ਮੋਹਾਲੀ ਵਿੱਚ‭ ‬ਕੀਤਾ ਗਿਆ‭ ‬ਅਰਦਾਸ ਸਮਾਗਮ,‭ ‬ਖਾਲਸਈ ਮਾਰਚ ਅਤ‭ੇ ‬ਚੱਕਾ ਜਾਮ

ਮੋਹਾਲੀ- ‬:‭ ‬ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸ਼ਜ਼ਾ ਦ‭ੇ ‬ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ‬ਵਲੋਂ‭ ਗ‬ੁਰਦੁਆਰਾ ਸਿੰਘ ਸ਼ਹੀਦ‭ਾਂ ‬ਸੋਹਾਣਾ ਵਿਖ‭ੇ ‬ਕੀਤ‭ੇ ਗ‬ਏ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ‭ਾਂ ‬ਨ‭ੇ ‬ਹਾਜ਼ਰੀ ਭਰ ਕ‭ੇ ‬ਭਾਈ ਰਾਜੋਆਣਾ ਦੀ ਫਾਂਸੀ ਵਿਰੁ‭ੱ‬ਧ ਆਪਣ‭ੇ ‬ਰੋਹ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਵੱਡ‭ੇ ‬ਲੋਕ ਸੈਲਾਬ ਨ‭ੇ ‬ਭਾਰਤੀ ਨਿਜ਼ਾਮ ਵੱਲੋਂ ਸਿੱਖ ਕੌਮ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਵਿਰੁ‭ੱ‬ਧ‭ ਗ‬ੁਰਦੁਆਰਾ ਅੰਬ ਸਾਹਿਬ ਤੱਕ ਖਾਲਸਈ ਝੰਡਿਆਂ ‬ਨਾਲ ਰੋਹ ਭਰਪੂਰ ਮਾਰਚ ਵੀ ਕੱਢਿਆ। ਇਸ ਤੋਂ ਬਿਨ‭ਾਂ ‬ਪ੍ਰਦਰਸ਼ਨਕਾਰੀਆਂ ‬ਨ‭ੇ ‬ਮੋਹਾਲੀ ਦ‭ੇ ‬ਫ਼ੇਜ 7 ਵਿੱਚ ਇਕ ਘੰਟ‭ੇ ‬ਲਈ ਆਵਾਜਾਈ ਠੱਪ ਕਰਕ‭ੇ ‬ਰੱਖੀ ਆਵਜਾਈ ਠੱਪ ਕਰਨ ਦਾ ਮਕਸਦ ਆਮ ਲੋਕ‭ਾਂ ‬ਨੂੰ ਪ੍ਰੇਸ਼ਾਨ ਕਰਨਾ ਨਹੀਂ ਸ‭ਗੋ‬ਂ ਦੇਸ਼ ਦ‭ੇ ‬ਢਾਂਚ‭ੇ ‬ਵਲੋਂ ਸਿੱਖ ਕੌਮ ’ਤ‭ੇ ‬ਕੀਤ‭ੇ ‬ਜਾ ਰਹ‭ੇ ਜ਼‬ੁਲਮ‭ਾਂ ‬ਵਿਰੁਧ ਡਟਣ ਦਾ ਸੰਦੇਸ਼ ਦੇਣਾ ਸੀ ਅਤ‭ੇ ‬ਨਾਲ ਹੀ ਇਹ ਦੱਸਣਾ ਵੀ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤ‭ੇ ‬ਭਾਈ ਦਿਲਾਵਰ ਸਿੰਘ ਦ‭ੇ ‬ਕਾਰਨ ਹੀ ਪੰਜਾਬ ਵਿੱਚ ਸਾਂਤੀ ਆਈ ਹੈ ਕਿਉਂਕਿ ਤਤਕਾਲੀ ਮੁ‭ੱ‬ਖ ਮੰਤਰੀ ਬੇਅੰਤ ਸਿੰਘ ਉਸ ਸਮੇਂ ਦ‭ੇ ‬ਪੁਲਿਸ ਮੁਖੀ ਕ‭ੇ ‬ਪੀ ਐਸ ਗਿਲ ਰਾਹੀਂ ਪੰਜਾਬ ਵਿੱਚ ਵੱਡ‭ੇ ‬ਪੱਧਰ‭ ‬’ਤ‭ੇ ‬ਬੇਕਸੂਰ ਸਿੱਖ ਨੌਜਵਾਨ‭ਾਂ ‬ਨੂੰ ਝੂਠ‭ੇ ‬ਮੁਕਾਬਲਿਆਂ ‬ਵਿੱਚ ਮਾਰ ਕ‭ੇ ‬ਮਨੁ‭ੱ‬ਖੀ ਅਧਿਕਾਰ‭ਾਂ ‬ਦਾ ਘਾਣ ਕਰ ਰਿਹਾ ਸੀ। ਇਸ ਮੌਕ‭ੇ ‬ਭਾਈ ਹਰਪਾਲ ਸਿੰਘ ਚੀਮਾ ਤ‭ੇ ‬ਸੰਦੀਪ ਸਿੰਘ ਕੈਨੇਡੀਅਨ ਨ‭ੇ ‬ਕਿਹਾ ਕਿ ਭਾਰਤੀ ਨਿਜ਼ਾਮ ਲਗਾਤਾਰ ਸਿੱਖ ਕੌਮ ਨੂੰ‭ ਗ‬ੁਲਾਮੀ ਦਾ ਅਹਿਸਾਸ ਕਰਵਾ ਰਿਹਾ ਹੈ। ਜੇਕਰ ਭਾਈ ਰਾਜੋਆਣਾ ਨੂੰ ਫਾਂਸੀ ਦਿੱਤੀ‭ ਗ‬ਈ ਤ‭ਾਂ ‬ਪੰਜਾਬ ਦ‭ੇ ‬ਨਵੇਂ ਬਣ‭ੇ ‬ਕਿਸ‭ੇ ‬ਵੀ ਤਰ‭੍ਹਾਂ ‬ਦ‭ੇ ‬ਹਾਲਾਤ‭ਾਂ ‬ਲਈ ਭਾਰਤ ਤ‭ੇ ‬ਪੰਜਾਬ ਸਰਕਾਰ‭ਾਂ ‬ਖੁਦ ਜਿੰਮੇਵਾਰ ਹੋਣਗੀਆਂ।ਉਨ‭੍ਹਾਂ ‬ਸੱਦਾ ਦਿੱਤਾ ਕਿ 29 ਮਾਰਚ ਨੂੰ ਵੱਡੀ ਗਿਣਤੀ ਵਿੱਚ ਸਿੱਖ ਸੰ‭ਗ‬ਤ‭ਾਂ ‬ਤਖ਼ਤ ਸ੍ਰੀ ਕੇਸਗੜ‭੍ਹ ‬ਸਾਹਿਬ ਪਹੁੰਚਣ ਇੱਥੋਂ ਹੀ ਭਾਰੀ ਗਿਣਤੀ ਵਿੱਚ ਕੇਂਦਰੀ ਜੇਲ‭੍ਹ ‬ਪਟਿਆਲਾ ਵਿਖ‭ੇ ‬ਪਹੁੰਚਿਆ ਜਾਵ‭ੇਗ‬ਾ ਇਸ 29,3‭0 ‬ਅਤ‭ੇ ‬31 ਮਾਰਚ ਦ‭ੇ ‬ਇਸ ਸਾਰ‭ੇ ‬ਪ੍ਰ‭ੋਗ‬ਰਾਮ ਦ‭ੇ ‬ਵੇਰਵੇਅਤ‭ੇ ‬ਰੂਟ-ਮੈਪ ਬਾਰ‭ੇ ‬ਅਖ਼ਬਾਰ‭ਾਂ ‬ਰਾਹੀਂ ਆਪ ਨੂੰ ਜਾਣਕਾਰੀ ਮਿਲ ਜਾਵ‭ੇਗ‬ੀ। ਇਸ ਮੌਕ‭ੇ ‬ਬੀਬੀ ਕੁਲਵੀਰ ਕੌਰ ਧਾਮੀ,‭ ‬ਬੀਬੀ ਪ੍ਰੀਤਮ ਕੌਰ,‭ ‬ਹਰਮੋਹਿੰਦਰ ਸਿੰਘ ਢਿੱਲੋਂ,‭ ‬ਸਤਨਾਮ ਸਿੰਘ ਪਾਉਂਟਾ ਸਾਹਿਬ,‭ ‬ਆਰ ਪੀ ਸਿੰਘ,‭ ‬ਐਡਵੋਕੇਟ ਅਮਰ ਸਿੰਘ ਚਾਹਲ,‭ ‬ਰਾਜਿੰਦਰ ਸਿੰਘ ਅਤ‭ੇ ‬ਸਰਦਾਰਾ ਸਿੰਘ,‭ ‬ਅਮਰੀਕ ਸਿੰਘ ਭਾ‭ਗੋ‬ਮਾਜਰਾ ਅਤ‭ੇ ‬ਹਰਪਾਲ ਸਿੰਘ ਸ਼ਹੀਦਗੜ‭੍ਹ ‬ਵੀ ਮ‭ੌਜ਼‬ੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>