ਆਈਟਮ ਸੌਂਗ ਕਰੇਗੀ ਵਿਦਿਆ

ਮੁੰਬਈ- ‘ਡਰਟੀ ਪਿਕਚਰ’ ਵਿਚ ਫਿਲਮਾਏ ਗਏ ਗਾਣੇ ‘ਊ ਲਾ ਲਾ’ ਤੋਂ ਬਾਅਦ ਵਿਦਿਆ ਬਾਲਨ ਨੂੰ ਆਈਟਮ ਸੌਂਗ ਕਰਨ ਦੀਆਂ ਆਫ਼ਰਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਉਹ ਆਪਣੇ ਕੈਰੀਅਰ ਵਿਚ ਪਹਿਲੀ ਵਾਰ ਆਈਟਮ ਸੌਂਗ ਕਰਦੀ ਹੋਈ ਨਜ਼ਰ ਆਵੇਗੀ।

ਵਿਦਿਆ ਬਾਲਨ ਨੂੰ ਆਈਟਮ ਸੌਂਗ ਕਰਨ ਲਈ ਵਿਦੂ ਵਿਨੋਦ ਚੋਪੜਾ ਆਪਣੀ ਫਿਲਮ ‘ਫਰਾਰੀ ਕੀ ਸਵਾਰੀ’ ਲਈ ਸੱਦਾ ਦਿੱਤਾ ਹੈ। ਇਸ ਫਿਲਮ ਵਿਚ ਮੁੱਖ ਭੂਮਿਕਾ ਸ਼ਰਮਨ ਜੋਸ਼ੀ ਨਿਭਾ ਰਹੇ ਹਨ। ਵਿਦਿਆ ਬਾਲਨ ਅਨੁਸਾਰ ਇਹ ਗਾਣਾ ਬਹੁਤ ਹੀ ਮਜ਼ੇਦਾਰ ਹੈ। ਵਿਦਿਆ ਬਾਲਨ ਨੇ ਕਿਹਾ ਕਿ ਵਿਨੋਦ ਚੋਪੜਾ ਜੀ ਨੇ ਮੈਨੂੰ ਫੋਨ ਕੀਤਾ ਅਤੇ ਪੁਛਿਆ ਕਿ ਕੀ ਉਹ ਇਹ ਗਾਣਾ ਕਰੇਗੀ ਤਾਂ ਮੈਂ ਕਿਹਾ ਕਿਉਂ ਨਹੀਂ। ਉਨ੍ਹਾਂ ਨੇ ਮੈਨੂੰ ਕਿਹਾ ਕਿ ਗਾਣਾ ਸੁਣੋ ਅਤੇ ਫਿਰ ਫੈਸਲਾ ਕਰੋ। ਉਹ ਇਹ ਨਾ ਵੀ ਕਹਿੰਦੇ ਤਾਂ ਵੀ ਮੈਂ ਕਰ ਦਿੰਦੀ ਕਿਉਂਕਿ ਮੈਂ ਉਨ੍ਹਾਂ ਦੀਆਂ ਫਿਲਮਾਂ ਦੀ ਪ੍ਰਸੰਸਕ ਹਾਂ। ਵਿਦਿਆ ਇਸਤੋਂ ਪਹਿਲਾਂ ਵਿਦੂ ਵਿਨੋਦ ਚੋਪੜਾ ਦੀ ਫਿਲਮ ਮੁੰਨਾ ਭਾਈ ਵਿਚ ਕੰਮ ਕਰ ਚੁੱਕੀ ਹੈ। ਵਿਦਿਆ ਬਾਲਨ ਦੀ ਇਕ ਹੋਰ ਫਿਲਮ ਕਹਾਣੀ 8 ਮਾਰਚ ਨੂੰ ਰੀਲੀਜ਼ ਹੋ ਰਹੀ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>