ਏਜ਼ਰੇਂਕਾ ਆਸਟ੍ਰੇਲੀਅਨ ਓਪਨ ਚੈਂਪੀਅਨ ਬਣੀ

ਬੇਲਾਰੂਸ ਦੀ ਵਿਕਟੋਰੀਆ ਏਜ਼ਰੇਂਕਾ ਨੇ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ 6-3, 6-0 ਸੈਟਾਂ ਨਾਲ ਹਰਾਕੇ ਆਸਟ੍ਰੇਲੀਅਨ ਓਪਨ ਟੈਨਿਸ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਉਹ ਪਹਿਲੀ ਸੀਡਿੰਗ ‘ਤੇ ਪਹੁੰਚ ਗਈ ਹੈ।

22 ਸਾਲਾ ਏਜ਼ਾਰੇਂਕਾ ਦਾ ਇਹ ਪਹਿਲਾ ਗਰੈਡ ਸਲੈਪ ਖਿਤਾਬ ਹੈ ਜਦਕਿ ਸ਼ਾਰਾਪੋਵਾ ਤਿੰਨ ਵਾਰ ਗਰੈਂਸ ਸਲੈਮ ਖਿਤਾਬ ਜਿੱਤ ਚੁੱਕੀ ਹੈ।

ਮੈਚ ਤੋਂ ਪਹਿਲਾਂ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਸ਼ਾਰਾਪੋਵਾ ਦਾ ਤਜਰਬਾ ਇਸ ਮੈਚ ਵਿਚ ਕੰਮ ਆ ਸਕਦਾ ਹੈ ਪਰ ਏਜ਼ਾਰੇਂਕਾ ਦੇ ਅੱਗੇ ਉਸਦੀ ਇਕ ਨਾ ਚੱਲੀ। ਏਜ਼ਾਰੇਂਕਾ ਨੇ ਇਸ ਮੈਚ ਇਕ ਘੰਟੇ ਅਤੇ 22 ਮਿੰਟਾਂ ਵਿਚ ਹੀ ਖ਼ਤਮ ਕਰ ਦਿੱਤਾ। ਪਹਿਲੇ ਸੈਟ ਵਿਚ ਸ਼ਾਰਾਪੋਵਾ ਨੇ ਏਜ਼ਾਰੇਂਕਾ ਨੂੰ ਕੁਝ ਟੱਕਰ ਦਿੱਤੀ ਜਿਸ ਕਰਕੇ ਏਜ਼ਾਰੇਂਕਾ ਇਹ ਮੈਚ 6-3 ਸੈਟਾਂ ਨਾਲ ਜਿੱਤਣ ਵਿਚ ਕਾਮਯਾਬ ਹੋ ਸਕੀ ਲੇਕਨ ਦੂਜਾ ਮੈਚ ਉਸਨੇ ਬਿਨਾਂ ਕਿਸੇ ਮੁਸ਼ਕਲ ਦੇ 6-0 ਨਾਲ ਜਿੱਤ ਕੇ ਇਹ ਖਿਤਾਬ ਆਪਣੇ ਨਾਮ ਕਰ ਲਿਆ। ਪਿਛਲੇ ਸਾਲ ਏਜ਼ਾਰੇਂਕਾ ਵਿੰਬਲਡਨ ਦੇ ਸੈਮੀਫਾਈਨਲ ਤੱਕ ਪਹੁੰਚਣ ਵਿਚ ਹੀ ਕਾਮਯਾਬ ਹੋ ਸਕੀ ਸੀ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>