ਖ਼ਬਰਾਂ ਦੀ ਭੰਨਤੋੜ (1/20/12)

-ਸਾਈਕਲ ਘੁਟਾਲੇ ਸਬੰਧੀ ਬਾਦਲ ਸਰਕਾਰ ਨੂੰ ਨੋਟਿਸ
*ਅਜਿਹੇ ਨੋਟਿਸਾਂ ਦੀ ਕੌਣ ਪ੍ਰਵਾਹ ਕਰਦੈ

-ਕਾਂਗਰਸ ਨੇ ਸਿਰਫ਼ ਲੋਕਾਂ ਨੂੰ ਲੁਟਿਆ ਹੈ-ਬਾਦਲ
*ਅਕਾਲੀ-ਭਾਜਪਾ ਨੇ ਲੁਟਿਆ ਹੈ ਅਤੇ ਫਿਰ ਲੋਕਾਂ ਨੂੰ ਕੁਟਿਆ ਹੈ।

-ਚੋਰਾਂ ਨੇ 2 ਲੱਖ ਐਰੋ ਦੇ ਕਰੀਬ ਇਲੋਕਟ੍ਰਾਨਿਕ ਸਮਾਨ ਚੁਰਾ ਲਿਆ
*ਸਾਡਾ ਕੋਈ ਲੀਡਰ ਹੁੰਦਾ ਤਾਂ ਸਮਾਨ ਦੇ ਨਾਲ ਦੁਕਾਨ ਵੀ ਹਥਿਆ ਲੈਣੀ ਸੀ।

-ਲੋਕ ਸਾਥ ਦੇਣ ਤਾਂ ਇਸ ਵਾਰ ਵੀ ਰਾਜ ਨਹੀਂ ਸੇਵਾ ਕਰਾਂਗੇ-ਰੋਜ਼ੀ ਬਰਕੰਦੀ
*ਗਰੀਬ ਲੋਕਾਂ ਦੀ ਡਾਂਗਾਂ ਨਾਲ

-ਵਿਸ਼ਵਭਰ ਵਿੱਚ ਫਿਰ ਆਰਥਿਕ ਮੰਦੀ ਦੀ ਸੰਭਾਵਨਾ : ਵਰਲਡ ਬੈਂਕ
*ਆਰਥਕ ਮੰਦੀ ਤੋਂ ਉਭਰਨ ਦੇ ਹੱਲ ਦੱਸੋ, ਸਿਰਫ਼ ਸੰਭਾਵਾਨਾਵਾਂ ਦੱਸ ਦੱਸ ਈ ਡਰਾਈ ਜਾਵੋਗੇ

-ਯੂਥ ਵਿੰਗ ਦੇ ਵਰਕਰਾਂ ਨੇ ਮਜੀਠੀਏ ਨੂੰ ਅਸਤੀਫ਼ੇ ਭੇਜੇ
*ਜਿਨ੍ਹਾਂ ਦੀ ਧੂਣੀ ਬਾਲਕੇ ਮਜੀਠੀਏ ਨੇ ਲੋਹੜੀ ਦੀ ਅੱਗ ਸੇਕ ਲਈ

-ਪਿੰਡ ਬੀਪੁਰ ਦੇ ਕਈ ਅਕਾਲੀ ਪ੍ਰਵਾਰਾਂ ਨੇ ਕਾਂਗਰਸ ਦਾ ਹੱਥ ਫੜ੍ਹਿਆ
*ਬੰਦੇ ਤਾਂ ਉਹੀ ਨੇ ਸਿਰਫ਼ ਪੱਗ ਦਾ ਰੰਗ ਈ ਵਟਾਇਆ ਹੈ

-ਸੁਖਬੀਰ ਤੇ ਇਕ ਕਰੋੜ ਰੁਪੈ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼
*ਅਜੇਹੇ ਦੋਸ਼ ਤਾਂ ਪਿਛਲੀ ਕਾਂਗਰਸ ਸਰਕਾਰ ਨੇ ਵੀ ਲਾਏ ਸੀ ਉਨ੍ਹਾਂ ਕੀ ਵਿਗਾੜ ਲਿਆ?

-ਭਰਾ ਰਾਹੁਲ ਦੀ ਮਦਦ ਲਈ ਕੁਝ ਵੀ ਕਰਾਂਗੀ-ਪ੍ਰਿਅੰਕਾ
*ਮਾਇਆਵਤੀ ਆ ਜੇ ਭਾਵੇਂ ਉਮਾ ਭਾਰਤੀ, ਕਿਸੇ ਤੋਂ ਨਹੀਂ ਡਰਾਂਗੀ।

-ਚੋਣਾਂ ਦੌਰਾਨ ਹੋ ਸਕਦੀ ਹੈ ਵੱਡੇ ਪੱਧਰ ‘ਤੇ ਕਾਲੇ ਧੰਨ ਦੀ ਵਰਤੋਂ
*ਵਰਤੋਂ ਕਿ ਨਸ਼ੇ ਵੰਡ ਕੇ ਦੁਰਵਰਤੋਂ

-ਭਾਰਤਵਾਸੀ ਦੁੱਧ ਦੇ ਰੂਪ ਵਿੱਚ ਪੀ ਰਹੇ ਹਨ ਜ਼ਹਿਰ
*ਉਤੋਂ ਲੀਡਰ ਢਾਹ ਰਹੇ ਨੇ ਭ੍ਰਿਸ਼ਟਾਚਾਰ ਦਾ ਕਹਿਰ

-ਦਰਸ਼ਕ ਵਖਰੇ ਸਿਨੇਮਾ ਨੂੰ ਸਵੀਕਾਰ ਕਰ ਰਹੇ ਨੇ-ਰਿਤਿਕ
*ਜਿਵੇਂ ਕਿ ਡਰਟੀ ਪਿਕਚਰ

-ਅਜੇ ਸ਼ਾਦੀ ਦਾ ਇਰਾਦਾ ਨਹੀਂ-ਵਿਦਿਆ
*ਜਦੋਂ ਹੋਇਆ, ਉਦੋਂ ਤੱਕ ਤਾਂ ਛੜਿਆਂ ਦੇ ਘਰੀਂ ਦੋ ਦੋ ਜੁਆਕ ਖੇਡਦੇ ਹੋਣੇ ਨੇ।

-ਜ਼ਰਦਾਰੀ ‘ਤੇ ਅਪਰਾਧਕ ਮੁਕਦਮਾ ਨਹੀਂ ਚਲਾਇਆ ਜਾ ਸਕਦਾ
*ਕਿਉਂਕਿ ਲੀਡਰਾਂ ਨੂੰ ਤਾਂ ਸੱਤ ਖੂਨ ਮੁਆਫ਼ ਨੇ

-ਤੀਜੇ ਟੈਸਟ ਮੈਚ ‘ਚ ਵੀ ਭਾਰਤ ਨੇ ਟੇਕੇ ਗੋਡੇ
*ਹੁਣ ਤਾਂ 0-3 ਨਾਲ ਹਾਰ ਰਹੇ ਨੇ ਸ਼ੇਰ ਥੋਡੇ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>