ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਗੋਲਡਨ ਜੁਬਲੀ ਕਿਸਾਨ ਮੇਲੇ ਦੇ ਇਨਾਮ ਜੇਤੂਆਂ ’ਚ ਸੰਗਰੂਰ, ਫਾਜ਼ਿਲਕਾ, ਪਟਿਆਲਾ ਅਤੇ ਬਠਿੰਡਾ ਦੀ ਸਰਦਾਰੀ

ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸਾਨ ਮੇਲੇ ਦੇ ਦੂਜੇ ਦਿਨ ਪੰਜਾਬ ਭਰ ਤੋਂ ਆਏ ਅਗਾਂਹਵਧੂ ਕਿਸਾਨਾਂ ਨੂੰ ਵੱਖ ਵੱਖ ਫ਼ਸਲਾਂ ਦੇ ਮੁਕਾਬਲਿਆਂ ’ਚ ਜੇਤੂ ਰਹਿਣ  ਤੇ ਸਨਮਾਨਿਤ ਕੀਤਾ ਗਿਆ। ਇਨਾਮ ਜੇਤੂਆਂ ’ਚ ਸੰਗਰੂਰ, ਫਾਜ਼ਿਲਕਾ, ਪਟਿਆਲਾ ਤੇ ਬਠਿੰਡਾ ਦੇ ਕਿਸਾਨਾਂ ਨੇ ਸਭ ਤੋਂ ਵੱਧ ਇਨਾਮ ਜਿੱਤੇ । ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਜੇਤੂ ਕਿਸਾਨਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਵੱਖ ਵੱਖ ਫ਼ਸਲਾਂ ਦੇ ਇਨਾਮ ਜੇਤੂ ਇੰਜ ਹਨ।

ਕੇਲਿਆਂ ’ਚ ਅਜਮੇਰ ਸਿੰਘ ਲਾਂਗੜੀਆ (ਸੰਗਰੂਰ) ਨੂੰ ਪਹਿਲਾ, ਅਮਰਜੀਤ ਸਿੰਘ ਬੀਰੋਵਾਲ (ਪਟਿਆਲਾ) ਨੂੰ ਮੂਲੀ ਅਤੇ ਸ਼ੱਕਰ ’ਚ ਦੂਜਾ, ਅਮਰੀਕ ਸਿੰਘ ਫਿੱਲੋਵਾਲ (ਹੁਸ਼ਿਆਰਪੁਰ) ਨੂੰ ਹਲਦੀ ’ਚ ਵਿਸ਼ੇਸ਼ ਇਨਾਮ, ਅਮਰੀਕ ਸਿੰਘ ਗਿਦੜਆਣੀ (ਸੰਗਰੂਰ) ਨੂੰ ਗੇਂਦੇ ’ਚ ਦੂਜਾ, ਅਨਮੋਲ ਪਟਿਆਲਾ ਨੂੰ ਗੇਂਦੇ ’ਚ ਵਿਸ਼ੇਸ਼ ਸਨਮਾਨ, ਅਨਮੋਲ ਸਿੰਘ ਬੁਰਜ ਰਾਜਗੜ੍ਹ (ਬਠਿੰਡਾ) ਨੂੰ ਗੁਲਦਾਉਦੀ ’ਚ ਦੂਜਾ, ਬਲਰਾਜ ਸਿੰਘ ਖਨਾਲ ਖੁਰਦ (ਸੰਗਰੂਰ) ਨੂੰ ਖੁੰਭਾਂ ’ਚ ਪਹਿਲਾ ਇਨਾਮ ਮਿਲਿਆ। ਬਿਕਰਮਜੀਤ ਸਿੰਘ ਸੰਗਰੂਰ ਨੇ ਛੋਲਿਆਂ ’ਚ ਦੂਜਾ, ਦਲਬੀਰ ਸਿੰਘ ਰਗੜਪੁਰ (ਸੰਗਰੂਰ) ਨੇ ਸ਼ਿਮਲਾ ਮਿਰਚ ਤੇ ਮੂਲੀ ’ਚ ਪਹਿਲਾ, ਦਰਸ਼ਨ ਸਿੰਘ ਮੁਕਟ ਰਾਮ ਸਿੰਘ ਵਾਲਾ (ਕਪੂਰਥਲਾ) ਨੂੰ ਨਿੰਬੂ ’ਚ ਵਿਸ਼ੇਸ਼ ਪੁਰਸਕਾਰ, ਇਸੇ ਪਿੰਡ ਦੇ ਦੇਵਿੰਦਰ ਸਿੰਘ ਨੂੰ ਨਿੰਬੂ ਵਿੱਚ ਦੂਜਾ ਪੁਰਸਕਾਰ ਮਿਲਿਆ। ਦੇਵਿੰਦਰ ਸਿੰਘ ਮਹਿਰਾਜ (ਬਠਿੰਡਾ) ਨੂੰ ਹਰੇ ਪਿਆਜ਼ ’ਚ ਪਹਿਲਾ ਇਨਾਇਤ ਸ਼ੇਰ ਗਿੱਲ ਪਿੰਡ ਮਜਾਲ ਖੁਰਦ (ਪਟਿਆਲਾ) ਨੂੰ ਫੁੱਲਾਂ ਦੀ ਖੇਤੀ ’ਚ ਹੌਸਲਾ ਵਧਾਊ ਇਨਾਮ ਮਿਲਿਆ। ਗੁਰਬੀਰ ਸਿੰਘ ਭੌਰਸ਼ੀ ਰਾਜਪੂਤਾਂ (ਅੰਮ੍ਰਿਤਸਰ) ਨੂੰ ਗੋਭੀ ’ਚ ਪਹਿਲਾ, ਸੁਰਜੀਤ ਸਿੰਘ ਅਲੀਪੁਰ (ਫੀਰੋਜ਼ਪੁਰ) ਨੂੰ ਆਲੂ ’ਚ ਦੂਜਾ, ਗੁਰਪ੍ਰੀਤ ਸਿੰਘ ਬੂਲਪੁਰ (ਕਪੂਰਥਲਾ) ਨੂੰ ਸ਼ਲਗਮ ਅਤੇ ਮਟਰਾਂ ’ਚ ਪਹਿਲਾ, ਗੁਰਪ੍ਰੀਤ ਸਿੰਘ ਗੱਟਾ ਬਾਦਸ਼ਾਹ (ਫੀਰੋਜ਼ਪੁਰ) ਨੂੰ ਚੱਪਣ ਕੱਦੂ ’ਚ ਪਹਿਲਾ, ਗੁਰਪ੍ਰੀਤ ਸਿੰਘ ਮਜਾਲ ਖੁਰਦ (ਪਟਿਆਲਾ) ਨੂੰ ਗੁਲਾਬ ਅਤੇ ਕੱਟੇ ਫੁੱਲਾਂ ’ਚ ਪਹਿਲਾ ਪੁਰਸਕਾਰ ਮਿਲਿਆ। ਗੁਰਤੇਜ ਸਿੰਘ ਲੌਂਗੋਵਾਲ (ਸੰਗਰੂਰ) ਨੂੰ ਕਮਾਦ ’ਚ ਦੂਸਰਾ, ਹਰਸ਼ਪ੍ਰੀਤ ਸਿੰਘ ਬਿਰੜਵਾਲ (ਪਟਿਆਲਾ)  ਨੂੰ ਸ਼ੱਕਰ ਵਿੱਚ ਪਹਿਲਾ, ਇਕਬਾਲ ਸਿੰਘ ਗੁੰਮਟੀ ਨੂੰ ਅਮਰੂਦ ਅਤੇ ਕਿਨੂੰ ’ਚ ਦੂਜਾ ਸਥਾਨ ਮਿਲਿਆ। ਜਗਬੀਰ ਸਿੰਘ ਨਾਗਰਾ (ਸੰਗਰੂਰ) ਨੁੰ ਪੱਤ ਗੋਭੀ ਵਿੱਚ ਪਹਿਲਾ, ਜਗਜੀਤ ਸਿੰਘ ਅਗੌਲ (ਪਟਿਆਲਾ) ਨੂੰ ਗਾਜਰ ਵਿੱਚ ਪਹਿਲਾ, ਜਗਜੀਤ ਸਿੰਘ ਕਰਤਾਰਪੁਰ (ਜ¦ਧਰ) ਨੂੰ ਖੁੰਭਾਂ ’ਚ ਦੂਜਾ, ਜਗਤਾਰ ਸਿੰਘ ਬੀਰੋਕੇ (ਮਾਨਸਾ) ਨੂੰ ਲਸਣ ਵਿੱਚ ਦੂਜਾ, ਜਸਵੰਤ ਸਿੰਘ ਰੋਡੇਵਾਲਾ (ਫੀਰੋਜ਼ਪਰ) ਨੂੰ ਗੁਲਾਬ ਵਿੱਚ ਦੂਸਰਾ, ਜਿੰਦਰ ਸਿਘ ਸੰਧਵਾਂ (ਰੋਪੜ) ਨੂੰ ਕਾਲੀ ਗਾਜਰ ਅਤੇ ਮੂੰਗੀ ਦੀ ਕਿਸਮ ਐੱਸ ਐਮ ਐਲ 832 ਬਦਲੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਕੰਵਰਬੀਰ ਸਿੰਘ ਮੁਕਟ ਰਾਮ ਸਿੰਘ ਵਾਲਾ (ਕਪੂਰਥਲਾ) ਨੂੰ ਨਿੰਬੂ ਵਿਚ ਪਹਿਲਾ, ਕਰਨੈਲ ਸਿੰਘ ਅਲਿਆਣਾ (ਫਾਜ਼ਿਲਕਾ) ਨੂੰ ਖ਼ੀਰੇ ਵਿੱਚ ਦੂਜਾ ਅਤੇ ਹਰੀ ਮਿਰਚ ਵਿੱਚ ਪਹਿਲਾ ਸਥਾਨ ਮਿਲਿਆ। ਜਰਬਰੇ ਫੁੱਲ ਲਈ ਕੁਲਵਰਨ ਸਿੰਘ ਪਿਖਾਨਗਰ (ਜ¦ਧਰ) ਨੁੰ ਪਹਿਲਾ, ਕੁਲਵਿੰਦਰ ਸਿੰਘ ਨਾਗਰਾ (ਸੰਗਰੂਰ) ਨੂੰ ਹਰੇ ਪਿਆਜ਼ ’ਚ ਦੂਜਾ ਇਨਾਮ ਮਿਲਿਆ। ਕੁਲਵਿੰਦਰ ਸਿੰਘ ਨਾਗਰਾ (ਸੰਗਰੂਰ) ਨੂੰ ਟਮਾਟਰਾਂ ’ਚ ਪਹਿਲਾ ਅਤੇ ਬੈਂਗਣ ’ਚ ਦੂਜਾ ਇਨਾਂਮ ਮਿਲਿਆ। ਲਖਵਿੰਦਰ ਸਿੰਘ ਤੂਤ (ਫੀਰੋਜਪੁਰ) ਨੂੰ ਬੇਰਾਂ ’ਚ ਪਹਿਲਾ, ਮਨਜੀਤ ਕੌਰ ਬਿਰੜਵਾਲ (ਪਟਿਆਲਾ) ਨੂੰ ਅਮਰੂਦ ’ਚ ਪਹਿਲਾ, ਮਨਜੀਤ ਸਿਘ ਘੁਮਾਣ ਨਾਗਰਾ (ਸੰਗਰੂਰ) ਨੂੰ ਫਰਾਂਸਬੀਨ ਵਿੱਚ ਪਹਿਲਾ ਅਤੇ ਸ਼ਿਮਲਾ ਮਿਰਚ ਵਿੱਚ ਦੂਜਾ ਅਤੇ ਵਿਸ਼ੇਸ਼ ਪੁਰਸਕਾਰ ਮਿਲਿਆ। ਮਨਮੋਹਨ ਸਿੰਘ ਕੋਠੇ ਕਲਾਂ (ਮਾਨਸਾ) ਨੂੰ ਮਟਰਾਂ ਵਿੱਚ ਦੂਜਾ ਪੁਰਸਕਾਰ, ਨਛੱਤਰ ਸਿੰਘ ਤੂਤ (ਫੀਰੋਜ਼ਪੁਰ) ਨੁੰ ਬੇਰਾਂ ’ਚ  ਦੂਜਾ ਇਨਾਮ ਮਿਲਿਆ। ਨਾਨਕ ਸਿੰਘ ਮੀਆਂਪੁਰ (ਰੋਪੜ) ਨੂੰ ਲਸਣ ਅਤੇ ਗੁੜ ਵਿੱਚ ਪਹਿਲਾ ਇਨਾਮ ਮਿਲਿਆ ਨਿਆਮਤ ਸ਼ੇਰਗਿੱਲ ਮਜਾਲ (ਪਟਿਆਲਾ) ਨੂੰ ਗਲਾਡੀਲਾਸ ’ਚ  ਪਹਿਲਾ, ਪ੍ਰੇਮ ਬੱਬਰ ਕਾਡਿਆਨੀ (ਫਾਜ਼ਿਲਕਾ) ਨੂੰ ਗਲਾਡੀਲਸ ’ਚ ਦੂਜਾ ਸਥਾਨ ਮਿਲਿਆ। ਰਾਜਦੀਪ ਸਿੰਘ ਬੁਰਜਾਂ (ਬਠਿੰਡਾ) ਨੂੰ ਕਮਾਦ ’ਚ ਪਹਿਲਾ ਇਨਾਮ, ਰਾਜਿੰਦਰਪਾਲ ਸਿੰਘ ਕਾਸਲਵਾਲਾ (ਬਠਿੰਡਾ) ਨੁੰ ਗੁਲਾਬ ਜਲ ਵਿੱਚ ਪਹਿਲਾ ਰਾਜਵਿੰਦਰ ਸਿੰਘ ਟਾਹਲੀਵਾਲਾ ਜੱਟਾਂ (ਫਾਜ਼ਿਲਕਾ) ਨੁੰ ਬਿੱਲ ਵਿਚ ਦੂਜਾ ਸਥਾਨ ਮਿਲਿਆ। ਰਣਜੀਤ ਸਿੰਘ  ਪੱਦੀ (ਰੋਪੜ) ਨੂੰ ਆਲੂਆਂ ’ਚ ਪਹਿਲਾ, ਰਣਬੀਰ ਸਿੰਘ ਅਗੌਲ (ਪਟਿਆਲਾ) ਨੂੰ ਗਾਜਰ ਵਿੱਚ ਦੂਜਾ, ਸਰਵਣ ਸਿੰਘ ਥਿੰਦ ਬਸਤੀ ਬਿਸ਼ਨ ਸਿੰਘ (ਫੀਰੋਜ਼ਪੁਰ) ਨੁੰ ਹਲਦੀ ਵਿੱਚ ਪਹਿਲਾ, ਸਤਨਾਮ ਸਿੰਘ ਸੰਧਰਾਂ (ਸ਼ਹੀਦ ਭਗਤ ਸਿੰਘ ਨਗਰ) ਨੂੰ ਗੁੜ ਵਿੱਚ ਦੂਜਾ, ਸਤਨਾਮ ਸਿੰਘ ਔਲਖ (ਫਰੀਦਕੋਟ) ਨੁੰ ਗੇਂਦੇ ਵਿੱਚ ਵਿਸ਼ੇਸ਼ ਇਨਾਮ, ਸਿਧਾਰਥ ਕੁਮਾਰ ਪਾੜੀਵਾਲ ਖਿੱਪਾਂਵਾਲੀ (ਫ਼ਾਜ਼ਿਲਕਾ) ਨੂੰ ਕਿਨੂੰ ਵਿੱਚ ਪਹਿਲਾ, ਸੁਖਦੀਪ ਸਿੰਘ ਦਯਾਲਪੁਰਾ ਭਾਈਕਾ (ਬਠਿੰਡਾ) ਨੂੰ ਚੱਪਣ ਕੱਦੂ ’ਚ ਦੂਜਾ ਪੁਰਸਕਾਰ, ਸੁਖਦੇਵ ਸਿੰਘ ਸਲਾਬਤਪੁਰਾ (ਬਠਿੰਡਾ) ਨੂੰ ਪੇਠੇ ਅਤੇ ਕਾਬਲੀ ਛੋਲੇ ’ਚ ਪਹਿਲਾ ਅਤੇ ਚਕੋਤਰੇ ’ਚ ਵਿਸ਼ੇਸ਼ ਸਨਮਾਨ, ਸੁਖਵਿੰਦਰ ਸਿੰਘ ਦਯਾਲਪੁਰਾ ਭਾਈਕਾ ਨੁੰ ਬੈਂਗਣ ’ਚ ਪਹਿਲਾ ਇਨਾਮ ਮਿਲਿਆ। ਸੁਰਿੰਦਰਪਾਲ ਸਿੰਘ ਪਟਿਆਲਾ ਨੂੰ ਪੱਤਗੋਭੀ ’ ਚ ਦੂਜਾ ਅਤੇ ਸਟਰਾਬਰੀ ’ਚ ਵਿਸ਼ੇਸ਼ ਸਨਮਾਨ ਮਿਲਿਆ। ਤਰਲੋਚਨ ਸਿੰਘ ਮੀਆਂਪੁਰ (ਰੋਪੜ) ਨੂੰ ਪਪੀਤੇ ’ਚ ਪਹਿਲਾ, ਤੇਜਿੰਦਰ ਸਿੰਘ ਬੁਰਜ (ਬਠਿੰਡਾ) ਨੂੰ ਹਲਦੀ ’ਚ ਦੂਜਾ, ਵਿਕਰਮਜੀਤ ਸਿੰਘ ਨਾਗਰਾ ਨੂੰ ਖੀਰੇ ਵਿੱਚ ਪਹਿਲਾ ਅਤੇ ਯੁਵਰਾਜ ਸਿੰਘ ਦਯਾਲਪੁਰਾ (ਬਠਿੰਡਾ) ਨੂੰ ਗੋਭੀ ਵਿੱਚ ਦੂਜਾ ਇਨਾਮ ਮਿਲਿਆ।

This entry was posted in ਖੇਤੀਬਾੜੀ.

One Response to ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਗੋਲਡਨ ਜੁਬਲੀ ਕਿਸਾਨ ਮੇਲੇ ਦੇ ਇਨਾਮ ਜੇਤੂਆਂ ’ਚ ਸੰਗਰੂਰ, ਫਾਜ਼ਿਲਕਾ, ਪਟਿਆਲਾ ਅਤੇ ਬਠਿੰਡਾ ਦੀ ਸਰਦਾਰੀ

Leave a Reply to jorawar singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>