ਭਰਾ ਰਾਹੁਲ ਦੀ ਮੱਦਦ ਲਈ ਕੁਝ ਵੀ ਕਰਾਂਗੀ- ਪ੍ਰਿਅੰਕਾ

ਰਾਏਬਰੇਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਧੀ ਪ੍ਰਿਅੰਕਾ ਵਡੇਰਾ ਨੇ ਕਿਹਾ ਹੈ ਕਿ ਉਸ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਉਸ ਨੇ ਉਤਰ ਪ੍ਰਦੇਸ਼ ਵਿੱਚ ਵਿਧਾਨ ਸੱਭਾ ਚੋਣਾਂ ਲਈ ਚੋਣ ਪਰਚਾਰ ਕਿਸ ਜਗ੍ਹਾ ਤੋਂ ਕਰਨਾ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਰਾਹੁਲ ਗਾਂਧੀ ਦੀ ਮੱਦਦ ਲਈ ਕੁਝ ਵੀ ਕਰੇਗੀ।

ਪ੍ਰਿਅੰਕਾ ਨੇ ਕਿਹਾ, “ ਮੈਂ ਆਪਣੇ ਭਰਾ ਦੀ ਮੱਦਦ ਲਈ ਉਹ ਸੱਭ ਕੁਝ ਕਰਾਂਗੀ, ਜਿਸ ਦੀ ਮੇਰੇ ਤੋਂ ਉਮੀਦ ਕੀਤੀ ਜਾਵੇਗੀ। ਉਹ ਜੋ ਚਾਹੇਗਾ, ਮੈਂ ਕਰੂੰਗੀ। ਉਹ ਜਾਣਦਾ ਹੈ ਕਿ ਉਸ ਨੂੰ ਮੇਰੀ ਕਿਸ ਜਗ੍ਹਾ ਜਿਆਦਾ ਲੋੜ ਹੈ।” ਪ੍ਰਿਅੰਕਾ ਨੇ ਇਹ ਵੀ ਕਿਹਾ ਕਿ ਮੈਂ ਅਮੇਠੀ ਅਤੇ ਰਾਏਬਰੇਲੀ ਵਿੱਚ ਹਾਂ। ਰਾਹੁਲ ਨਾਲ ਗੱਲ ਕਰਕੇ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਮੈਂ ਚੋਣ ਪਰਚਾਰ ਵਿੱਚ ਕਿਸ ਤਰ੍ਹਾਂ ਉਸ ਦੀ ਸਹਾਇਤਾ ਕਰ ਸਕਦੀ ਹਾਂ। ਉਸ ਦਾ ਕਹਿਣਾ ਹੈ ਕਿ ਅਜੇ ਮੈਂ ਵਿਧਾਨ ਸੱਭਾ ਸੀਟਾਂ ਦੀ ਚੋਣਾਂ ਸਬੰਧੀ ਤਿਆਰੀ ਵੇਖ ਰਹੀ ਹਾਂ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>