ਅਮਰੀਕੀ ਟੀਵੀ ਹੋਸਟ ਨੇ ਸ੍ਰੀ ਹਰਿਮੰਦਿਰ ਸਾਹਿਬ ਨੂੰ ‘ਸਮਰ ਹਾਊਸ’ ਦਸਿਆ

ਵਾਸ਼ਿੰਗਟਨ- ਅਮਰੀਕਾ ਦੇ ਇੱਕ ਟੀਵੀ ਹੋਸਟ ਨੇ ਆਪਣੇ ਸ਼ੋਅ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਟਿਪਣੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਹੋਸਟ ਨੇ ਆਪਣੇ ਪ੍ਰੋਗਰਾਮ ਦੌਰਾਨ ਸਿੱਖਾਂ ਦੇ ਪਵਿਤਰ ਸਥਾਨ ਸ੍ਰੀ ਹਰਿਮੰਦਿਰ ਸਾਹਿਬ ਨੂੰ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਰੋਮਨੀ ਦਾ ‘ਸਮਰ ਹਾਊਸ’ ਤੱਕ ਕਹਿ ਦਿੱਤਾ।

ਅਮਰੀਕਾ ਦੇ ਐਨਬੀਸੀ ਟੀਵੀ ਚੈਨਲ ਤੇ ‘ਦ ਟੂਨਾਈਟ ਸ਼ੋਅ ਵਿਧ ਜੇਅ ਲਿਨੋ’ ਨੇ ਸ਼ੋਅ ਦੌਰਾਨ ਸ੍ਰੀ ਦਰਬਾਰ ਸਾਹਿਬ ਤੇ ਇਤਰਾਜ਼ਯੋਗ ਟਿਪਣੀ ਕੀਤੀ, ਜਿਸ ਨਾਲ ਸਿੱਖ ਭਾਈਚਾਰੇ ਵਿੱਚ ਬਹੁਤ ਗੁਸਾ ਹੈ। ਸ਼ੋਅ ਦੌਰਾਨ ਸਵਰਣ ਮੰਦਿਰ ਦੀ ਚਮਕਦੀ ਹੋਈ ਫੋਟੋ ਵਿਖਾ ਕੇ ਇਹ ਕਿਹਾ ਗਿਆ ਕਿ ਇਹ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਿਲ ਉਮੀਦਵਾਰ ਰੋਮਨੀ ਦਾ ਸੰਭਾਵਿਤ’ਸਮਰ ਹਾਊਸ’ ਹੈ। ਰੋਮਨੀ ਇਸ ਸਮੇਂ ਆਪਣੀ ਅਪਾਰ ਧੰਨ ਸੰਪਤੀ ਅਤੇ ਟੈਕਸ ਚੋਰੀ ਕਰਕੇ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਹੈ। ਸ਼ੋਅ ਵਿੱਚ ਇਸ ਪਵਿਤਰ ਸਥਾਨ ਨੂੰ ਇੱਕ ਅਮੀਰ ਵਿਅਕਤੀ ਦੀ ਐਸ਼ਗਾਹ ਦਸਣ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।ਲਿਨੋ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ। ਸਿੱਖਾਂ ਨੇ ਐਨਬੀਸੀ ਟੀਵੀ ਚੈਨਲ ਦੇ ਨਿਊਯਾਰਕ ਸਥਿਤ ਦਫ਼ਤਰ ਤੇ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>