ਮੋਚ ਪੁਰਾ ਨਿੰਬਵਾਲਾ ਚੋਂਕ ਦੇ ਵਸਨੀਕ ਮਦਾਨ ਨੂੰ ਜਿਤਾਉਣ ਲਈ ਭੱਬਾਭਾਰ

ਲੁਧਿਆਣਾ- ਸ਼੍ਰੋਮਣੀ ਅਕਾਲੀ ਦਲ (ਬਰਨਾਲਾ) ਤੇ ਪੀਪਲਜ ਪਾਰਟੀ ਆਫ ਪੰਜਾਬ ਦੇ ਸਾਂਝੀ ਉਮੀਦਵਾਰ ਅਮਰਜੀਤ ਸਿੰਘ ਮਦਾਨ ਵਲੋਂ ਆਰੰਭ ਚੋਣ ਪ੍ਰਚਾਰ ਨੂੰ ਵੱਡਾ ਸਮਰਥਣ ਮਿਲਿਆ ਜਦੋਂ ਉਹ ਆਪਣੇ ਸੈਕੜੇ ਸਾਥੀਆ ਸਮੇਤ ਮੋਚ ਪੁਰਾ ਬਜਾਰ, ਨਿੰਬਵਾਲਾ, ਫੀਲਡ ਗੰਜ ਚੋਕ, ਤੋਲੀਆ ਵਾਲੀ ਗੱਲੀ ਦੇ ਵਸਨੀਕ ਵੌਜਵਾਨਾਂ ਵਲੋਂ ਸ੍ਰ. ਮਦਾਨ ਦੀ ਜਿੱਤ ਯਕੀਨੀ ਕਰਨ ਭੱਬਾਭਾਰ  ਹੋ ਕੇ ਦਿਨ – ਰਾਤ ਪ੍ਰਚਾਰ ਕਰਨ ਦਾ ਬੀੜਾ ਚੁੱਕਿਆ ਹੈ। ਇਨ੍ਹਾਂ ਨੇ ਕਿਹਾ ਅੱਜ ਲੋਕ ਸਿਆਸੀ ਪਾਰਟੀਆਂ ਦੀਆ ਕਾਰਗੁਜਾਰੀਆਂ ਤੋਂ ਤੰਗ ਆ ਚੁੱਕੇ ਹਨ। ਅਤੇ ਚੰਗੇ ਇਮਾਨਦਾਰ ਬੇਦਾਗ ਲੀਡਰਾਂ ਦੀ ਲੋੜ ਹੈ ਜੋ ਕਿ ਸ੍ਰ. ਮਦਾਨ ਵਿੱਚ ਸਾਰੀਆ ਖੁੱਬੀਆਂ ਹਨ ਦਿਨ – ਰਾਤ ਗਰੀਬ ਲੋਕਾਂ ਦੀ ਹਰ ਪੱਖੋ ਸੇਵਾ ਕਰਨ ਵਾਲੇ ਨੂੰ ਵੋਟਾਂ ਪਵਾਉਣ ਲਈ ਮਹਿਨਤ ਕਰਨਗੇ। ਇਸ ਮੌਕੇ ਐਡਵੋਕੇਟ ਭੁਪਿੰਦਰ ਸਿੰਘ ਚੱਡਾ ਤੇ ਗੁਰਿੰਦਰਪਾਲ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 30 ਜਨਵਰੀ ਨੂੰ ਵਿਰੋਧੀ ਪਾਰਟੀਆ ਦੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਤੋਂ ਬਚਣ ਤੇ ਉਨ੍ਹਾਂ ਦੀ ਗਿੱਦੜ ਚਾਲਾ ਦਾ ਭਾਂਡਾ ਲੋਕਾਂ ਦੀ ਅਦਾਲਤ ਵਿੱਚ ਤੋੜਦੇ ਉਨ੍ਹਾਂ ਦੇ ਸਹੀ ਚੇਹਰੇ ਸਾਮਣੇ ਆ ਸਕਨਗੇ। ਪ੍ਰਭਕਿਨ ਸਿੰਘ, ਅਵਤਾਰ ਸਿੰਘ, ਅਜਾਇਬ ਸਿੰਘ, ਕਰਤਾਰ ਸਿੰਘ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ਇ ਇਲਾਕਾ ਵਾਸੀ ਹਾਜ਼ਰ ਸਨ। ਗੁਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਸੂਰੀ, ਭੁਪਿੰਦਰ ਸਿੰਘ ਚੱਡਾ, ਆਦਿ ਹਾਜ਼ਰ ਸਨ। ਫੀਲਡ ਗੰਜ ਦੇ ਸਾਰੇ ਕੂਚਿਆ ਵਿੱਚ ਬੀਬੀਆਂ ਦੇ ਚੋਣ ਪ੍ਰਚਾਰ ਘਰ – ਘਰ ਜਾਂ ਕੇ ਕੀਤੀ ਅਤੇ ਵੋਟਰਾਂ ਨੂੰ ਵਿਰੋਧੀ ਧਿਰਾਂ ਦੀਆਂ ਕਾਰਗੁਜਾਰੀਆ ਵਾਰੇ ਜਾਣੂ ਕਰਵਾਇਆ ਕੁੱਚਾ ਨੰ. 7 ਦੇ ਵਸਕੀਨਾ ਨੇ ਮੋਜੂਦਾ ਅਕਾਲੀ ਭਾਜਪਾ ਸਰਕਾਰ ਤੋਂ ਦੋਸ਼ ਲਗਾਇਆ ਕਿ ਗੱਲੀਆਂ ਦਾ ਬੁੱਰਾ ਹਾਲ ਹੈ ਅਤੇ ਥਾਂ ਥਾਂ ਗੰਦਗੀ ਦੇ ਛੇਰ ਨਜ਼ਰ ਆਉਂਦੇ ਹਨ। ਇਲਾਕੇ ਦੇ ਕੋਂਸਲਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਹਲਕੇ ਦਾ ਵਿਧਾਇਕ ਤਾਂ ਪੰਜ ਸਾਲਾਂ ਵਿੱਚ ਇੱਕ ਵਾਰ ਵੀ ਇਲਾਕੇ ਦੇ ਲੋਕਾਂ ਦੀ ਸਾਰ ਤੱਕ ਨਹੀਂ ਲੈਣ ਆਇਆ। ਉਮੀਦਵਾਰ ਮਦਾਨ ਨੇ ਭਰੋਸਾ ਦਵਾਇਆ ਕਿ ਇਹ ਜਨਤਿਕ ਸਮਸਿਆਵਾਂ ਹਨ। ਜਿਨ੍ਹਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਮੈਨੂੰ ਫੱਖਰ ਹੈ ਕਿ ਉਸ ਪਾਰਟੀ ਦਾ ਮੈਂ ਉਮੀਦਵਾਰ ਜਿਸ ਉਪਰ ਕੋਈ ਦਾਗ ਨਹੀਂ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਸੁਰਜੀਤ ਸਿੰਘ ਬਰਨਾਲਾ ਅਤੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਤੇ ਪੀਪਲ ਪਾਰਟੀ ਆਫ ਪੰਜਾਬ ਦੇ ਸਪਰੀਮੋਂ ਸ੍ਰ. ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਗਰੀਬ ਵਰਗ ਅਤੇ ਪੰਜਾਬ ਦੇ ਵਿਕਾਸ ਵਾਰੇ ਹੀ ਸੋਚ ਹੈ ਬੇਰੁਜਗਾਰੀ ਤੇ ਮਹਿੰਗਾਈ ਨੂੰ ਰੋਕਨ ਲਈ ਉਨ੍ਹਾਂ ਨੇ ਪ੍ਰਣ ਕੀਤਾ ਹੈ। ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਯਕੀਨੀ ਜਿੱਤ ਹੋਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>