ ਅਨੁਸਾਰ ਦੋਵੈਂ ਅਧਿਕਾਰੀਆਂ ਨੂੰ ਸਧਾਨਕ ਦਹਿਸ਼ਤਗਰਦਾਂ ਦੀ ਜਥੇਬੰਦੀ ‘ਹਿੱਲ ਟਾਈਗਰਸ ਫੋਰਸ’ ਦੇ ਦਸਿ਼ਤਗਰਦਾਂ ਨੇ ਬੀਤੇ 25 ਨਬੰਬਰ ਤੋਂ ਹੀ ਅਗਵਾ ਕੀਤਾ ਹੋਇਆ ਸੀ ਜਿਸ ਬਾਰੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ 9 ਦਸੰਬਰ ਨੂੰ ਹੀ ਪਤਾ ਚਲ ਸਕਿਆ। ਕਤਲ ਕੀਤੇ ਗਏ 62 ਸਾਲਾ ਕਰਨਲ ਸੰਧੂ ਜਲੰਧਰ ਅਤੇ 48 ਸਾਲਾ ਸ਼ਰਮਾ ਸਿ਼ਵਸਾਗਰ ਦੇ ਰਹਿਣ ਵਾਲੇ ਸਨ। ਸਰ਼ਮਾ ਦੇ ਪਰਵਾਰ ਵਾਲਿਆਂ ਦਾ ਦੋਸ਼ ਹੈ ਕਿ ਕੰਪਨੀ ਵਾਲਿਆਂ ਨੇ ਕਈ ਦਿਨਾਂ ਤੱਕ ਅਗਵਾ ਦੀ ਇਸ ਘਟਨਾ ਨੂੰ ਲੁਕਾ ਕੇ ਰੱਖਿਆ। ਟਾਈਗਰ ਹਿੱਲ ਫੋਰਸ ਦੇ ਦਹਿਸ਼ਤਗਰਦਾਂ ਨੇ ਇਨਾਂ ਦੋਵੈ ਅਧਿਕਾਰੀਆਂ ਦੀ ਜਾਨ ਖਲਾਸੀ ਲਈ 2 ਕਰੋੜ ਰੂਪਏ ਦੀ ਫਿਰੋਤੀ ਮੰਗੀ ਸੀ ਜਿਸ ਵਿਚੋਂ 50 ਲੱਖ ਰੁਪਏ ਪਹਿਲੀ ਕਿਸ਼ਤ ਵਜੋਂ  ਅਣਜਾਣ ਵਿਚੋਲਿਆਂ ਰਾਹੀਂ ਦਿੱਤੇ ਜਾਣ ਬਾਰੇ ਵੀ ਪਤਾ ਲੱਗਾ ਹੈ। ਲਗਦਾ ਹੈ ਕਿ ਅਗਵਾਹਕਾਰਾਂ ਨੇ ਫਿਰੋਤੀ ਦੀ ਪੂਰੀ ਰਕਮ ਮਿਲਣ ‘ਚ ਦੇਰੀ ਕਾਰਨ ਗੁੱਸੇ ‘ਚ ਆ ਕੇ ਦੋਵਾਂ ਅਧਿਕਾਰੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।
ੳਧਰ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਇਨ੍ਹਾਂ ਅਗਵਾਕਾਰਾਂ ਨੂੰ ਦਬੋਚਣ ਦੇ ਨੇੜੇ ਪੁੱਜਣ ਵਾਲੀ ਹੀ ਸੀ ਕਿ ਉਨ੍ਹਾਂ ਨੇ ਇਕ ਕਾਰਾ ਕਰ ਦਿੱਤਾ। ਐਸ. ਪੀ ਸ੍ਰੀ ਐਸ. ਐਸ. ਪਨੇਸਰ ਨੇ ਅਗਵਾਕਾਰਾਂ ਦੀ ਪਛਾਣ ਬਾਬਤ ਦੱਸਦਿਆਂ ਕਿਹਾ ਕਿ ਇਹ ਇਲਾਕੇ ਦੇ ਕਰਬੀ ਨਾਂ ਦੇ ਕਬੀਲੇ ਦੇ ਲੋਕਾਂ ਦਾ ਕਾਰਾ ਹੈ। ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਦੋਵਾਂ ਨੂੰ ਕੋਈ 10 ਦਿਨ ਪਹਿਲੇ ਗੋਲੀਆਂ ਮਾਰੀਆਂ ਗਈਆਂ ਤੇ ਨਾਲ ਹੀ ਉਨਾਂ ਦੇ ਗਲੇ ਤੇ ਚਿਹਰੇ ‘ਤੇ ਤੇਜਧਾਰ ਹਥਿਆਰਾਂ ਦੇ ਕਟ ਦੇ ਨਿਸ਼ਾਨ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>