ਪਟਿਆਲਾ- ਪੰਜਾਬ ਵਿਧਾਨ ਸੱਭਾ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘਰ ਵਿੱਚ ਇੱਕ ਪਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਨੂੰ ਕਾਂਗਰਸ ਦੇ ਹਾਰ ਜਾਣ ਦਾ ਬਹੁਤ ਦੁੱਖ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਾਰ ਲਈ ਮੈਂ ਹੀ ਜਿੰਮੇਵਾਰ ਹਾਂ। ਮੈਨੂੰ ਪਾਰਟੀ ਹਾਈ ਕਮਾਂਡ ਤੋਂ ਪੂਰੀ ਸਪੋਰਟ ਮਿਲਣ ਦੇ ਬਾਵਜੂਦ ਵੀ ਅਸੀਂ ਜਿੱਤ ਨਹੀਂ ਪ੍ਰਾਪਤ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਜਲੰਧਰ ਹਲਕੇ ਤੋਂ 9 ਸੀਟਾਂ ਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਸ਼ਿਆਰਪੁਰ ਤੋਂ ਵੀ ਨਤੀਜੇ ਤਸਲੀਬਖਸ਼ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ ਅਸੀਂ ਹਾਰ ਦੇ ਕਾਰਨਾਂ ਦੀ ਜਾਂਚ ਕਰਾਂਗੇ ਕਿ ਸਾਡੀ ਹਾਰ ਦੇ ਕੀ ਕਾਰਣ ਹਨ। ਉਨ੍ਹਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਇਹ ਮੇਰੀ ਹੀ ਜਿੰਮੇਵਾਰੀ ਬਣਦੀ ਸੀ। ਇਸ ਲਈ ਵਿਧਾਨ ਸੱਭਾ ਚੋਣਾਂ ਵਿੱਚ ਹੋਈ ਹਾਰ ਦਾ ਪੂਰਾ ਸਿਹਰਾ ਮੈਂ ਆਪਣੇ ਸਿਰ ਲੈਂਦਾ ਹਾਂ।
ਕੈਪਟਨ ਅਮਰਿੰਦਰ ਸਿੰਘ ਨੇ ਹਾਰ ਦੀ ਜਿੰਮੇਵਾਰੀ ਆਪਣੇ ਸਿਰ ਲਈ
This entry was posted in ਪੰਜਾਬ.