ਸਾਡੀ ਲੜਾਈ ਆਹਲੂਵਾਲੀਆ ਨੂੰ ਫਾਰਗ ਕਰਨ ਤੱਕ ਸੀਮਿਤ ਨਹੀਂ -ਮਾਨ

ਫਤਿਹਗੜ੍ਹ ਸਾਹਿਬ-“ਆਹਲੂਵਾਲੀਆ ਹਟਾਓ ਮੋਰਚਾ” ਤਾਂ ਸਾਨੂੰ ਕੁਦਰਤ ਨੇ ਇੱਕ ਉਸਾਰੂ ਪਲੇਟਫਾਰਮ ਮੁਹੱਈਆ ਕੀਤਾ ਹੈ। ਜਿਸ ਰਾਹੀਂ ਅਸੀਂ ਕੇਵਲ ਆਹਲੂਵਾਲੀਏ ਨੂੰ ਹੀ ਇਸ ਉੱਚ ਅਹੁਦੇ ਤੋ ਫਾਰਗ ਨਹੀਂ ਕਰਨਾ ਬਲਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਡੇ ਪੱਧਰ ‘ਤੇ ਧਾਰਮਿਕ, ਇਖਲਾਕੀ ਅਤੇ ਸਮਾਜਿਕ ਪੈਦਾ ਹੋ ਚੁੱਕੀਆਂ ਖਾਮੀਆਂ ਨੂੰ ਦੂਰ ਕਰਨ ਲਈ ਇਹ ਜੱਦੋ-ਜਹਿਦ ਜਾਰੀ ਉਦੋ ਤੱਕ ਰੱਖਾਂਗੇ, ਜਦੋ ਤੱਕ ਸਿੱਖ ਕੌਮ ਦੀ ਇਸ ਧਾਰਮਿਕ ਸੰਸਥਾ ਉੱਤੇ ਕਾਬਿਜ਼ ਗੈਰ ਇਖਲਾਕੀ ਅਹੁਦੇਦਾਰਾਂ ਨੂੰ ਇਨ੍ਹਾ ਉੱਚ ਅਹੁਦਿਆਂ ਤੋ ਫਾਰਗ ਨਹੀਂ ਕਰ ਦਿੰਦੇ ਅਤੇ ਗੁਰੂ ਘਰ ਵਿੱਚ ਸਿੱਖ ਸੰਗਤਾ ਦੀ ਸ਼ਰਧਾ ਨਾਲ ਆ ਰਹੀਆਂ ਭੇਟਾਵਾਂ ਅਤੇ ਸਾਧਨਾਂ ਦੀ ਸਿਆਸਤ ਵਿੱਚ ਦੁਰਵਰਤੋ ਹੋਣ ਤੋ ਰੋਕ ਨਹੀਂ ਲਗਾ ਦਿੰਦੇ।”

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)  ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਗੇਟ ਅੱਗੇ ਅੱਜ ਆਹਲੂਵਾਲੀਆ ਹਟਾਓ ਮੋਰਚਾ ਦੇ 10ਵੇਂ ਜਥੇ ਦੇ ਪੰਜ ਪਿਆਰਿਆਂ ਜਿਨ੍ਹਾ ਵਿੱਚ ਅਵਤਾਰ ਸਿੰਘ ਖੱਖ, ਗੁਰਦੀਪ ਸਿੰਘ ਖੁਣਖੁਣ, ਗੁਰਨਾਮ ਸਿੰਘ ਸਿੰਘੜੀਵਾਲਾ, ਮਾਸਟਰ ਗੁਰਦੀਪ ਸਿੰਘ ਅਤੇ ਗੁਰਦੀਪ ਸਿੰਘ ਗੜਦੀਵਾਲ ਦੇ ਜਥੇ ਦੀ ਅਗਵਾਈ ਕਰਨ ਵਾਲਿਆਂ ਅਤੇ ਇਕੱਤਰ ਹੋਏ ਧਰਨੇਕਾਰੀਆਂ ਨੂੰ ਸੰਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਹਰ ਤਰ੍ਹਾ ਦੀ ਬੇਇਨਸਾਫ਼ੀ, ਵਿਤਕਰੇ, ਜ਼ਬਰ ਜੁਲਮ ਅਤੇ ਗੈਰ ਇਖਲਾਕੀ ਕਾਰਵਾਈਆਂ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀਂ ਸੰਘਰਸ਼ ਕਰਨ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਦਾ ਅਤਿ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)  ਪਹਿਰਾ ਦਿੰਦੇ ਹੋਏ ਆਹਲੂਵਾਲੀਆ ਵਰਗੀਆਂ ਨੂੰ ਫਾਰਗ ਨਹੀਂ ਕਰਾਂਗੇ ਬਲਕਿ ਸਿੱਖ ਕੌਮ ਦੀ ਪਾਰਲੀਮੈਟ ਵਿੱਚ ਲੰਮੇ ਸਮੇ ਤੋ ਹੋ ਰਹੀਆਂ ਗੈਰ ਨਿਯਮੀਆਂ ਅਤੇ ਵੱਡੇ ਘਪਲਿਆਂ ਨੂੰ ਜੜੋਂ ਖਤਮ ਕਰਨ ਦਾ ਵੀ ਅਸੀਂ ਤਹੱਈਆ ਕੀਤਾ ਹੋਇਆ ਹੈ। ਉਨ੍ਹਾ ਕਿਹਾ ਕਿ ਬਹੁਤ ਸਾਰੇ ਧਰਮੀ ਅਤੇ ਪਾਰਟੀ ਦੇ ਕਈ ਸੀਨੀਅਰ ਮੈਬਰ ਅਤੇ ਆਗੂ ਅਗਲੇ ਹੁਕਮਾਂ ਦੀ ਵੱਡੇ ਇਤਜ਼ਾਰ ਵਿੱਚ ਹਨ। ਪਰ ਅਸੀਂ ਅਜੇ ਵੀ ਅਮਨਮਈ ਅਤੇ ਜਮਹੂਰੀਅਤ ਢੰਗਾਂ ਦਾ ਪੱਲਾ ਬਿਲਕੁੱਲ ਨਹੀ ਛੱਡਾਗੇ ਤਾਂ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸ: ਅਵਤਾਰ ਸਿੰਘ ਮੱਕੜ ਸਾਡੇ ਇਸ ਅਰਥ ਭਰਪੂਰ ਸੰਘਰਸ਼ ਨੂੰ ਕਿਸੇ ਤਰ੍ਹਾ ਬਦਨਾਮ ਕਰਨ ਦੀ ਸ਼ਾਜਿਸ ਨਾ ਰਚ ਸਕਣ। ਉਨ੍ਹਾ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿੱਚ ਪੜਣ ਵਾਲੇ ਬੱਚੇ ਬੱਚੀਆਂ ਨੇ ਪਹੁੰਚ ਕਰਕੇ ਕਿਹਾ ਹੈ ਕਿ ਆਪ ਜੀ ਦਾ ਮਿਸ਼ਨ ਬਿਲਕੁੱਲ ਸਹੀ ਹੈ ਅਤੇ ਵਿਦਿਆਰਥੀ ਤੁਹਾਡੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਨ। ਜਦੋ ਵੀ ਕੋਈ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ ਤਾਂ ਉਸ ਵਿੱਚ ਅਸੀਂ ਯੋਗਦਾਨ ਪਾਂਵਾਗੇ। ਉਨ੍ਹਾ ਕਿਹਾ ਕਿ ਹਕੂਮਤਾਂ ਅਤੇ ਮਕਾਰ ਹੁਕਮਰਾਨ ਅਕਸਰ ਹੀ ਸਹੀ ਦਿਸ਼ਾ ਵਿੱਚ ਚੱਲ ਰਹੇ ਲੋਕ ਸੰਘਰਸ਼ਾਂ ਨੂੰ ਬਦਨਾਮ ਕਰਨ ਅਤੇ ਲੋਕ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਕਈ ਤਰ੍ਹਾ ਦੀਆਂ ਸ਼ਾਜਿਸਾਂ ਰੱਚਦੇ ਹਨ। ਪਰ ਅਸੀਂ ਇਨ੍ਹਾ ਦੁਸ਼ਮਣ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਅਤੇ ਹਰ ਵਰਗ ਦੇ ਲੋਕਾਂ ਅਤੇ ਲਿਆਕਤਮੰਦਾਂ ਨੂੰ ਦਲੀਲ ਨਾਲ ਸਹਿਮਤ ਕਰਕੇ ਆਪਣੇ ਸੰਘਰਸ਼ ਨੂੰ ਮੰਜਿ਼ਲ ਵੱਲ ਵੀ ਲੈਜਾਵਾਂਗੇ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸੰਸਥਾਵਾਂ, ਜਿਨ੍ਹਾ ਦੀ ਦੁਰਵਰਤੋ ਕਰਕੇ ਇਹ ਲੋਕ ਸਿੱਖ ਧਰਮ ਅਤੇ ਸਿੱਖ ਕੌਮ ਉਤੇ ਕੌਮਾਂਤਰੀ ਪੱਧਰ ਉਤੇ ਪ੍ਰਸ਼ਨ ਚਿੰਨ੍ਹ ਲਗਾਉਣ ਦੀ ਗੁਸਤਾਖੀ ਕਰ ਰਹੇ ਹਨ, ਇਨ੍ਹਾ ਮਹਾਨ ਸੰਸਥਾਵਾਂ ਦੀਆਂ ਮਰਿਯਾਦਾਵਾਂ ਨੂੰ ਅਤੇ ਆਨ ਸ਼ਾਨ ਨੂੰ ਕਾਇਮ ਰੱਖਦੇ ਹੋਏ ਖਾਲਿਸਤਾਨ ਵੱਲ ਵਧਾਂਗੇ। ਕਿਉਂਕਿ ਸਿੱਖ ਕੌਮ ਅਤੇ ਅਜੋਕੀ ਮਨੁੱਖਤਾ ਦੀਆਂ ਸਭ ਮੁਸ਼ਕਿਲਾਂ ਦਾ ਇੱਕੋ ਇੱਕ ਸਹੀ ਹੱਲ ਖਾਲਿਸਤਾਨ ਦੀ ਕਾਇਮੀ ਹੈ। ਪਰ ਇਹ ਖਾਲਿਸਤਾਨ ਵਿੱਚ ਤਾਨਾਸ਼ਾਹੀ ਸੋਚ ਦਾ ਪ੍ਰਬੰਧ ਨਾ ਹੋ ਕੇ ਸਮੁੱਚੇ ਧਰਮਾਂ, ਕੌਮਾਂ, ਨਸਲਾਂ, ਜਾਤਾਂ, ਬਰਾਦਰੀਆਂ, ਫਿਰਕਿਆਂ ਦੀ ਸੱਚੀ ਰੂਹ ‘ਤੇ ਅਧਾਰਿਤ ਹਲੇਮੀ ਰਾਜ ਬੇਗਮਪੁਰੇ ਵਾਲਾ ਪ੍ਰਬੰਧ ਹੋਵੇਗਾ। ਜਿਸ ਵਿੱਚ ਕਿਸੇ ਇੱਕ ਵੀ ਇਨਸਾਨ, ਕੌਮ, ਧਰਮ ਆਦਿ ਨਾਲ ਵਿਤਕਰਾ ਬੇਇਨਸਾਫੀ ਹੋਣ ਦੀ ਕੋਈ ਰਤੀ ਭਰ ਵੀ ਗੁੰਜਾਇਸ਼ ਨਹੀਂ ਹੋਵੇਗੀ। ਕਿਉਂਕਿ ਸਿੱਖ ਧਰਮ ਅਤੇ ਸਿੱਖ ਕੌਮ ਤਾਂ ਸੰਗਤ ਅਤੇ ਪੰਗਤ ਦੇ ਬਰਾਬਰਤਾ ਵਾਲੇ ਸਿਧਾਂਤ ਦੀ ਕਾਇਲ ਹੈ। ਇਸ ਲਈ ਖਾਲਿਸਤਾਨ ਦੇ ਹਰ ਨਿਵਾਸੀ ਲਈ ਰੋਟੀ, ਕੱਪੜਾ, ਮਕਾਨ, ਰੁਜ਼ਗਾਰ, ਵਿੱਦਿਅ ਆਦਿ ਦੀਆਂ ਮੁੱਢਲੀਆਂ ਸਹੂਲਤਾਂ ਪਹਿਲ ਦੇ ਆਧਾਰ ‘ਤੇ ਉਪਲੱਬਧ ਹੋਣਗੀਆਂ। ਦੂਸਰੇ ਮੁਲਕਾਂ ਅਤੇ ਵੱਖ ਵੱਖ ਕੌਮਾਂ ਨਾਲ ਡਿਪਲੋਮੈਟਿਕ ਸਬੰਧ ਕਾਇਮ ਰੱਖਾਂਗੇ। “ਜੀਓ ਅਤੇ ਜੀਉਣ ਦਿਓ” ਦੇ ਮਨੁੱਖਤਾ ਪੱਖੀ ਸਿਧਾਂਤ ਨੂੰ ਲਾਗੂ ਕਰਕੇ ਸਮੁੱਚੇ ਸੰਘਰਸ਼ ਨੂੰ ਗੁਰੂ ਸਾਹਿਬਾਨ ਦੀ ਵੱਡਮੁੱਲੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ” ਵਾਲੀ ਸੋਚ ਨੂੰ ਲਾਗੂ ਕਰਨ ਲਈ ਹਰ ਸੰਭਵ ਯਤਨ ਜਾਰੀ ਰੱਖਾਂਗੇ। ਵੱਖ ਵੱਖ ਮੁਲਕਾਂ ਅਤੇ ਕੌਮਾਂ ਦੀ ਆਪਣੀ ਹਿਫਾਜਿ਼ਤ ਲਈ ਰੱਖਿਆ ਆਦਿ ਉਤੇ ਕਰੋੜਾਂ ਅਰਬਾਂ ਰੁਪਏ ਦੇ ਹੋਣ ਵਾਲੇ ਫਾਲਤੂ ਖਰਚ ਨੂੰ ਖਤਮ ਕਰਕੇ ਇਨ੍ਹਾ ਵੱਡਮੁੱਲੇ ਸਾਧਨਾਂ ਨੂੰ ਸਮੁੱਚੀ ਮਨੁੱਖਤਾ ਦੀ ਬਹਿਤਰੀ ਕਰਨ ਅਤੇ ਭਰਾਤਰੀ ਭਾਵ ਨੂੰ ਮਜ਼ਬੂਤ ਕਰਨ ਵਿੱਚ ਲਗਾਇਆ ਜਾਵੇਗਾ ਅਤੇ ਸਮੁੱਚੇ ਸੰਸਾਰ ਵਿੱਚ ਗੁਰੂ ਸਾਹਿਬਾਨ ਦੀ ਸੋਚ ਨੂੰ ਪ੍ਰਚਾਰਨ ਅਤੇ ਫੈਲਾਉਣਾ ਆਪਣਾ ਪਰਮ ਧਰਮ ਸਮਝਾਗੇ। ਦਲੀਲ ਅਤੇ ਅਪੀਲ ਨੂੰ ਮੁੱਖ ਰੱਖਾਂਗੇ। ਜੇਕਰ ਅਪੀਲ ਅਤੇ ਦਲੀਲ ਦੀ ਕੋਈ ਸ਼ਕਤੀ ਕਦਰ ਨਾ ਕਰੇ ਤਾਂ ਫਿਰ ਆਪਣੀਆਂ ਸਿੱਖ ਰਵਾਇਤਾਂ ਅਨੁਸਾਰ ਮੰਜਿ਼ਲ ਵੱਲ ਹਰ ਕੀਮਤ ‘ਤੇ ਵਧਾਂਗੇ ਅਤੇ ਨਿਸ਼ਾਨੇ ਦੀ ਪ੍ਰਾਪਤੀ ਕਰਕੇ ਰਹਾਂਗੇ। ਇਸ ਲਈ ਸਮੁੱਚੀਆਂ ਕੌਮਾਂ, ਧਰਮਾਂ ਅਤੇ ਫਿਰਕਿਆਂ ਦੇ ਇੱਥੋ ਦੇ ਬਸਿ਼ੰਦਿਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)  ਦੀ ਅਪੀਲ ਹੈ ਕਿ ਉਹ ਇਸ ਸੁਰੂ ਕੀਤੇ ਗਏ ਨੇਕ ਉੱਦਮ ਵਾਲੇ ਜਮਹੂਰੀਅਤ ਪੱਖੀ ਸੰਘਰਸ ਨੂੰ ਹਰ ਪੱਖੋ ਕਾਮਯਾਬ ਕਰਨ ਲਈ ਯੋਗਦਾਨ ਪਾਉਣ ਤਾਂ ਕਿ ਸਮੁੱਚੀ ਕਾਇਨਾਤ ਵਿੱਚ ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲ ਬਾਲਾ ਹੋ ਸਕੇ ਅਤੇ ਹਰ ਆਤਮਾ ਸੰਤੁਸ਼ਟ ਅਤੇ ਖੁਸ਼ ਰਹਿ ਸਕੇ।

ਅੱਜ ਦੇ ਇਸ ਧਰਨੇ ਵਿੱਚ ਹੋਰਨਾਂ ਤੋ ਇਲਾਵਾ ਅਮਰਜੀਤ ਸਿੰਘ ਭਾਨਾ, ਗੁਰਬਚਨ ਸਿੰਘ ਮੁਕੇਰੀਆਂ, ਸਤਵੰਤ ਸਿੰਘ ਢੱਟ, ਗੁਰਬੀਰ ਸਿੰਘ ਚੱਕੂਵਾਲਾ, ਰਜਿੰਦਰ ਸਿੰਘ ਅਟਵਾਲ, ਰਣਜੀਤ ਸਿੰਘ, ਭੁਪਿੰਦਰ ਸਿੰਘ ਫਤਿਹਪੁਰ, ਕਿਸ਼ਨ ਸਿੰਘ ਸਲਾਣਾ, ਨਾਜ਼ਰ ਸਿੰਘ ਕਾਹਨਪੁਰਾ, ਲਖਬੀਰ ਸਿੰਘ ਗੋਪਾਲੋ, ਅਜੈਬ ਸਿੰਘ ਹਿੰਦੂਪੁਰ, ਸੁਰਿੰਦਰ ਸਿੰਘ ਬਰਕਤਪੁਰ ਆਦਿ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>