ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਵੱਲੋ ਖੇਡ ਟੂਰਨਾਮੈਟ 16-17 ਜੂਨ ਨੂੰ

ੳਸਲੋ(ਰੁਪਿੰਦਰ ਢਿੱਲੋ ਮੋਗਾ)- ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਦੇ ਕੰਵਲਜੀਤ ਸਿੰਘ ਕੋੜਾ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਕੱਲਬ ਵੱਲੋ ਇੱਕ ਅਹਿਮ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਕੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ

ਸਾਲ 2012 ਚ ਕੱਲਬ ਵੱਲੋ ਸਮਾਜਿਕ, ਭਾਈਚਾਰਿਕ ਅਤੇ ਖੇਡਾਂ ਸੰਬੱਧੀ ਅਹਿਮ ਗਤੀਵਿਧੀਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰ ਸਾਲ ਦੀ ਤਰਾ ਇਸ ਸਾਲ ਵੀ ਸ਼ਾਨਦਾਰ ਖੇਡ ਟੂਰਨਾਮੈਟ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ। ਇਹ ਟੂਰਨਾਮੈਟ 16-17ਜੂਨ (ਦਿਨ ਸ਼ਨੀਵਾਰ, ਐਤਵਾਰ)

ਨੂੰ ੳਸਲੋ ਦੇ ਏਕੇਬਰਗ ਖੇਡ ਮੈਦਾਨ ਚ ਕਰਵਾਇਆ ਜਾ ਰਿਹਾ ਹੈ।ਇਸ ਮੀਟਿੰਗ ਦੋਰਾਨ ਪ੍ਰਧਾਨ ਗੁਰਦੀਪ ਸਿੰਘ ਕੋੜਾ ਤੋ ਇਲਾਵਾ ਸ੍ਰ ਗੁਰਚਰਨ ਸਿੰਘ ਕੁਲਾਰ, ਸ੍ਰ ਗੁਰਦੇਵ ਸਿੰਘ ਕੋੜਾ(ਪ੍ਰਧਾਨ ਅਕਾਲੀ ਦਲ (ਬ) ਨਾਰਵੇ),ਸ਼੍ਰੀ ਹਰਵਿੰਦਰ ਪਰਾਸ਼ਰ, ਸ੍ਰ ਮਲਕੀਅਤ ਸਿੰਘ ਕੁਲਾਰ, ਸ੍ਰ ਕੰਵਲਜੀਤ ਸਿੰਘ, ਸ੍ਰ ਬਿੰਦਰ ਮੱਲੀ, ਸ੍ਰ ਮਹਿੰਦਰ ਸਿੰਘ ਆਦਿ ਦੂਸਰੇ ਕੱਲਬ ਦੇ ਮੈਬਰ ਹਾਜਿਰ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>