
ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਕਲੱਬ ਦੇ ਮੈਂਬਰ।(ਫੋਟੋ: ਸੁਨੀਲ ਬਾਂਸਲ)
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ)- ਲਾਇਨਜ਼ ਕਲੱਬ ਮੁਕਤਸਰ ਅਨਮੋਲ ਵੱਲੋਂ ਅੱਜ 20 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਸਬੰਧ ਵਿਚ ਸਥਾਨਕ ਸੰਧੂ ਪੈਲੇ ਵਿਖੇ ‘ਉਮੀਦ ਪ੍ਰੋਜੈਕਟ’ ਸਮਾਰੋਹ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਡਾ.ਗੁਰਦਿੱਤ ਸਿੰਘ ਨੇ ਕੀਤੀ ਤੇ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਾਜੋਰੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਕਲੱਬ ਵੱਲੋਂ 20 ਜਰੂਰਤਮੰਦ ਪਰਿਵਾਰਾਂ ਨੂੰ ਆਟੇ ਦੀਆਂ ਥੈਲੀਆਂ ਵੰਡੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਂਬਰ ਲਾਇਨ ਨਿਰੰਜਨ ਸਿੰਘ ਰੱਖਰਾ, ਖਜ਼ਾਨਚੀ ਲਾਇਨ ਕੁਲਦੀਪ ਚੁੱਘ, ਜੋਨ ਚੇਅਰਮੈਨ ਲਾਇਨ ਰਵਿੰਦਰਪਾਲ ਰੱਖਰਾ, ਲਾਇਨ ਮਸਤਾਨ ਸਿੰਘ, ਦਰਸ਼ਨ ਸਿੰਘ, ਕਰਨੈਲ ਸਿੰਘ, ਮਨਜੀਤ ਕੌਰ ਆਦਿ ਸ਼ਾਮਲ ਸਨ।