ਭਾਰਤੀ ਟੀਮ 191 ਦੌੜਾਂ ਹੀ ਬਣਾ ਸਕੀ

ਸਿਡਨੀ- ਇਥੇ ਭਾਰਤ ਅਤੇ ਆਸਟ੍ਰੇਲੀਆ ਦੌਰਾਨ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਪਹਿਲੀ ਪਾਰੀ ਦੌਰਾਨ ਬਿਨਾਂ ਕੋਈ ਵੱਡਾ ਸਕੋਰ ਖੜਾ ਕੀਤਿਆਂ 191 ਦੇ ਮਾਮੂਲੀ ਜਿਹੇ ਸਕੋਰ ‘ਤੇ ਆਊਟ ਹੋ ਗਈ। ਇਸ ਪਾਰੀ ਦੌਰਾਨ ਆਸਟ੍ਰੇਲੀਆਈ ਗੇਂਦਬਾਜ਼ ਪੀਟਰ ਸਿਡਲ ਨੇ ਆਪਣੇ ਟੈਸਟ ਕੈਰੀਅਰ ਦੇ ਸੌ ਵਿਕਟ ਲਏ।

ਇਸ ਇਨਿੰਗ ਦੌਰਾਨ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬਿਨਾਂ ਆਊਟ ਹੋਇਆਂ 57 ਦੌੜਾਂ ਬਣਾਈਆਂ ਅਤੇ ਸਚਿਨ ਤੇਂਦੁਲਕਰ 41 ਦੌੜਾਂ ਬਣਾਕੇ ਆਊਟ ਹੋਏ। ਆਸਟ੍ਰੇਲੀਆਈ ਗੇਂਦਬਾਜ਼ਾਂ ਚੋਂ ਪੈਟਿਨਸਨ ,ਹਿਲੰਨਹੌਸ , ਸਿਡਲ ਨੇ ਭਾਰਤੀ ਟੀਮ ਨੂੰ ਟਿਕਣ ਨਹੀਂ ਦਿੱਤਾ। ਇਸਦੇ ਨਾਲ ਹੀ ਭਾਰਤੀ ਗੇਂਦਬਾਜ਼ ਵਲੋਂ 51 ਦੇ ਸਕੋਰ ‘ਤੇ ਆਸਟ੍ਰੇਲੀਆ ਦੀਆਂ 3 ਵਿਕਟਾਂ ਲੈ ਲਈਆਂ। ਇਹ ਤਿੰਨੇਂ ਵਿਕਟਾਂ ਜ਼ਹੀਰ ਖਾਂ ਦੀ ਝੋਲੀ ਪਈਆਂ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>