ਐਚ. ਐਨ. ਪੀ. ਉਮੀਦਵਾਰ ਸ੍ਰੀ ਇਕੋਲਾਹਾ ਨੇ ਚੋਣ ਸਰਗਰਮੀਆਂ ਤੇਜ਼ ਕੀਤੀਆਂ

ਖੰਨਾ – ਜਿਉਂ-ਜਿਉਂ ਚੋਣਾਂ ਦੀ ਤਰੀਕ ਨਜ਼ਦੀਕ ਆਉਂਦੀ  ਜਾ ਰਹੀ ਹੈ ਤਿਉਂ- ਤਿਉਂ ਰਾਜਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਹੀ ਲੜੀ ਦੇ ਤਹਿਤ ਹਿੰਦੋਸਤਾਨ ਨੈਸ਼ਨਲ ਪਾਰਟੀ ਦੇ ਵਿਧਾਨ ਸਭਾ ਹਲਕਾ ਖੰਨਾ ਤੋਂ ਉਮੀਦਵਾਰ ਸ੍ਰ. ਕਰਨੈਲ ਸਿੰਘ ਇਕੋਲਾਹਾ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਸ੍ਰੀ ਇਕੋਲਾਹਾ ਨੇ ਆਪਣੇ ਨਾਮਜ਼ਦਗੀ ਪੇਪਰ 11 ਜਨਵਰੀ ਨੂੰ ਦਾਖਲ ਕਰਨੇ ਹਨ ਅਤੇ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਇਲਾਕੇ ਦੇ ਪਿੰਡ-ਪਿੰਡ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਅਤੇ ਲੋਕਾਂ ਨੂੰ ਆਪਣੀ ਪਾਰਟੀ ਦੇ ਏਜੰਡਾ ਦੱਸਿਆ ਜਾ ਰਿਹਾ ਹੈ। ਸ੍ਰੀ ਇਕੋਲਾਹਾ ਨੇ ਵੱਖ-ਵੱਖ ਥਾਂਵਾਂ ’ਤੇ ਨੁਕੜ ਮੀਟਿੰਗਾਂ ਦੌਰਾਨ ਬੋਲਦਿਆਂ ਕਿਹਾ ਪੰਜਾਬ ਦੀ ਜਨਤਾ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਤੋਂ ਦੁਖੀ ਹੋ ਚੁੱਕੀ ਹੈ ਅਤੇ ਉਹ ਹੁਣ ਇਹਨਾਂ ਪਾਰਟੀਆਂ ਦੇ ਨੁੰਮਾਇਦਿਆਂ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ’ਤੇ ਬੋਲਦਿਆਂ ਪਾਰਟੀ ਦੇ ਖੱਤਰੀ ਵਿੰਗ ਦੇ ਪ੍ਰਧਾਨ ਸ੍ਰੀ ਰਮੇਸ਼ ਚੰਦ ਖੱਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਕਾਰਜਕਾਲ ਵਿੱਚ ਭ੍ਰਿਸ਼ਟਾਚਾਰ ਨੇ ਸਾਰੇ ਹੱਦਾਂ ਬੰਨੇ ਟੱਪ ਚੁੱਕਿਆ ਹੈ, ਸੂਬੇ ਵਿੱਚ ਬੇਰੁਜ਼ਗਾਰੀ ਵਿੱਚ ਭਾਰੀ ਵਾਧਾ ਹੋਇਆ ਅਤੇ ਮਹਿੰਗਾਈ ਨੇ ਵੀ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਗਰੀਬ ਲੋਕਾਂ ਦੀ ਬਾਂਹ ਨਹੀਂ ਫੜੀ। ਇਸ ਲਈ ਲੋਕ ਹੁਣ ਤੀਸਰਾ ਬਦਲ ਚਾਹੁੰਦੇ ਹਨ।

ਸ੍ਰੀ ਇਕੋਲਾਹਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਖੰਨਾ ਦੇ ਅਨੇਕਾਂ ਪਿੰਡਾਂ ਨਰੈਣਗੜ੍ਹ, ਰਾਜੇਵਾਲ, ਰੋਹਣੋਂ ਕਲ੍ਹਾਂ, ਰੋਹਣੋ ਖੁਰਦ, ਈਸ਼ਨਪੁਰ, ਹੋਲ, ਪੰਜਰੁਖਾ, ਤੁਰਮਰੀ, ਖੰਨਾ ਖੁਰਦ, ਫੈਜ਼ਗੜ੍ਹ, ਗਗੜਮਾਜਰਾ ਅਤੇ ਗੋਹ ਆਦਿ ਵਿੱਚ ਜਾ ਕੇ ਪਾਰਟੀ ਵੱਲੋਂ ‘ਪੱਗੜੀ ਸੰਭਾਲ ਜੱਟ-ਮਜ਼ਦੂਰ ਲਹਿਰ’ ਚਲਾਈ ਲਹਿਰ ਤਹਿਤ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਬੇ-ਇਨਸਾਫ਼ੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਵੱਲੋਂ ਭਰਪੁਰ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ। ਇਸ ਮੌਕੇ ’ਤੇ ਉਹਨਾਂ ਦੇ ਨਾਲ ਅਵਤਾਰ ਸਿੰਘ ਭੱਟੀਆਂ, ਸ੍ਰੀ ਅਸ਼ਵਨੀ ਕੁਮਾਰ ਢੰਡ (ਐਡਵੋਕੇਟ), ਸੁਰਜੀਤ ਸਿੰਘ ਰਸੂਲੜਾ ਸੀ. ਐਮ., ਨਾਜਰ ਸਿੰਘ ਢਿੱਲੋਂ, ਅੰਗਰੇਜ਼ ਸਿੰਘ ਨਰੈਣਗੜ੍ਹ, ਬਾਵਾ ਹੋਲ ਵਾਲਾ, ਸਤਨਾਮ ਸਿੰਘ ਖੱਟੜਾ, ਅਮਰੀਤ ਸਿੰਘ ਬੱਲ, ਤਰਸੇਮ ਸਿੰਘ, ਪਰਮਜੀਤ ਸਿੰਘ, ਬੀਬੀ ਚਰਨਜੀਤ ਕੌਰ, ਬਲਵੀਰ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਲਖਵੀਰ ਸਿੰਘ ਲੱਖਾ, ਹਰਜੀਤ ਸਿੰਘ, ਗੁਰਜੀਤ ਸਿੰਘ, ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>