ਆਹਲੂਵਾਲੀਆ ਦਾ ਵਿਰੋਧ ਜਾਰੀ ਰਹੇਗਾ :- ਅੰਮ੍ਰਿਤਸਰ ਦਲ

ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਬਲਾਤਕਾਰੀ ਅਤੇ ਦਾਗੀ ਵੀ ਸੀ ਜਸਵੀਰ ਸਿੰਘ ਆਹਲੂਵਾਲੀਆ ਨੂੰ ਲਗਾਏ ਜਾਣ ਦੇ ਵਿਰੁੱਧ ਪਿਛਲੇ ਕਈ ਦਿਨਾਂ ਤੋ ਆਹਲੂਵਾਲੀਆ ਭਜਾਓ ਮੋਰਚਾ ਲਗਾਇਆ ਹੋਇਆ ਹੈ। ਅੱਜ 8ਵੇਂ ਜਥੇ ਦੀ ਅਗਵਾਈ ਜਿਲਾ ਮੋਗਾ ਦੇ ਪ੍ਰਧਾਨ ਹਰਪਾਲ ਸਿੰਘ ਕੁੱਸਾ ਨੇ ਕੀਤੀ। ਇਸ ਜਥੇ ਵਿੱਚ ਯੂਥ ਆਗੂ ਮਨਜੀਤ ਸਿੰਘ ਮੱਲ੍ਹਾ, ਹਰਜੀਤ ਸਿੰਘ ਨੰਗਲ, ਜਥੇਦਾਰ ਬਲਵਿੰਦਰ ਸਿੰਘ ਅਤੇ ਜਥੇਦਾਰ ਬਲੋਰ ਸਿੰਘ ਰੋਤਾ ਸ਼ਾਮਿਲ ਸਨ। ਇਨ੍ਹਾ ਪੰਜ ਸਿੰਘਾਂ ਨੂੰ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ ਨੇ ਸਿਰੋਪਾਓ ਪਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋ ਯੂਨੀਵਰਸਿਟੀ ਵੱਲ ਰਵਾਨਾ ਕੀਤਾ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆ ਇਹ ਜਥਾ ਯੂਨੀਵਰਸਿਟੀ ਦੇ ਗੇਟ ਅੱਗੇ ਪਹੁੰਚਿਆ ਜਿੱਥੇ ਪੁਲਿਸ ਨੇ ਪਹਿਲਾ ਹੀ ਗੇਟ ਬੰਦ ਕਰਕੇ ਸਖਤ ਘੇਰਾਬੰਦੀ ਕੀਤੀ ਹੋਈ ਸੀ। ਇਸ ਜਥੇ ਦੇ ਆਗੂ ਆਪਣੇ ਕਾਫਲੇ ਨਾਲ ਮੁੱਖ ਗੇਟ ‘ਤੇ ਹੀ ਬੈਠ ਗਏ। ਯਾਦ ਰਹੇ ਕਿ ਪਿਛਲੀ 15 ਫਰਵਰੀ ਤੋਂ ਪਾਰਟੀ ਵੱਲੋ ਇਹ ਜਥੇ ਭੇਜਣ ਦਾ ਕੰਮ ਜਾਰੀ ਕੀਤਾ ਰੱਖਿਆ ਹੋਇਆ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਇਕਬਾਲ ਸਿੰਘ ਟਿਵਾਣਾ, ਬਹਾਦਰ ਸਿੰਘ ਭਸੌੜ, ਜੋਗਿੰਦਰ ਸਿੰਘ ਸੈਪਲਾ, ਭੁਪਿੰਦਰ ਸਿੰਘ ਭੂਪਾ, ਸਮਸ਼ੇਰ ਸਿੰਘ ਸਮਸ਼ਪੁਰ, ਸੁਰਿੰਦਰ ਸਿੰਘ ਬੋਰਾਂ, ਰਣਦੇਵ ਸਿੰਘ ਦੇਬੀ, ਸਵਰਨ ਸਿੰਘ ਫਾਟਕਮਾਜਰੀ, ਕੁਲਦੀਪ ਸਿੰਘ ਪਹਿਲਵਾਨ, ਭੁਪਿੰਦਰ ਸਿੰਘ ਬਸੀ, ਗੁਰਪ੍ਰੀਤ ਸਿੰਘ ਪੀਰਜੈਨ ਆਦਿ ਆਗੂਆਂ ਨੇ ਸੰਬੋਧਨ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>