ਏਰੀਜ਼ੋਨਾ-ਇਥੋਂ ਦੇ ਮਾਰੀਕੋਪਾ ਕਾਉਂਟੀ ਦੇ ਸ਼ੇਰਿਫ਼ ਜੋਅ ਅਰਪਾਈਯੋ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹਸਨ ਓਬਾਮਾ ਦੇ ਜਨਮ ਸਰਟੀਫਿਕੇਟ ਨੂੰ ਫਰਜ਼ੀ ਕਹਿਕੇ ਇਕ ਵਾਰ ਫਿਰ ਵਿਵਾਦ ਪੈਦਾ ਕਰ ਦਿੱਤਾ ਹੈ।
ਜੋਅ ਮੁਤਾਬਕ ਜਾਂਚ ਕਰਨ ਵਾਲਿਆਂ ਦੇ ਹੱਥ ਕੁਝ ਸੰਭਾਵਿਤ ਕਾਰਨ ਲੱਗੇ ਹਨ, ਜਿਨ੍ਹਾਂ ਦੇ ਅਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਰਾਸ਼ਟਰਪਤੀ ਓਬਾਮਾ ਦਾ ਜਨਮ ਸਰਟੀਫਿਕੇਟ ਧੋਖੇ ਨਾਲ ਬਣਾਇਆ ਗਿਆ ਹੈ। ਇਸਦੇ ਨਾਲ ਹੀ ਜੋਅ ਨੇ ਕਿਹਾ ਹੈ ਕਿ ਉਸਦੇ ਸਾਹਮਣੇ ਜਿਹੜੇ ਸਬੂਤ ਆਏ ਹਨ। ਉਨ੍ਹਾਂ ਦੀ ਪੜਤਾਲ ਤੋਂ ਬਾਅਦ ਹੀ ਠੀਕ ਠੀਕ ਕਿਹਾ ਜਾ ਸਕਦਾ ਹੈ। ਜੋਅ ਨੇ ਕਿਹਾ ਕਿ ਜਾਂਚ ਕਰਨ ਵਾਲਿਆਂ ਦਾ ਇਹ ਮੰਨਣਾ ਹੈ ਕਿ ਇਲੈਕਟ੍ਰਾਨਿਕ ਤੌਰ ‘ਤੇ ਓਬਾਮਾ ਦਾ ਜਿਹੜਾ ਜਨਮ ਪ੍ਰਮਾਣਪੱਤਰ ਉਨ੍ਹਾਂ ਨੂੰ ਮਿਲਿਆ ਹੈ ਉਹ ਕਾਗਜ਼ਾਂ ਵਿਚ ਮੌਜੁਦ ਨਹੀਂ ਹੈ। ਜੇਕਰ ਜੋਅ ਦਾ ਇਹ ਦਾਅਵਾ ਠੀਕ ਨਿਕਲਦਾ ਹੈ ਤਾਂ ਅਮਰੀਕਾ ਸੰਵਿਧਾਨ ਮੁਤਾਬਕ ਬਰਾਕ ਓਬਾਮਾ ਜਿਨ੍ਹਾਂ ਦੇ ਪਿਤਾ ਇਕ ਕੀਨੀਆਈ ਨਾਗਰਿਕ ਸਨ, ਰਾਸ਼ਟਰਪਤੀ ਦੇ ਅਹੁਦੇ ਲਈ ਅਯੋਗ ਕਰਾਰ ਦਿੱਤੇ ਜਾਣਗੇ।