ਸੋਨੇ ਦੀ ਦੁਕਾਨ ਲੁਟਣ ਆਏ ਲੁਟੇਰੇ ਸੁਨਿਆਰੇ ਨੇ ਗੋਲੀ ਮਾਰਕੇ ਭਜਾਏ

ਪੈਰਿਸ, (ਸੰਧੂ) -ਇਥੋਂ ਦੇ ਇਲਾਕੇ ਆਨੀਆ ਵਿੱਚ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿਹਨਾਂ ਨੇ ਕੱਲ ਦਿੱਨ ਦਿਹਾੜੇ ਭਰੇ ਬਾਜਾਰ ਵਿੱਚ ਇੱਕ ਸੋਨੇ ਦੀ ਦੁਕਾਨ ਨੂੰ ਲੁੱਟਣ ਦਾ ਯਤਨ ਕੀਤਾ ਸੀ।ਹੋਇਆ ਇਸ ਤਰ੍ਹਾਂ ਕਿ ਉਹਨਾਂ ਵਿੱਚੋਂ ਪਹਿਲਾਂ ਇੱਕ ਜਾਣਾ ਗਾਹਕ ਬਣ ਕੇ ਅੰਦਰ ਆ ਗਿਆ।ਉਸ ਦੇ ਨਾਲ ਹੀ ਦੋਵੇਂ ਲੁਟੇਰੇ ਮੂੰਹ ਢੱਕ ਕੇ ਅੰਦਰ ਆਣ ਵੜੇ, ਉਹ ਵੜਦੇ ਹੀ ਸ਼ੌਅ ਰੂਮ ਨੂੰ ਤੋੜ ਕੇ ਗਹਿਣੇ ਚੁੱਰਾਉਣ ਲੱਗ ਪਏ।ਇਤਨੇ ਵਿੱਚ ਦੁਕਾਨ ਦੇ ਮਾਲਕ ਨੇ ਆਪਣੇ ਆਟੋਮੈਟਿਕ ਰੀਵਾਲਵਰ ਨਾਲ ਗੋਲੀ ਚਲਾ ਦਿੱਤੀ, ਉਹਨਾਂ ਵਿੱਚ ਇੱਕ ਲੁਟੇਰਾ ਫੱਟੜ ਹੋ ਗਿਆ, ਦੂਸਰੇ ਦੋਵੇਂ ਆਪਣੇ ਸਾਥੀ ਨੂੰ ਫੱਟੜ ਹੋਇਆ ਵੇਖ ਕੇ ਉਥੋਂ ਭੱਜ ਨਿਕਲੇ, ਉਹਨਾਂ ਦੇ ਪਿੱਛੇ ਪਿੱਛੇ ਫੱਟੜ ਲੁਟੇਰਾ ਵੀ ਭੱਜ ਪਿਆ,ਜਿਸ ਨੂੰ ਥੋੜੀ ਦੇਰ ਬਾਅਦ ਹੀ ਉਸ ਦੇ ਸਾਥੀਆਂ ਸਣੇ ਐਂਟੀ ਕ੍ਰਿਮੀਨਲ ਬ੍ਰੀਗੇਡ ਨੇ ਗ੍ਰਿਫਤਾਰ ਕਰ ਲਿਆ ਹੈ।ਇਸ ਗੱਲ ਦਾ ਪ੍ਰਗਟਾਵਾ ਇਲਾਕੇ ਦੀ ਪੁਲੀਸ ਜੁਡੀਸ਼ਲ ਨੇ ਕੀਤਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>