ਮਜ਼ਬੂਤ ਕਰਨ ਲਈ ਆਸਟ੍ਰੇਲੀਆਈ ਅਤੇ ਭਾਰਤੀ ਸਾਇੰਸਦਾਨਾਂ ਦੀ ਮਿਲਣੀ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਸਟ੍ਰੇਲੀਆ ਅਤੇ ਭਾਰਤੀ ਖੋਜ ਅਦਾਰਿਆਂ ਵੱਲੋਂ ਕੀਤੀ ਜਾ ਰਹੀ ਕਣਕ ਸੰਬੰਧੀ ਖੋਜ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਹ ਮਿਲਣੀ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਫ਼ਸਲ ਵਿਗਿਆਨ ਅਤੇ ਜੈਨੇਟਿਕਸ ਵਿਭਾਗ ਅਤੇ ਕਰਨਾਲ ਵਿਖੇ ਸਥਿਤ ਰਾਸ਼ਟਰੀ ਪੱਧਰ ਦੀ ਕਣਕ ਸੰਬੰਧੀ ਖੋਜ ਸੰਸਥਾ ਵੱਲੋਂ ਆਯੋਜਿਤ ਕੀਤੀ ਗਈ। ਇਸ ਮਿਲਣੀ ਵਿੱਚ ਵਿਸ਼ੇਸ ਤੌਰ ਤੇ ਆਸਟ੍ਰੇਲੀਆ ਤੋਂ ਆਏ ਸਾਇੰਸਦਾਨਾਂ ਦੇ ਵਫਦ ਨੇ ਭਾਗ ਲਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਕਣਕ ਸੰਬੰਧੀ ਕੀਤੇ ਖੋਜ ਕਾਰਜਾਂ ਦੀਆਂ ਪ੍ਰਾਪਤੀਆਂ ਦੋਹਾਂ ਦੇਸ਼ਾਂ ਦੇ ਸਾਇੰਸਦਾਨਾਂ ਲਈ ਅਤੀ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਦੋਪਾਸੜੇ ਸਹਿਯੋਗ ਨਾਲ ਹੀ ਨਜਿੱਠਿਆ ਜਾ ਸਕਦਾ ਹੈ। ਮਿਲਣੀ ਦੇ ਪਹਿਲੇ ਦਿਨ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਾਇਕ ਨਿਰਦੇਸ਼ਕ ਜਨਰਲ ਡਾ: ਆਰ ਪੀ ਦੂਆ ਨੇ ਦੱਸਿਆ  ਕਿ ਕਣਕ ਸੰਬੰਧੀ ਖੋਜ ਨੂੰ ਹੋਰ ਪ੍ਰਫੁਲਤ ਕਰਨ ਲਈ ਪਿਛਲੇ 25 ਸਾਲਾਂ ਤੋਂ ਇਕ ਪ੍ਰੋਜੈਕਟ ਆਰੰਭਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਪਾਣੀ ਦੀ ਸੁਚੱਜੀ ਵਰਤੋਂ ਵੱਲ ਖੋਜਾਂ ਜ਼ਿਆਦਾ ਕੇਂਦਰਿਤ ਰਹਿਣਗੀਆਂ। ਇਸ ਮੌਕੇ ਆਸਟ੍ਰੇਲੀਆ ਤੋਂ ਆਏ ਵਿਗਿਆਨੀ ਡਾ: ਰਿਚਰਡ ਬਰੈਟਲ ਨੇ ਦੱਸਿਆ ਕਿ ਖੇਤੀਬਾੜੀ ਦੇ ਉੱਜਲ ਭਵਿੱਖ ਅਤੇ ਦੋਹਾਂ ਦੇਸ਼ਾਂ ਦੀ  ਭੋਜਨ ਸੁਰੱਖਿਆ ਲਈ ਅਜਿਹੇ ਉਪਰਾਲੇ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਕਣਕ ਪੰਜਾਬ ਦੀ ਮੁੱਖ ਫ਼ਸਲ ਹੈ ਜਿਸ ਦੀ ਸਾਲ 2010-11 ਦੌਰਾਨ 15.3 ਮਿਲੀਅਨ ਟਨ ਪੈਦਾਵਾਰ ਹੋਈ ਹੈ। ਪਿਛਲੇ 40 ਸਾਲਾਂ ਦੇ ਤਾਪਮਾਨ ਦੀ ਘੋਖ ਤੋਂ ਬਾਅਦ ਪਤਾ ਲੱਗਾ ਹੈ ਕਿ ਔਸਤਨ 1 ਡਿਗਰੀ ਤਾਪਮਾਨ ਦਾ ਵਾਧਾ ਹੋਇਆ ਹੈ। ਇਸ ਸੰਦਰਭ ਵਿੱਚ ਤਪਸ਼ ਨੂੰ ਸਹਿਣ ਕਰਨ ਵਾਲੀਆਂ ਕਿਸਮਾਂ ਨੂੰ ਵਿਕਸਤ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰੋਜੈਕਟ ਡਾਇਰੈਕਟਰ ਡਾ: ਇੰਦੂ ਸ਼ਰਮਾ ਵੀ ਹਾਜ਼ਰ ਸਨ। ਆਸਟ੍ਰੇਲੀਆ ਵਫਦ ਵੱਲੋਂ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ, ਭੂਮੀ ਵਿਭਾਗ, ਫ਼ਸਲ ਵਿਗਿਆਨ ਵਿਭਾਗ ਦਾ ਵੀ ਦੌਰਾ ਕੀਤਾ ਗਿਆ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>