ਫਰਾਂਸ,(ਸੁਖਵੀਰ ਸਿੰਘ ਸੰਧੂ) – ਇਥੇ ਦੀ ਸਮੁੰਦਰੀ ਜਹਾਜਾਂ ਦੀ ਸੀ ਫਰਾਂਸ ਨਾਂ ਦੀ ਕੰਪਨੀ ਜਿਸ ਦੇ ਜਿਆਦਾ ਕਰਕੇ ਫਰਾਂਸ ਤੋਂ ਇੰਗਲੈਂਡ ਲਈ ਸ਼ਿੱਪ ਚਲਦੇ ਸਨ।ਪੈਰਿਸ ਦੀ ਕਮਰਸ਼ੀਅਲ ਟ੍ਰਿਬਉਨਲ ਅਦਾਲਤ ਨੇ ਉਸ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਹੈ,ਜਿਹੜੀ ਬੜੀ ਦੇਰ ਤੋਂ ਘਾਟੇ ਵਿੱਚ ਜਾ ਰਹੀ ਸੀ।ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕੇ ਇਸ ਕੰਪਨੀ ਨੂੰ ਇੱਕ ਕਾਰਗਾਰ ਸੰਸਥਾ ਦੇ ਰੂਪ ਵਿੱਚ ਨਹੀ ਚਲਾਇਆ ਜਾ ਸਕਦਾ।ਇਸ ਕੰਪਨੀ ਵਿੱਚ 880 ਦੇ ਕਰੀਬ ਕਾਮਿਆਂ ਨੂੰ ਕੰਮ ਦੇਣ ਦੀ ਸਰਕਾਰ ਲਈ ਸਿਰ ਦਰਦੀ ਬਣ ਗਈ ਹੈ।ਫਰਾਂਸ ਦੇ ਪ੍ਰੈਜ਼ੀਡੈਂਟ ਨੀਕੋਲਾ ਸਰਕੋਜ਼ੀ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਦੀ ਹਰ ਸੰਭਵ ਮੱਦਦ ਕਰਨ ਦੀ ਕੋਸ਼ਿਸ ਕਰੇਗੀ।ਅੱਜ ਦੁਪਿਹਰ ਬਾਅਦ ਸੀ ਫਰਾਂਸ ਦੇ 300 ਦੇ ਕਰੀਬ ਵਰਕਰਾਂ ਨੇ ਇਥੋਂ ਦੇ ਹਾਈਵੇ ਏ ਵਨ ਉਪਰ ਟ੍ਰੈਫਿਕ ਰੋਕ ਕੇ ਆਪਣਾ ਰੋਸ ਜਾਹਰ ਕੀਤਾ ਹੈ।
ਸਮੁੰਦਰੀ ਜਹਾਜਾਂ ਦੀ ਕੰਪਨੀ ‘ਸੀ ਫਰਾਂਸ’ ਬੰਦ ਹੋ ਗਈ
This entry was posted in ਅੰਤਰਰਾਸ਼ਟਰੀ.