ਸੀਬੀ ਸੀਰੀਜ਼ ਦਾ ਪਹਿਲਾ ਫਾਈਨਲ ਆਸਟ੍ਰੇਲੀਆ ਨੇ ਜਿੱਤਿਆ

ਬ੍ਰਿਸਬੇਨ- ਆਸਟ੍ਰੇਲੀਆ ਵਿਖੇ ਖੇਡੀ ਜਾ ਰਹੀ ਸੀਬੀ ਸੀਰੀਜ਼ ਦੇ ਪਹਿਲੇ ਫਾਈਨਲ ਦੌਰਾਨ ਇਕ ਰੋਮਾਂਚ ਭਰਪੂਰ ਮੈਚ ਦੌਰਾਨ ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਮੇਜ਼ਬਾਨ ਸ੍ਰੀਲੰਕਾ ਦੀ ਟੀਮ ਨੂੰ 15 ਦੌੜਾਂ ਨਾਲ ਹਰਾ ਦਿੱਤਾ।

ਆਸਟ੍ਰੇਲੀਆਈ ਕ੍ਰਿਕਟ ਟੀਮ ਵਲੋਂ ਪਹਿਲਾਂ ਖੇਡਦੇ ਹੋਏ 321 ਦੌੜਾਂ ਦਾ ਵੱਡਾ ਸਕੋਰ ਬਣਾਇਆ ਗਿਆ। ਇਸ ਸਕੋਰ ਦਾ ਪਿੱਛਾ ਕਰਨ ਲਈ ਉਤਰੀ ਸ੍ਰੀਲੰਕਾ ਦੀ ਟੀਮ ਇੰਜ ਲੱਗ ਰਹੀ ਸੀ ਜਿਵੇਂ ਮੈਚ ਬੁਰੀ ਤਰ੍ਹਾਂ ਵੱਡੇ ਫਰਕ ਨਾਲ ਹਾਰ ਜਾਵੇਗੀ। ਪਰੰਤੂ ਕੁਲਸੇਖਰਾ ਨੇ 43 ਗੇਂਦਾਂ ‘ਤੇ 73 ਦੌੜਾਂ ਬਣਾਕੇ ਫਿਰ ਸ੍ਰੀਲੰਕਾਈ ਟੀਮ ਦੀ ਵਾਪਸੀ ਖੇਡ ਵਿਚ ਕਰ ਦਿੱਤੀ। ਇਸਦੇ ਨਾਲ ਹੀ ਥਰੰਗਾ ਨੇ 67 ਗੇਂਦਾਂ ‘ਤੇ ਸ਼ਾਨਦਾਰ 60 ਦੌੜਾਂ ਬਣਾਈਆਂ। ਆਖਰੀ ਦਸ ਓਵਰਾਂ ਵਿਚ ਆਸਟ੍ਰੇਲੀਆਈ ਟੀਮ ਦੇ ਖਿਡਾਰੀਆਂ ਦੇ ਚਿਹਰਿਆਂ ‘ਤੇ ਪਰੇਸ਼ਾਨੀ ਸਾਫ਼ ਝਲਕ ਰਹੀ ਸੀ। ਪਰੰਤੂ ਕੰਗਾਰੂ ਟੀਮ ਦੇ ਤਜਰਬੇਕਾਰ ਗੇਂਦਬਾਜ਼ਾਂ ਬ੍ਰੇਟ ਲੀ, ਡੇਵਿਡ ਹਸੀ ਅਤੇ ਵਾਟਸਨ ਨੇ ਸ੍ਰੀਲੰਕਾ ਦੇ ਸਾਰੇ ਖਿਡਾਰੀਆਂ ਨੂੰ 306 ਦੌੜਾਂ ਦੇ ਸਕੌਰ ‘ਤੇ ਆਉਟ ਕਰਕੇ ਇਹ ਮੈਚ ਖੋਹ ਲਿਆ।

ਪਹਿਲਾਂ ਖੇਡਦੇ ਹੋਏ ਆਸਟ੍ਰੇਲੀਆਈ ਟੀਮ ਨੇ 50 ਓਵਰਾਂ ਵਿਚ  ਵਿਕਟਾਂ ਗੁਆਕੇ 321 ਦੌੜਾਂ ਬਣਾਈਆਂ। ਇਸ ਵਿਚ ਡੇਵਿਡ ਵਾਰਨਰ ਨੇ 163 ਦੌੜਾਂ ਦਾ ਯੋਗਦਾਨ ਪਾਇਆ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>