ਬਾਜਵਾ ਪਰੀਵਾਰ ਨੇ ਇਲਾਕੇ ਅੰਦਰ ਭਾਰੀ ਵਿਕਾਸ ਕਰਵਾਇਆ

ਜਰਮਨੀ- ਐਨ ਆਰ ਆਈ ਸਭਾ ਪੰਜਾਬ ਜਰਮਨੀ ਦੇ ਸੀਨੀਅਰ ਮੀਤ ਪ੍ਰਧਾਨ ਸ.ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਸਾਥੀਆਂ ਸਮੇਤ ਪੰਜਾਬ ਵਿਖੇ ਵਿਧਾਨ ਸਭਾ ਚੋਣਾਂ ਲਈ ਸਾਰੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਪਤਰਕਾਰਾ ਨਾਲ ਗਲਬਾਤ ਕਰਦਿਆਂ ਸ.ਮਨਮੋਹਣ ਸਿੰਘ ਨੇ ਕਿਹਾ ਕਿ ਮਾਝੇ ਦੇ ਜਰਨੈਲ ਅਤੇ ਜਿਲਾ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸ.ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਭਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਜਿਥੇ ਮੈ ਅਪਣੇ ਜਿਲੇ ਦੀਆਂ 10 ਉਮੀਦਵਾਰਾਂ ਲਈ ਪ੍ਰਚਾਰ ਕਰ ਰਿਹਾ ਹਾਂ ਉਥੇ ਬਾਕੀ ਦੇ ਸਾਰੇ ਸਾਥੀ ਪੰਜਾਬ ਦੇ ਵਖ ਵਖ ਜਿਲਿਆਂ ਵਿਚ ਅਪਣੇ ਅਪਣੇ ਇਲਾਕਿਆਂ ਵਿਚ ਪਾਰਟੀ ਉਮੀਦਵਾਰਾਂ ਲਈ ਦਿਨ ਰਾਤ ਸਖਤ ਮੇਹਨਤ ਕਰ ਰਹੇ ਹਨ ਤਾਂ ਜੋ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਸਾਰੀਆਂ ਸੀਟਾਂ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੀ ਦੀ ਝੋਲੀ ਵਿਚ ਪਾਕੇ ਉਹਨਾਂ ਨੂੰ ਪੰਜਾਬ ਦਾ ਅਗਲਾ ਮੁਖ ਮੰਤਰੀ ਬਣਾਇਆ ਜਾ ਸਕੇ। ਸ.ਮਨਮੋਹਣ ਸਿੰਘ ਨੇ ਕਿਹਾ ਕਿ ਬੜੀ ਖੁਸੀ ਦੀ ਗਲ ਹੈ ਕਿ ਜਿਲਾਂ ਗੁਰਦਾਸਪੁਰ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਕਾਂਗਰਸ ਭਾਰੀ ਬਹੁਮਤ ਨਾਲ ਜਿਤ ਹਾਸ਼ਿਲ ਕਰਕੇ ਇਕ ਨਵਾਂ ਇਤਿਹਾਸ ਬਣਾਉਣਗੇ। ਕਾਦੀਆ ਵਿਧਾਨ ਸਭਾ ਦੀ ਉਮੀਦਵਾਰ ਬੀਬੀ ਚਰਨਜੀਤ ਕੋਰ ਬਾਜਵਾ ਬਾਰੇ ਸ.ਮਨਮੋਹਣ ਸਿੰਘ ਨੇ ਦਸਿਆ ਕਿ ਇਹ ਇਕ ਪੰਜਾਬ ਭਰ ਵਿਚ ਪਹਿਲੀ ਕਤਾਰ ਵਿਚ ਭਾਰੀ ਬਹੁਮਤ ਨਾਲ ਬੋਟਾਂ ਲੈਕੇ ਵਿਧਾਨ ਸਭਾ ਵਿਚ ਜਾਣਗੇ ਜਿੰਨਾਂ ਨੂੰ ਕਾਦੀਆ ਇਲਾਕੇ ਦੋ ਲੋਕ ਬਹੁਤ ਪਿਆਰ ਅਤੇ ਸਤਿਕਾਰ ਦੇ ਰਹੇ ਹਨ । ਹਰ ਇਕ ਪਿੰਡ ਵਿਚੋਂ ਲੋਕ ਬੀਬੀ ਬਾਜਵਾ ਦੇ ਹਕ ਵਿਚ ਅਕਾਲੀ ਦਲ ਛਡਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਸ.ਮਨਮੋਹਣ ਸਿੰਘ ਨੇ ਦਸਿਆ ਕਿ ਲੋਕਾਂ ਵਿਚ ਭਾਰੀ ਉਤਸ਼ਾਹ ਇਸ ਕਰਕੇ ਵੀ ਹੈ ਕਿਉ ਕਿ ਪਿਛਲੇ ਪੰਜਾਹ ਸਾਲਾ ਤੋਂ ਸਵਰਗਵਾਸੀ ਸ.ਸਤਨਾਮ ਸਿੰਘ ਬਾਜਵਾ ਅਤੇ ਮੋਜੂਦਾ ਐਮ ਪੀ ਸ.ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੇ ਛੋਟੇ ਭਾਈ ਸ.ਫਤਹਿਜੰਗ ਸਿੰਘ ਬਾਜਵਾ ਨੇ ਇਲਾਕੇ ਅੰਦਰ ਭਾਰੀ ਵਿਕਾਸ ਕਰਵਾਇਆ ਜਿਸ ਸਦਕਾ ਇਲਾਕੇ ਦੇ ਲੋਕ ਬੀਬੀ ਚਰਨਜੀਤ ਕੋਰ ਬਾਜਵਾ ਨੂੰ ਹਰ ਤਰੀਕੇ ਨਾਲ ਸਹਿਯੋਗ ਦੇ ਰਹੇ ਹਨ। ਸ.ਬਾਜਵਾ ਦੇ ਹੁਕਮਾਂ ਨਾਲ ਇਹਨਾਂ ਤੋਂ ਇਲਾਵਾ ਜਿਲਾ ਗੁਰਦਾਸਪੁਰ ਵਿਧਾਨ ਸਭਾ ਦੇ ਕਾਂਗਰਸੀ ਉਮੀਦਵਾਰ ਸ.ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ,ਸ੍ਰੀ ਅਸ਼ਵਨੀ ਸੇਖੜੀ ਬਟਾਲਾ, ਸ੍ਰੀ ਰਮਨ ਬਹਿਲ ਗੁਰਦਾਸਪੁਰ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਫਤਹਿਗੜਚੂੜੀਆਂ,ਸ.ਬਲਵਿੰਦਰ ਸਿੰਘ ਲਾਡੀ ਸ੍ਰੀ ਹਰਗੋਬਿੰਦਪੁਰ, ਸ੍ਰੀ ਅਰੁਣਾ ਚੋਧਰੀ ਦੀਨਾਨਗਰ, ਸ੍ਰੀ ਵਿਨੈ ਮਹਾਜਨ ਸੁਜਾਨਪੁਰ,ਸ੍ਰੀ ਰਮਨ ਭਲਾ ਪਠਾਨਕੋਟ, ਸ੍ਰੀ ਬਲਬੀਰ ਫਤਹਿਪੁਰੀ ਭੋਆ ਦੇ ਹਕ ਵਿਚ ਇਲਾਕੇ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>