ਤਾਲਾ ਬਦਲਣ ਦਾ ਠੱਗ ਮਿਸਤਰੀ ਔਰਤ ਕੋਲੋ 3000 ਐਰੋ ਲੈ ਗਿਆ

ਫਰਾਂਸ, ( ਸੰਧੂ ) – ਇਥੋਂ ਦੇ ਏਸੋਨ ਨਾਂ ਦੇ ਇਲਾਕੇ ਵਿੱਚ ਜਦੋਂ ਇੱਕ ਔਰਤ ਬਾਹਰ ਸੌਦਾ ਪੱਤਾ ਲੈਣ ਲਈ ਗਈ ਤਾਂ ਵਾਪਸ ਆਕੇ ਉਸ ਨੇ ਘਰ ਦਾ ਦਰਵਾਜ਼ਾ ਖੋਲਣਾ ਚਾਹਿਆ ਤਾਂ ਉਹ ਅੰਦਰੋਂ ਖਰਾਬ ਹੋ ਚੁਕਿਆ ਸੀ। ਕਾਫੀ ਕੋਸ਼ਿਸ ਕਰਨ ਤੇ ਵੀ ਜਦੋਂ ਉਸ ਕੋਲੋ ਨਾ ਖੁੱਲਿਆ ਤਾਂ ਉਸ ਨੇ ਲੈਟਰ ਬਾਕਸ ਵਿੱਚ ਪਏ ਫਲਾਇਰ ਪੇਪਰ ਜਿਹਨਾਂ ਤੇ ਐਮਰਜੈਂਸੀ ਨੰਬਰ ਲਿਖੇ ਹੋਏ ਹੁੰਦੇ ਹਨ।ਪੜ੍ਹ ਕੇ ਉਹਨਾਂ ਨੂੰ ਫੋਨ ਮਿਲਾ ਦਿੱਤਾ। ਥੋੜੀ ਦੇਰ ਬਾਅਦ ਹੀ ਤਾਲੇ ਠੀਕ ਕਰਨ ਵਾਲੇ ਮਿਸਤਰੀ ਨੇ ਆਕੇ ਤਾਲਾ ਖੋਲ੍ ਕੇ ਨਵਾਂ ਪਾ ਦਿੱਤਾ, ਤੇ ਨਾਲ 3000 ਐਰੋ ਦਾ ਬਿੱਲ ਵੀ ਹੱਥ ਫੜਾ ਦਿੱਤਾ।ਔਰਤ ਦੇ ਹੋਸ਼ ਉਡ ਗਏ ਉਸ ਨੇ ਬਿੱਲ ਅਦਾ ਕਰਕੇ ਸਾਰੀ ਵਾਰਦਾਤ ਪੁਲਿਸ ਨੂੰ ਦੱਸ ਦਿੱਤੀ।ਪੁਲੀਸ ਨੇ ਤਰੁੰਤ ਕਾਰਵਾਈ ਕਰਕੇ ਜਾਇਜ਼ ਬਣਦੇ ਪੇਸੇ ਦੇਕੇ ਬਾਕੀ ਦੇ ਪੈਸੇ ਉਸ ਕੋਲੋ ਔਰਤ ਨੂੰ ਵਾਪਸ ਕਰਵਾਏ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>