ਨਵੀਂ ਦਿੱਲੀ-ਭਾਰਤ ਸਰਕਾਰ ਵਲੋਂ 59 ਸਾਲਾ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਨੂੰ 31 ਮਈ ਤੋਂ ਫੌਜਾਂ ਦਾ ਅਗਲਾ ਮੁੱਖੀ ਬਨਾਉਣ ਦਾ ਐਲਾਨ ਕੀਤਾ ਹੈ। ਉਹ ਜਨਰਲ ਵੀਕੇ ਸਿੰਘ ਦੀ ਥਾਂ ਲੈਣਗੇ।
ਰੱਖਿਆ ਮੰਤਰਾਲੇ ਦੇ ਬੁਲਾਰੇ ਸਿਤਾਂਸੂ ਕਾਰ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਸਿੰਘ ਨੂੰ 31 ਮਈ 2012 ਨੂੰ ਦੁਪਹਿਰੇ ਜਨਰਲ ਦੇ ਰੈਂਕ ਦੇ ਨਾਲ ਨਾਲ ਫੌਜਾਂ ਦਾ ਮੁੱਖੀ ਬਣਾਇਆ ਗਿਆ ਹੈ। ਬਿਕਰਮ ਸਿੰਘ ਲਾਈਟ ਇਨਫੈਂਟਰੀ ਵਿਚ 31 ਮਾਰਚ 1972 ਨੂੰ ਸ਼ਾਮਲ ਹੋਏ ਸਨ। ਆਮ ਤੌਰ ‘ਤੇ ਫੌਜਾਂ ਦੇ ਮੁੱਖੀ ਦਾ ਐਲਾਨ 60 ਦਿਨ ਪਹਿਲਾਂ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ 90 ਦਿਨ ਪਹਿਲਾਂ ਐਲਾਨ ਕੀਤਾ ਗਿਆ ਹੈ।