ਆਸਟ੍ਰੇਲੀਆ ਨੇ ਜਿੱਤੀ ਸੀਬੀ ਸੀਰੀਜ਼

ਐਡੀਲੇਡ-ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 2-1 ਮੈਚਾਂ ਨਾਲ ਹਰਾਕੇ ਕਾਮਨਵੈਲਥ ਬੈਂਕ ਤਿਕੋਣੀ ਸੀਰੀਜ਼ ਆਪਣੇ ਨਾਮ ਕਰ ਲਈ। ਇਥੇ ਖੇਡੇ ਗਏ ਤੀਜੇ ਫਾਈਨਲ ਵਿਚ ਆਸਟ੍ਰੇਲੀਆਈ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 15 ਦੌੜਾਂ ਨਾਲ ਹਰਾ ਦਿੱਤਾ।

ਪਹਿਲਾਂ ਖੇਡਦੇ ਹੋਏ ਸ਼ੇਨ ਵਾਟਸਨ ਦੀ ਕਪਤਾਨੀ ਹੇਠ ਆਸਟ੍ਰੇਲੀਆਈ ਕ੍ਰਿਕਟ ਟੀਮ ਨੇ 49.3 ਓਵਰਾਂ ਵਿਚ 231 ਦੌੜਾਂ ਬਣਾਈਆਂ। ਮੈਚ ਦੇ ਆਖ਼ਰੀ ਓਵਰਾਂ ਵਿਚ ਬ੍ਰੇਟ ਲੀਅ (32) ਅਤੇ ਮੈਕੇ (28) ਦੀ ਬਦੌਲਤ ਟੀਮ ਇਹ ਟੀਚਾ ਹਾਸਲ ਕਰ ਸਕੀ।

ਆਸਟ੍ਰੇਲੀਆ ਵਲੋਂ ਬਣਾਏ ਗਏ ਇਸ ਸਕੋਰ ਦਾ ਪਿੱਛਾ ਕਰਦਿਆਂ ਹੋਇਆ ਸ੍ਰੀਲੰਕਾ ਦੀ ਟੀਮ ਨੇ ਸੋਹਣੀਆਂ ਸ਼ਾਰਟਸ ਖੇਡੀਆਂ ਪਰ ਉਸਤੋਂ ਬਾਅਦ ਸ੍ਰੀਲੰਕਾ ਦੀਆਂ ਵਿਕਟਾਂ ਡਿੱਗਣ ਦੀ ਝੜੀ ਲੱਗ ਗਈ। ਉਨ੍ਹਾਂ ਦੇ ਚਾਰ ਚੋਟੀ ਦੇ ਬੱਲੇਬਾਜ਼ ਸਿਰਫ਼ 53 ਦੌੜਾਂ ਬਣਾਕੇ ਆਊਟ ਹੋ ਗਏ। ਉਪੁਲ ਤਰੰਗਾ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ 71 ਦੌੜਾਂ ਦਾ ਯੋਗਦਾਨ ਪਾਇਆ ਪਰ ਉਸਦੇ ਆਊਟ ਹੁੰਦਿਆਂ ਹੀ ਜਲਦੀ ਜਲਦੀ ਸਾਰੇ ਖਿਡਾਰੀ ਆਊਟ ਹੋ ਗਏ ਅਤੇ ਸ੍ਰੀਲੰਕਾ ਦੀ ਟੀਮ 48.5 ਓਵਰਾਂ ਵਿਚ 215 ਦੌੜਾਂ ਬਣਾਕੇ ਆਲ ਆਊਟ ਹੋ ਗਈ।

ਆਸਟ੍ਰੇਲੀਆਈ ਟੀਮ ਵਲੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ ਕਲਿੰਟ ਮੈਕੇ ਨੇ 28 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਲੀ ਨੇ 59 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਕਪਤਾਨ ਸ਼ੇਨ ਵਾਟਸਨ ਨੇ 13 ਦੌੜਾਂ ਦੇ ਕੇ 2 ਵਿਕਟਾਂ ਲਈਆਂ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>