ਦੁਕਾਨ ਵਿਚੋਂ 22000 ਦਾ ਮੋਬਾਇਲ ਚੋਰੀ

ਲੁਧਿਆਣਾ,(ਹਰਜੋਤ ਸਿੰਘ ਅਰੋੜਾ )-ਸਥਾਨਕ ਮਾਡਲ ਟਾਊਨ ਇਲਾਕੇ ਵਿਖੇ ਸਥਿਤ ਮੋਬਾਇਲ ਦੀ ਦੁਕਾਨ ਮੋਬਾਇਲ ਵਰਡ ਵਿਖੇ ਇਕ 40 ਸਾਲਾਂ ਵਿਅਕਤੀ 22000 ਦਾ ਮੋਬਾਇਲ ਚੋਰੀ ਕਰਕੇ ਲੈ ਗਿਆ , ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸਰਦਾਰ ਨੇ ਦਸਿਆ ਕਿ ਇਕ ਵਿਅਕਤੀ ਦੁਪਿਹਰ ਨੂੰ ਉਨ੍ਹਾਂ ਦੀ ਦੁਕਾਨ ਵਿਖੇ ਆਇਆ ਤੇ ਉਨ੍ਹਾਂ ਨੂੰ ਮੋਬਾਇਲ ਦਿਖਾਉਣ ਨੂੰ ਕਿਹਾ , ਉਨ੍ਹਾਂ  ਨੇ ਉਸ ਵਿਅਕਤੀ ਨੂ ਹਾਈ ਰੇਂਜ ਵਾਲੇ ਮੋਬਾਇਲ ਵਿਖਾਏ , ਇਸ ਦੌਰਾਨ ਉਸ ਵਿਅਕਤੀ ਨੇ ਇਕ ਮੋਬਾਇਲ ਪਸੰਦ ਕਰ ਲਿਆ ਤੇ ਉਸ ਨੇ 20- 20 ਦੇ 100 ਨੋਟ ਦੇ ਕਿ ਕਿਹਾ ਕਿ ਤੁਸੀਂ ਇਹ ਪੈਸੇ ਗਿਣੋ ਤੇ ਮੈ ਤੁਹਾਨੂੰ 20000 ਰੁਪੈ ਹੋਰ ਦਿੰਦਾ ਹਾਂ , ਇਸ ਦੌਰਾਨ ਜਦੋਂ ਉਨ੍ਹਾਂ ਨੇ ਪੈਸੇ ਗਿਣਨੇ ਸ਼ੁਰੂ  ਕੀਤੇ ਤਾਂ ਉਸ ਵਿਅਕਤੀ ਨੇ 22000 ਵਾਲਾ ਮੋਬਾਇਲ ਆਪਣੀ ਜੇਬ ਵਿਚ ਪਾ ਲਿਆ ਤੇ ਉਥੋਂ ਨਿਕਲ ਗਿਆ , ਜਦੋਂ ਉਨ੍ਹਾਂ ਨੇ ਮੋਬਾਇਲ ਦਾ ਡਬਾ ਵੇਖਿਆ ਤਾਂ ਉਸ ਵਿਚੋ ਮੋਬਾਇਲ ਗਾਇਬ ਸੀ , ਉਨ੍ਹਾਂ ਦਸਿਆ ਕਿ ਉਹ ਵਿਅਕਤੀ ਯਾਮਾਹਾ ਮੋਟਰਸਾਇਕਲ ਤੇ ਆਇਆ ਸੀ , ਉਨ੍ਹਾਂ ਨੇ ਇਸ ਸਬੰਧੀ ਮਾਡਲ ਟਾਊਨ ਪੁਲਿਸ ਨੂ ਸ਼ਿਕਾਇਤ ਕਰ ਦਿਤੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>