ਪੁਲਿਸ ਕਰਮਚਾਰੀ ਨੇ ਜ਼ਹਿਰੀਲੀ ਦਵਾਈ ਖਾਕੇ ਆਤਮ ਹੱਤਿਆ ਕਰ ਲਈ

ਪੈਰਿਸ, (ਸੰਧੂ) – ਇਥੋਂ ਦੇ ਇਲਾਕੇ ਸੇਂਟ ਮਾਰੀਨ ਵਿੱਚ ਕੱਲ ਇੱਕ ਪੁਲਿਸ ਕਰਮਚਾਰੀ ਨੇ ਆਪਣੇ ਘਰ ਦੇ ਕੋਲ ਹੀ ਕੋਈ ਜ਼ਹਿਰੀਲੀ ਦਵਾਈ ਖਾਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉਸ ਕਰਮਾਚਾਰੀ ਨੁੰ ਉਸ ਰਾਤ ਹੀ ਪੈਰਿਸ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਜਿਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।ਸਿੰਡੀਕੇਟ ਪੁਲਿਸ ਦੇ ਸੂਤਰਾਂ ਮੁਤਾਬਕ ਬੁਧਵਾਰ ਵਾਲੇ ਦਿਨ ਉਸ ਨੂੰ ਡਸਿਪਲਿਨ ਦੀ ਕੋਤਾਹੀ ਦੇ ਦੋਸ਼ ਤਹਿਤ ਡਸਿਪਲਿਨ ਕੌਸਲ ਵਿੱਚ ਪੁਛਗਿੱਛ ਲਈ ਬੁਲਾਇਆ ਗਿਆ ਸੀ।ਇਥੇ ਇਹ ਵੀ ਵਰਨਣ ਯੋਗ ਹੈ ਕਿ ਹਾਲੇ ਪਿਛਲੇ ਮਹੀਨੇ ਹੀ  ਫਰਾਂਸ ਦੇ ਹੋਮ ਮਨਿਸਟਰ ਨੇ 2011 ਦੇ ਸਾਲ ਨੂੰ 1996 ਤੋਂ ਬਾਅਦ ਸਭ ਤੋਂ ਘੱਟ ਹੋਈ ਪੁਲੀਸ ਕਰਮਚਾਰੀਆਂ ਦੀ ਮੌਤ ਦਾ ਵਰ੍ਹਾ ਕਰਾਰ ਦਿੱਤਾ ਸੀ, ਜਿਸ ਵਿੱਚ 42 ਪੁਲਿਸ ਕਰਮਚਾਰੀ ਮੌਤ ਨੇ ਨਿੱਗਲ ਲਏ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>