ਸ਼ਾਨ ਪੰਜਾਬ ਦੀ ਭੰਗੜੇ ਗਰੁੱਪ ਦੇ ਮੋਢੀ ਵਿੱਕੀ ਸੰਧੂ ਨੇ ਆਪਣੀ ਲੜਕੀ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ।

ਪੈਰਿਸ, (ਸੁਖਵੀਰ ਸਿੰਘ ਸੰਧੂ) -ਜਿਥੇ ਪੰਜਾਬ ਵਿੱਚ ਲੜਕੀ ਦੇ ਜੰਮਣ ਤੇ ਕਈ ਘਰਾਂ ਵਿੱਚ ਨਿਰਾਸ਼ਾ ਫੈਲ ਜਾਦੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿੱਚ ਪੰਜਾਬੀ ਆਪਣੀ ਲੜਕੀ ਦਾ ਜਨਮ ਦਿੱਨ ਸ਼ਾਨੋ ਸ਼ੋਕਤ ਨਾਲ ਮਨਾਉਦੇ ਹਨ।ਜਿਸ ਦੀ ਮਿਸਾਲ ਪਿਛਲੇ ਹਫਤੇ ਪੈਰਿਸ ਦੇ ਜੰਮਪਲ ਵਿੱਕੀ ਸੰਧੂ ਤੇ ਰੀਟਾ ਸੰਧੂ ਨੇ ਆਪਣੀ ਲੜਕੀ ਦਾ ਪਹਿਲਾ ਜਨਮ ਦਿੱਨ ਡੇਢ ਸੌ ਦੇ ਕਰੀਬ ਰਿਸਤੇਦਾਰ ਦੋਸਤਾਂ ਮਿਤਰਾਂ ਨਾਲ ਰੋਇਲ ਪ੍ਰਿਸ ਨਾਂ ਦੇ ਰੈਸਟੋਰੈਂਟ ਵਿੱਚ ਕੇਕ ਕੱਟ ਕੇ ਖੁਸ਼ੀਆ ਖੇੜਿਆਂ ਵਿੱਚ ਮਨਾਇਆ ਹੈ।ਇਸ ਮੌਕੇ ਤੇ ਉਹਨਾਂ ਦੇ ਦੋਸਤ ਵਿਦੇਸ਼ਾਂ ਤੋਂ ਵੀ ਪਹੁੰਚੇ ਹੋਏ ਸਨ।ਇਥੇ ਇਹ ਵੀ ਵਰਨਣ ਯੋਗ ਹੈ ਕਿ ਇਹ ਜੋੜੀ ਫਰਾਂਸ ਦੀ ਜੰਮਪਲ ਹੈ, ਤੇ ਵਿੱਕੀ ਸੰਧੂ ਸ਼ਾਨ ਪੰਜਾਬ ਦੀ ਭੰਗੜੇ ਦੇ ਗਰੁੱਪ ਦਾ ਮੋਢੀ ਹੈ।ਜਿਹੜਾ ਫਰਾਂਸ ਦੇ ਫਰੈਂਚ ਚੈਨਲ ਨੰਬਰ 6 ਤੇ ਆਪਣੇ ਕਰਤੱਵ ਵਿਖਾ ਚੁੱਕਿਆ ਹੈ।ਹਾਲੇ ਦੋ ਮਹੀਨੇ ਪਹਿਲਾਂ ਹੀ ਇਹਨਾਂ ਨੇ ਆਪਣੀ ਬੱਚੀ ਦੀ ਲੋਹੜੀ ਇਥੇ ਦੇ ਜੰਮਲ ਬੱਚੇ ਬੱਚੀਆ ਵਿੱਚ ਰਲ ਕੇ ਧੂਮ ਧਾਮ ਨਾਲ ਮਨਾਈ ਸੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>