ਨਵੀਂ ਦਿੱਲੀ- ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ੍ਰ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿੱਚ ਇੱਕ ਤਿੰਨ ਮੈਂਬਰੀ ਪ੍ਰਤੀਨਿਧੀ ਮੰਡਲ, ਜਿਸ ਵਿੱਚ ਐਡਵੋਕੇਟ ਤੁਲਸੀ ਅਤੇ ਸ੍ਰ. ਮਨਜੀਤ ਸਿੰਘ ਸ਼ਾਮਿਲ ਸਨ, ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਕਮਲਨਾਥ ਨਾਲ ਮੁਲਾਕਾਤ ਕੀਤੀ। ਇਸ ਪ੍ਰਤੀਨਿਧੀ ਮੰਡਲ ਨੇ ਗੁਰਦੁਆਰਾ ਮਜਨੂੰ ਟਿੱਲਾ ਦੀ ਅਕੁਵਾਇਰ ਕੀਤੀ ਗਈ ਜ਼ਮੀਨ ਬਦਲੇ ਕਿਧਰੇ ਹੋਰ ਜ਼ਮੀਨ ਦਿੱਤੇ ਜਾਣ, ਗੁਰਦੁਆਰਾ ਮੋਤੀ ਬਾਗ ਦੇ ਸਾਹਮਣੇ ਵਾਲੀ ਜ਼ਮੀਨ ਅਤੇ ਬਾਲਾ ਸਾਹਿਬ ਸਥਿਤ ਹਸਪਤਾਲ ਦੀ ਜ਼ਮੀਨ ਦੇ ਲੀਜ਼ ਡੀਡ ਦੀ ਬਹਾਲੀ ਲਈ ਵਸੂਲੇ ਗਏ ਡੇਢ ਕਰੋੜ ਦੇ ਜੁਰਮਾਨੇ ਦੀ ਵਾਪਸੀ ਦੀ ਮੰਗ ਕੀਤੀ। ਵਿਕਾਸ ਅਤੇ ਸ਼ਹਿਰੀ ਮੰਤਰੀ ਕਮਲ ਨਾਥ ਨੇ ਇਹ ਮੰਗਾਂ ਛੇਤੀ ਮੰਗੇ ਜਾਣ ਦਾ ਭਰੋਸਾ ਦਿਵਾਇਆ।
ਸਿੱਖ ਪ੍ਰਤੀਨਿਧੀ ਮੰਡਲ ਵਿਕਾਸ ਮੰਤਰੀ ਕਮਲਨਾਥ ਨੂੰ ਮਿਲਿਆ
This entry was posted in ਅੰਤਰਰਾਸ਼ਟਰੀ.