ਐਨ.ਜੀ.ਓ ਸੁਸਾਇਟੀ ਨੂੰ ਐਨ.ਆਰ.ਆਈ ਸੰਚਾਲਿਤ ਚੈਰਿਟੀ ਇੰਡੀਆ ਐਸੋਸੀਏਸ਼ਨ ਤੋ‭ˆ ‬ਇਕ ਲੱਖ ਦਾ ਲਾਭ ਮਿਲਿਆ

ਯੂ.ਕੇ‎ ‘‏ਚ ਰਜਿਸਟਰਡ ਚੈਰਿਟੀ ਇੰਡੀਆ ਐਸੋਸੀਏਸ਼ਨ ਦੇ ਚੇਅਰਮੈਨ ਮਸ਼ਹੂਰ ਐਨ.ਆਰ.ਆਈ ਯਾਤਰੀ ਬੋਬੀ ਗਰੇਵਾਲ ਨੇ ਅੱਜ ਪੂਨੇ ਨਾਲ ਸਬੰਧਿਤ ਸਰਚ ਸੁਸਾਇਟੀ‭ ‬ਦੇ ਡਾਇਰੈਕਟਰ ਰੇਵ ਸੁਭਾਸ਼ ਐਮ.‭ ‬ਚੰਦੋਰੀਕਰ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ‭। ‬ਇਸ ਮੌਕੇ ਦੀ ਮੇਜਬਾਨੀ ਕਰਦੇ ਹੋਏ ਐਮ.ਐਲ.ਏ ਜੱਸੀ ਖੰਗੂੜਾ ਨੇ ਸ੍ਰੀ ਗਰੇਵਾਲ ਦੀ ਇੰਡੀਆ ਸੁਸਾਇਟੀ ਦੇ ਭਾਰਤ ਤੇ ਰੇਵ ਚੰਦੋਰੀਕਰ ਦੇ ਘੱਟ ਗਿਣਤੀ ਸਮੂਹਾਂ ‬ਲਈ ਕਾਰਜ ਦੀ ਸ਼ਲਾਘਾ ਕੀਤੀ‭। ‬ਜੱਸੀ ਨੇ ਕਿਹਾ,‭ ”‬ਮੈਨੂੰ ਬੋਬੀ ਦਾ ਯਾਤਰਾ ਕਰਨਾ ਤੇ ਧੰਨ ਇਕੱਠਾ ਕਰਨਾ ਸਚਮੁੱਚ ਪ੍ਰੇਰਨਾਦਾਇਕ ਤੇ ਸਮਰਪਿਤ ਲੱਗਦਾ ਹੈ‭। ‬ਇੰਡੀਆ ਐਸੋਸੀਏਸ਼ਨ ਦੇ ਕਾਰਜ ਨਾਲ ਵਿਸ਼ਵ ਭਰ‭ ‘‬ਚ ਕਈ ਸਰਚ ਚੈਰੀਟੀਜ ਤੇ ਛੋਟੇ ਸੰਗਠਨਾਂ ‬ਨੂੰ ਲਾਭ ਪਹੁੰਚਿਆ ਹੈ‭। ‬ਮੈਨੂੰ ਖੁਸ਼ੀ ਹੈ ਕਿ ਉਹ ਰੇਵਰੰਦ ਚੰਦੋਰੀਕਰ ਦੀ ਸਰਚ ਸੁਸਾਇਟੀ ਦੇ ਕਿੰਨਰਾਂ ‬ਲਈ ਬਹੁਮੁੱਲੇ ਕੰਮ ਦਾ ਸਮਰਥਨ ਕਰ ਰਹੇ ਹਨ‭।

ਸ੍ਰੀ ਬੋਬੀ ਗਰੇਵਾਲ ਨੇ ਕਿਹਾ,‎ ‏ਮੈਨੂੰ ਸਰਚ ਵੱਲੋਂ ‬ਕੀਤੇ ਗਏ ਕਾਰਜ ਤੋਂ ‬ਖੁਸ਼ੀ ਮਿਲੀ ਹੈ,‭ ‬ਜਿਸ ਲਈ ਰੇਵਰੇਂਦ ਚੰਦੋਰੀਕਰ ਕੁਝ ਸਾਲਾਂ ‬ਪਹਿਲਾਂ ‬ਅੰਮ੍ਰਿਤਸਰ ਤੋਂ ‬ਕੰਨਿਆਕੁਮਾਰੀ ਤੱਕ ਯਾਤਰਾ ਕਰ ਰਹੇ ਸਨ‭। ‬ਅਸਲ‭ ‘‬ਚ,‭ ‬ਰੇਵ ਚੰਦੋਰੀਕਰ ਵੀ ਮੇਰੇ‭ ‬ਨਾਲ ਤਰੀਵੈਂਦਰਮ ਤੋਂ ‬ਕੰਨਿਆਕੁਮਾਰੀ ਦੀ ਯਾਤਰਾ ਵਿੱਚ ਆਖਿਰੀ‭ ‬100‭ ‬ਕਿਲੋਮੀਟਰ ਪਹਿਲਾਂ ‬ਜੁੜੇ ਸਨ ਤੇ ਉਦੋਂ ‬ਤੋ‭ ‬ਅਸੀਂ ‬ਇਕ ਦੂਜੇ ਦੇ ਸੰਪਰਕ‭ ‘‬ਚ ਹਾਂ। ‬ਸ੍ਰੀ ਗਰੇਵਾਲ ਨੇ ਕਿਹਾ,‭ ‬ਇੰਡੀਆ ਐਸੋਸੀਏਸ਼ਨ ਨੇ ਇਕ ਲੱਖ ਰੁਪਏ ਦੀ ਗ੍ਰਾਂਟ ਖਾਸ ਕਰਕੇ ਸਰਚ ਸੁਸਾਇਟੀ ਦੇ ਕਿੰਨਰਾਂ ‬ਲਈ ਕਾਰਜ ਨੂੰ ਸਮਰਥਨ ਦੇਣ ਲਈ ਕੀਤਾ ਹੈ‭।

ਰੇਵਰੇˆਦ ਸੁਭਾਸ਼ ਚੰਦੋਰੀਕਰ,‎ ‏ਡਾਇਰੈਕਟਰ ਤੇ ਫਾਊਂਡਰ,‭ ‬ਸਰਚ ਸੁਸਾਇਟੀ ਨੇ ਕਿਹਾ,‭ ‬ਬੀਤੇ ਸਾਲਾਂ ‘‬ਚ ਅਸੀਂ ‬ਕਈ ਘੱਟ ਗਿਣਤੀਆਂ ‬ਤੇ ਮੁੱਦਿਆਂ ‘‬ਤੇ ਕੰਮ ਕੀਤਾ ਹੈ‭। ‬ਵਰਤਮਾਨ‭ ‘‬ਚ ਅਸੀਂ ‬ਕਿੰਨਰਾਂ ‬ਲਈ ਇਕ ਵੱਡਾ ਪ੍ਰੋਜੈਕਟਰ ਚਲਾ ਰਹੇ‭ ‬ਹਾਂ। ‬ਜਿਸ‭ ‘‬ਚ ਅਸੀਂ ‬ਇਨਾਂ ‬ਦੇ ਆਪਣੇ ਸਮਾਜ ਤੇ ਬਾਹਰ ਦੇ ਮੁੱਦਿਆਂ ‘‬ਤੇ ਧਿਆਨ ਦੇ ਰਹੇ ਹਾਂ। ‬ਅਸੀਂ ‬ਇਨਾਂ ‬ਘੱਟ ਗਿਣਤੀਆਂ ‬ਲਈ ਸੋਚ ਤੇ ਇਨਾਂ ‬ਦੇ ਅਧਿਕਾਰਾਂ ‬ਨੂੰ ਬਦਲਣ ਲਈ ਕਾਰਜ ਕਰ ਰਹੇ ਹਾਂ ‬ਤੇ ਇੰਡੀਆ ਐਸੋਸੀਏਸ਼ਨ ਦੀ ਇਹ ਗ੍ਰਾਂਟ ਸਾਡੇ ਕਾਰਜ‭ ‘‬ਚ ਸਹਾਇਤਾ ਕਰੇਗੀ‭। ‬ਰੇਵ ਚੰਦੇਰੀਕਰ ਨੇ ਕਿਹਾ,‭ ‬ਸਰਚ ਦਾ ਅਰਥ ਪਿੰਡਾਂ ‬ਤੇ ਸ਼ਹਿਰਾਂ ‘‬ਚ ਖੁਸ਼ੀ ਲਈ ਸਮਾਜਿਕ ਤੇ ਵਾਤਾਵਰਨ ਸਹਾਇਤਾ ਦੇਣਾ ਹੈ ਅਤੇ ਇਹ ਸਾਡਾ ਉਦੇਸ਼ ਵੀ ਹੈ‭। ‬ਅਸੀਂ ‬ਇਨਾਂ ‬ਮੁੱਦਿਆਂ ‘‬ਤੇ ਜੋਰ ਦਿੰਦੇ ਰਹਾਂਗੇ ਤੇ ਸ੍ਰੀ ਗਰੇਵਾਲ ਵਰਗੇ ਲੋਕਾਂ ‬ਵੱਲੋਂ ‬ਸਾਡੇ ਕਾਰਜ‭ ‘‬ਚ ਵਿਸ਼ਵਾਸ ਕਰਨ ਤੇ ਸਾਨੂੰ ਸਮਰਥਨ ਦੇਣ ਦੀ ਸ਼ਲਾਘਾ ਕਰਦੇ ਹਾਂ।

ਸ੍ਰੀ ਬੋਬੀ ਗਰੇਵਾਲ ਐਨ.ਆਰ.ਆਈ ਸਮਾਜ ਤੇ ਭਾਰਤ‎ ‘‏ਚ ਚੈਰੀਟੇਬਲ ਲਈ ਧੰਨ ਇਕੱਠਾ ਕਰਨ ਲਈ ਆਪਣੀ ਯਾਤਰਾ ਲਈ ਜਾਣੇ ਜਾਂਦੇ ਹਨ‭। ‬ਆਪਣੀ‭ ‬ਪ੍ਰੇਰਨਾ‭ ‘‬ਤੇ ਟਿੱਪਣੀ ਕਰਦੇ ਹੋਏ ਉਨਾਂ ‬ਨੇ ਕਿਹਾ,‭ ‬ਮੈਂ ‬ਹਮੇਸ਼ਾ ਤੋਂ ‬ਹੀ ਇਕ ਮਿਹਨਤੀ ਖਿਡਾਰੀ ਰਿਹਾ ਤੇ ਹੁਣ ਮੈਂ ‬ਉਨਾਂ ‬ਚੀਜਾਂ ‬ਨੂੰ ਕਰਨਾ ਚਾਹੁੰਦਾ ਹਾਂ ‬ਤੇ ਸਮਾਜ ਦਾ ਫਾਇਦਾ ਪਹੁੰਚਾਉਣਾ ਚਾਹੁੰਦਾ ਹਾਂ‬,‭ ‬ਜਿਨਾਂ ‬ਨੂੰ ਮੈਂ ‬ਨੌਜਵਾਨ ਹੁੰਦਿਆਂ ‬ਨਹੀਂ ‬ਕੀਤਾ‭। ‬ਮੈਂ ‬ਹੁਣ ਤੱਕ‭ ‬3000‭ ‬ਮੀਲ‭ (‬ਕਰੀਬ‭ ‬4800‭ ‬ਕਿਲੋਮੀਟਰ‭) ‬ਦਾ ਸਫਰ ਕੀਤਾ ਹੈ ਤੇ ਹੁਣ ਰੁੱਕਣ ਦਾ ਕੋਈ ਵਿਚਾਰ ਨਹੀਂ ‬ਹੈ‭। ‬ਮੇਰੀ ਅਗਲੀ ਯਾਤਰਾ ਪੂਰਬੀ ਰੂਟ ਜਰੀਏ ਕੰਨਿਆਕੁਮਾਰੀ ਤੋਂ ‬ਵਾਪਿਸ ਅੰਮ੍ਰਿਤਸਰ ਹੋ ਸਕਦੀ ਹੈ,‭ ‬ਕਿਉਂਕਿ ਇਸ ਤੋਂ ਪਹਿਲਾਂ ‬ਮੈਂ ‬ਪੱਛਮੀ ਰੂਟ‭ ‘‬ਤੇ ਯਾਤਰਾ ਕੀਤੀ ਸੀ‭।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>