ਆਵਾਰਾ ਪਸ਼ੂ ਟਕਰਾਉਣ ਨਾਨ ਕਾਰ ਚਾਲਕ ਵਾਲ-ਵਾਲ ਬਚਿਆ

ਅਵਾਰਾ ਪਸ਼ੂ ਨਾਲ ਟਕਰਾਉਣ ਮਗਰੋਂ ਨੁਕਸਾਨੀ ਗਈ ਕਾਰ।(ਫੋਟੋ: ਸੁਨੀਲ ਬਾਂਸਲ)

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ)- ਬੀਤੀ ਰਾਤ ਸਥਾਨਕ ਕੋਟਕਪੂਰਾ ਰੋਡ ਤੇ ਕਾਰ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਣ ਨਾਲ ਵਾਪਰੇ ਹਾਦਸੇ ’ਚ ਕਾਰ ਚਾਲਕ ਵਾਲ-ਵਾਲ ਬੱਚ ਗਿਆ ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਸਤੀਸ਼ ਕੁਮਾਰ ਬੱਬੂ ਆਪਣੀ ਕਾਰ ਨੰਬਰ: ਪੀ.ਬੀ.05 ਐਨ 6309 ਰਾਹੀਂ ਕੋਟਕਪੂਰਾ ਰੋਡ ’ਤੇ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਕਾਰ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਗਿਆ। ਇਸ ਦੌਰਾਨ ਟੱਕਰ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਚਾਲਕ ਵਾਲ-ਵਾਲ ਬੱਚ ਗਿਆ। ਵਰਣਨਯੋਗ ਹੈ ਕਿ ਸ਼ਹਿਰ ਵਿਚ ਅਣਗਿਣਤ ਆਵਾਰਾ ਪਸ਼ੂ ਘੁੰਮ ਰਹੇ ਹਨ ਜੋ ਅਜਿਹੀਆਂ ਘਟਨਾਵਾਂ ਦਾ ਕਾਰਨ ਬਣਦੇ ਹਨ। ਪ੍ਰਸਿੱਧ ਸਮਾਜ ਸੇਵਕ ਨਿਰੰਜਨ ਸਿੰਘ ਰੱਖਰਾ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਦੀ ਸਮੱਸਿਆਂ ਨੂੰ ਤੁਰੰਤ ਹੱਲ ਕੀਤਾ ਜਾਵੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>