ਗਿਆਨ ਵਿਗਿਆਨ ਦੀ ਨਿਰੰਤਰ ਪ੍ਰਾਪਤੀ ਨਾਲ ਹੀ ਭਵਿੱਖ ਦੀਆਂ ਚੁਨੌਤੀਆਂ ਤੇ ਜਿੱਤ ਹਾਸਲ ਹੋਵੇਗੀ– ਡਾ: ਖਹਿਰਾ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟਰ ਵੱਲੋ ਲਗਾਏ ਇੱਕ ਰੋਜਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਖਹਿਰਾ ਨੇ ਕਿਹਾ ਕਿ ਖੇਤੀਬਾੜੀ ਨੂੰ ਰਿਵਾਇਤੀ ਸੋਚ ਨਾਲ ਅੱਗੇ ਨਹੀ ਵਧਾਇਆ ਜਾ ਸਕਦਾ । ਗਿਆਨ ਵਿਗਿਆਨ ਦੀ ਨਿਰੰਤਰ ਪ੍ਰਾਪਤੀ ਨਾਲ ਹੀ ਭਵਿੱਖ ਦੀਆਂ ਚੁਨੌਤੀਆਂ ਤੇ ਜਿੱਤ ਹਾਸਲ ਹੋਵੇਗੀ । ਉਹਨਾਂ ਆਖਿਆ ਕਿ ਵਿਸਵ ਭਰ ਵਿੱਚ ਕਿਤੇ ਵੀ ਇਹਨਾਂ ਕਿਸਾਨ ਮੇਲਿਆਂ ਵਰਗਾ ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਆਹਮੋ ਸਾਹਮਣੇ ਵਿਚਾਰ ਵਟਾਂਦਰਾ ਨਹੀ ਹੁੰਦਾ । ਉਹਨਾਂ  ਆਖਿਆ ਕਿ ਵੱਖ–ਵੱਖ ਫਸਲਾਂ ਦੇ ਝਾੜ ਵਿ¤ਚ ਹੋਰ ਵਾਧਾ ਕਰਨ ਲਈ ਸਾਨੂੰ ਵੱਧ ਹਿੰਮਤ ਅਤੇ ਵੱਧ ਸਾਧਨ ਲੋੜੀਦੇ ਹਨ । ਉਹਨਾਂ ਆਖਿਆ ਕਿ ਜਿਵੇਂ ਦੋ ਤਿੰਨ ਮੰਜ਼ਲਾਂ ਤੀਕ ਤਾਂ ਪੈਦਲ ਜਾਇਆ ਜਾ ਸਕਦਾ ਹੈ ਪਰ ਹੋਰ ਉਚੇਰਾ ਜਾਣ ਲਈ ਲਿਫਟ ਦੀ ਲੋੜ ਪੈਦੀ ਹੈ । ਉਹਨਾਂ ਆਖਿਆ ਕਿ ਵਿਸ਼ਵ ਦੀਆਂ ਨਵੀਨਤਮ ਖੋਜ ਵਿਧੀਆਂ ਨੂੰ ਲਾਗੂ ਕਰਨ ਵਾਲੇ ਵਿਗਿਆਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਾਸ ਵੀ ਹਨ ਅਤੇ ਇਹ ਦਿਨ ਰਾਤ ਮਿਹਨਤ ਕਰਕੇ 9 ਸਾਲਾਂ ਵਿੱਚ ਹੋਣ ਵਾਲੀ ਖੋਜ 2 ਸਾਲਾਂ ਵਿੱਚ ਕਰਨ ਦੇ ਸਮਰੱਥ ਹੋ ਗਏ ਹਨ । ਡਾ: ਖਹਿਰਾ ਨੇ ਆਖਿਆ ਕਿ ਖੇਤਾਂ ਦੇ ਜੈਵਿਕ ਮਾਦੇ ਨੂੰ ਨਾਲੋਂ ਨਾਲ ਪੂਰਾ ਕਰਨ ਦੀ ਲੋੜ ਹੈ ਕਿਉਂਕਿ ਕੁਦਰਤੀ ਤੱਤਾਂ ਦੀ ਕਮਜੋਰੀ ਸਾਡੀ ਖੇਤੀ ਨੂੰ ਵਿਕਾਸ ਤੋਂ ਰੋਕੇਗੀ ।

ਉਹਨਾਂ ਆਖਿਆ ਕਿ ਖੇਤੀ ਵਿੱਚੋਂ ਆਮਦਨ ਵਧਾਉਣ ਲਈ ਸਾਨੂੰ ਬਦਲਦੀਆਂ ਖੁਰਾਕੀ ਆਦਤਾਂ ਮੁਤਾਬਿਕ ਫਲਾਂ ਸਬਜ਼ੀਆਂ ਅਤੇ ਅਨਾਜ ਦੀ ਪ੍ਰੋਸੈਸਿੰਗ ਵੱਲ ਵੀ ਤੁਰਨਾ ਚਾਹੀਦਾ ਹੈ । ਪਿੰਡਾਂ ਵਿੱਚ ਸਿੱਖਿਆ ਦੇ ਯੋਗ ਪ੍ਰਬੰਧ ਦੀ ਹੋ ਰਹੀ ਬੇਪ੍ਰਵਾਹੀ ਦੇ ਹਵਾਲੇ ਨਾਲ ਉਹਨਾਂ ਆਖਿਆ ਕਿ ਸਾਨੂੰ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਉਚਾ ਚੁੱਕਣ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਕਿਸਾਨ ਮੇਲਿਆਂ ਵਿੱਚ ਸਾਡੇ ਵਿਗਿਆਨੀ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਨ ਅਤੇ ਉਸ ਗਿਆਨ ਤੋ ਭਵਿੱਖ ਦੀਆਂ ਜਰੂਰਤਾਂ ਦਾ ਵੀ ਪਤਾ ਲਗਦਾ ਹੈ । ਉਹਨਾਂ ਆਖਿਆ ਕਿ ਮੇਲੇ ਦਾ ਮਨੋਰਥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਇਸੇ ਕਰਕੇ ਰੱਖਿਆ ਗਿਆ ਹੈ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਵੱਲ ਧਿਆਨ ਦੇਈਏ । ਡਾ: ਢਿੱਲੋਂ ਨੇ ਆਖਿਆ ਸਬਸਿਡੀ ਦੀ ਬਿਜਲੀ ਨੂੰ ਮੁਫਤ ਨਾ ਸਮਝੋ ਕਿਉਂਕਿ ਇਸ ਤੇ ਸਾਡਾ ਸਭ ਦਾ ਖਰਚਾ ਆਉਦਾ ਹੈ । ਸਾਉਣੀ ਦੀ ਰੁੱਤ ਨੂੰ ਇਮਤਿਹਾਨੀ ਰੁੱਤ ਆਖਦਿਆਂ ਉਹਨਾਂ ਆਖਿਆ ਕਿ ਇਸ ਮੌਸਮ ਵਿੱਚ ਕੀੜੇ ਬਿਮਾਰੀਆਂ ਅਤੇ ਮੌਸਮੀ ਮਾਰਾਂ ਸਭ ਤੋ ਵੱਧ ਪੈਦੀਆਂ ਹਨ। ਇਸ ਲਈ ਸਾਨੂੰ ਸਭ ਨੂੰ ਗਿਆਨ ਅਧਾਰਿਤ ਖੇਤੀ ਵੱਲ ਤੁਰਨਾ ਚਾਹੀਦਾ ਹੈ । ਪਰਾਲੀ ਨੂੰ ਸਾੜਨ ਦੀ ਥਾਂ ਪਸੂਆਂ ਥੱਲੇ ਸੁੱਕ ਪਾਉਣ ਦਾ ਸੁਝਾਅ ਦਿੰਦਿਆਂ ਉਹਨਾਂ ਆਖਿਆ ਕਿ ਇਸ ਨਾਲ ਪਸੂਆਂ ਦਾ ਮਲ ਮੂਤਰ ਵੀ ਸੰਭਾਲਿਆ ਜਾ ਸਕਦਾ ਹੈ ਅਤੇ ਇਸ ਨੂੰ ਖੇਤਾਂ ਵਿੱਚ ਪਾ ਕੇ ਲਾਭ ਉਠਾਇਆ ਜਾ ਸਕਦਾ ਹੈ । ਕਿਰਤ ਸਭਿਆਚਾਰ ਦੀ ਵਕਾਲਤ ਕਰਦਿਆਂ ਉਹਨਾਂ ਬੇਗਾਨੇ ਹੱਥਾਂ ਤੇ ਨਿਰਭਰਤਾ ਘਟਾਉਣ ਦੀ ਗੱਲ ਆਖੀ । ਕੁਦਰਤੀ ਸੋਮਿਆਂ ਦੇ ਬਚਾਅ ਲਈ ਉਹਨਾਂ ਸਣ, ਜੰਤਰ ਅਤੇ ਸੱਠੀ ਮੂੰਗੀ ਦੀ ਕਾਸ਼ਤ ਰਾਹੀਂ ਜ਼ਮੀਨ ਦੀ ਸਿਹਤ ਸੰਭਾਲ ਕਰਨ ਤੇ ਵੀ ਜ਼ੋਰ ਦਿੱਤਾ । ਯੂਨੀਵਰਸਿਟੀ ਵੱਲੋ ਹਾਈਬ੍ਰਿਡ ਬੀਜ ਉਤਪਾਦਨ, ਮਸ਼ੀਨੀ ਢੰਗ ਨਾਲ ਝੋਨਾ ਲਾਉਣ ਲਈ ਲੋੜੀਦੀ ਵਿਸ਼ੇਸ਼ ਵਿਧੀ ਦੀ ਪਨੀਰੀ ਬੀਜਣ ਤੋ ਇਲਾਵਾ ਉਹਨਾਂ ਨਿੱਕੇ ਨਿੱਕੇ ਸਿਖਲਾਈ ਕੋਰਸਾਂ ਦੇ ਸੁਰੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ । ਡਾ: ਢਿੱਲੋ ਨੇ ਆਖਿਆ ਕਿ ਅਗਲੇ ਸਾਲ ਤੋ ਪੀ ਏ ਯੂ 201 ਨਾਲੋ ਵੀ ਕਈ ਗੁਣਾਂ ਚੰਗੀ ਕਿਸਮ ਕਿਸਾਨ ਭਰਾਵਾਂ ਨੂੰ ਦਿੱਤੀ ਜਾਵੇਗੀ ਕਿਉਕਿ ਪਰਖ ਅਧੀਨ ਇਸ ਕਿਸਮ ਦੇ ਨਤੀਜੇ ਬਹੁਤ ਉਤਸ਼ਾਹਜਨਕ ਹਨ । ਪੂਸਾ–44 ਦੀ ਥਾਂ ਪੀ ਆਰ 118 ਝੋਨਾ ਬੀਜਣ ਬਾਰੇ ਉਹਨਾਂ ਆਖਿਆ ਕਿ ਇਹ ਰੋਗ ਰਹਿਤ ਕਿਸਮ ਤੁਹਾਡੇ ਖੇਤਾਂ ਨੂੰ ਇੱਕ ਹਫਤਾ ਅਗੇਤਾ ਵਿਹਲਾ ਕਰੇਗੀ । ਉਹਨਾਂ ਆਖਿਆ ਕਿ ਆਬਾਦੀ ਤੇ ਕੰਟਰੋਲ ਨੂੰ ਲੋਕ ਲਹਿਰ ਬਣਾਇਆ ਜਾਵੇ । ਪਿੰਡਾਂ ਵਿੱਚ ਕੰਪਿਊਟਰ ਦੇ ਜਾਣਕਾਰ ਨੌਜਵਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤੀ ਦੂਤ ਬਣ ਕੇ ਨਵੀਨਤਮ ਗਿਆਨ ਨਾਲੋ ਨਾਲ ਹਾਸਲ ਕਰ ਸਕਦੇ ਹਨ ਅਤੇ ਆਪਣੇ ਪਿੰਡਾਂ ਦੇ ਭਾਈਚਾਰੇ ਵਿੱਚ ਪਸਾਰ ਸਕਦੇ ਹਨ । ਸਹਿਕਾਰਤਾ ਨੂੰ ਅਪਨਾਉਣ, ਧੜੇਬੰਦੀ ਨੂੰ ਖਤਮ ਕਰਨ ਅਤੇ ਸਮਾਜਿਕ ਕੁਰੀਤੀਆਂ ਤੋ ਬਚਣ ਦੇ ਨਾਲ– ਨਾਲ ਖੇਤੀਬਾੜੀ ਸਾਹਿਤ ਨੂੰ ਅਪਨਾਉਣ ਤੇ ਵੀ ਡਾ: ਢਿੱਲੋਂ ਨੇ ਜੋਰ ਦਿੱਤਾ । ਉਹਨਾਂ ਆਖਿਆ ਕਿ ਜਿੰਮੇਵਾਰ ਪੰਜਾਬੀ ਪੁੱਤਰਾਂ ਦੀ ਇਸ ਵੇਲੇ ਸੂਬੇ ਦੇ ਖੇਤੀ ਵਿਕਾਸ ਨੂੰ ਵੱਡੀ ਲੋੜ ਹੈ ।

ਫਰੀਦਕੋਟ ਜਿਲ੍ਹੇ ਦੇ ਪਿੰਡ ਮਚਾਕੀ ਕਲਾਂ ਦੇ 3 ਅਗਾਂਹਵਧੂ ਕਿਸਾਨਾਂ ਸ੍ਰ: ਬੀਰਇੰਦਰ ਸਿੰਘ ਸੇਖੋ, ਸ੍ਰ: ਜਗਸੀਰ ਸਿੰਘ ਸੇਖੋ ਅਤੇ ਸ੍ਰ: ਜਗਜੀਤ ਸਿੰਘ ਢੀਗਰਾ ਨੇ ਆਪਣੀ ਨੇਕ ਕਮਾਈ ਵਿੱਚੋ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋ ਨੂੰ ਯੂਨੀਵਰਸਿਟੀ ਵੱਲੋ ਖੇਤੀਬਾੜੀ ਖੋਜ, ਪਸਾਰ ਲਈ ਸਥਾਪਿਤ ਅਮਾਨਤੀ ਫੰਡ ਲਈ ਪੰਜ– ਪੰਜ ਹਜਾਰ ਰੁਪੈ ਦਾ ਚੈਕ ਭੇਟ ਕੀਤਾ । ਡਾ: ਢਿੱਲੋ ਨੇ ਇਸ ਦਰਿਆ ਦਿਲੀ ਦਾ ਸਵਾਗਤ ਕਰਦਿਆਂ ਆਖਿਆ ਕਿ ਕਿਸਾਨਾਂ ਵੱਲੋ ਦਿੱਤਾ ਇਹ ਉਤਸਾਹ ਕਰੋੜਾਂ ਰੁਪਿਆ ਨਾਲੋ ਵੀ ਵੱਧ ਕੀਮਤ ਵਾਲਾ ਹੈ । ਉਹਨਾਂ ਆਖਿਆ ਕਿ ਨੇੜ ਭਵਿੱਖ ਵਿੱਚ ਉਹ ਪੰਜਾਬ ਦੇ ਹਰ ਜਿਲ੍ਹੇ ਵਿੱਚ ਖੁਦ ਚੱਲ ਕੇ ਜਾਣਗੇ ਤਾਂ ਜੋ ਕਿਸਾਨਾਂ ਅਤੇ ਯੂਨੀਵਰਸਿਟੀ ਵਿਚਕਾਰ ਨੇੜਤਾ ਹੋਰ ਵਧਾਈ ਜਾ ਸਕੇ ।

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਿਰਦੇਸਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਗਲੋਬਲ ਤਪਸ ਦਾ ਟਾਕਰਾ ਕਰਨ ਲਈ ਖੇਤੀਬਾੜੀ ਖੋਜ ਨੂੰ ਨਵਿਆਇਆ ਗਿਆ ਹੈ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋ ਹੁਣ ਤੀਕ 704 ਫਸਲਾਂ, ਫਲਾਂ ਅਤੇ ਸਬਜੀਆਂ ਦੀਆਂ ਕਿਸਮਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਆਖਿਆ ਕਿ ਅੰਗੂਰਾਂ ਦੀ ਪੁਰਾਣੀ ਕਿਸਮ ਪਰਲਿਟ ਉਪਰ ਫਲੇਮ ਸੀਲਲੈਸ ਦੀ ਗਰਾਫਟਿੰਗ ਕਰਕੇ ਵੱਧ ਝਾੜ ਲਿਆ ਜਾ ਸਕਦਾ ਹੈ । ਉਹਨਾਂ ਆਖਿਆ ਕਿ ਤਣੇ ਦੇ ਗੜੂੰਏ ਅਤੇ ਪੱਤਾ ਲਪੇਟ ਸੁੰਡੀ ਤੋ ਝੋਨਾ ਬਚਾਉਣ ਲਈ ਨਵੀਆਂ ਜਹਿਰਾਂ ਸਿਫਾਰਸ ਕੀਤੀਆਂ ਗਈਆਂ ਹਨ ।ਡਾ: ਗੋਸਲ ਨੇ ਆਖਿਆ ਕਿ ਇਸ ਸਾਲ ਤੋ ਪਾਪੂਲਰ ਦੇ ਕਲੋਨਲ ਬੂਟੇ ਅਤੇ ਆਲੂਆਂ ਦਾ ਰੋਗ ਰਹਿਤ ਬੀਜ ਵੀ ਦਿੱਤਾ ਗਿਆ ਹੈ ।

ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸਕ ਡਾ: ਮੁਖਤਾਰ ਸਿੰਘ ਗਿੱਲ ਨੇ ਸਵਾਗਤੀ ਸਬਦ ਬੋਲਦਿਆਂ ਆਖਿਆ ਕਿ ਝੋਨੇ ਦੇ ਨਵੇ ਬੀਜਾਂ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ । ਉਹਨਾਂ ਨਰਮੇ ਦੀ ਯੂਨੀਵਰਸਿਟੀ ਵੱਲੋ ਵਿਕਸਿਤ ਹਾਈਬ੍ਰਿਡ ਕਿਸਮ ਐਲ ਐਚ 2076, ਦੇਸੀ ਕਪਾਹ ਐਲ ਡੀ 327, ਚਾਰੇ ਲਈ ਮੱਕੀ ਦੀ ਕਿਸਮ 1006 ਬੀਜਣ ਤੇ ਜੋਰ ਦਿੱਤਾ । ਉਹਨਾਂ ਆਖਿਆ ਕਿ ਨਰਮੇ ਦੇ ਪੈਰਾਵਿਲਟ ਵਿਕਾਸ ਦਾ ਟਾਕਰਾ ਕਰਨ ਲਈ ਕੋਬਾਲਟ ਕਲੋਰਾਈਡ ਕ੍ਰਿਸੀ ਵਿਗਿਆਨ ਕੇਦਰਾਂ ਅਤੇ ਫਾਰਮ ਸਲਾਹਕਾਰੀ ਕੇਦਰਾਂ ਤੋ ਮੁਫਤ ਹਾਸਲ ਕੀਤਾ ਜਾ ਸਕਦਾ ਹੈ ।

ਇਸ ਮੌਕੇ ਯੂਨੀਵਰਸਿਟੀ ਪ੍ਰਬੰਧਕੀ ਬੋਰਡ ਦੇ ਮੈਬਰ ਭਾਈ ਨਰਿੰਦਰ ਸਿੰਘ ਮੁਕਤਸਰ ਵੀ ਵਿਸੇਸ ਤੌਰ ਤੇ ਪੁੱਜੇ । ਯੂਨੀਵਰਸਿਟੀ ਤੋ ਆਏ ਵਿਗਿਆਨੀ ਡਾ: ਸੁਰਜੀਤ ਸਿੰਘ ਨੇ ਫਸਲ ਵਿਗਿਆਨ ਬਾਰੇ, ਡਾ: ਦੀਦਾਰ ਸਿੰਘ ਭੱਟੀ ਨੇ ਭੂਮੀ ਵਿਗਿਆਨ ਬਾਰੇ, ਡਾ: ਚੰਦਰ ਮੋਹਨ ਨੇ ਫਸਲਾਂ ਦੇ ਰੋਗਾਂ ਅਤੇ ਝੋਨੇ ਦੇ ਬੀਜ ਸੋਧ ਬਾਰੇ, ਡਾ: ਜਗਦੇਵ ਸਿੰਘ ਕੋਲਾਰ ਨੇ ਕੀੜੇ ਮਕੌੜਿਆਂ ਬਾਰੇ, ਡਾ: ਤਰਸੇਮ ਸਿੰਘ ਢਿੱਲੋ ਨੇ ਸਬਜੀਆਂ ਦੀ ਕਾਸਤ ਬਾਰੇ ਅਤੇ ਡਾ: ਸੁਰਿੰਦਰ ਸਿੰਘ ਠਾਕੁਰ ਨੇ ਖੇਤੀ ਮਸੀਨਰੀ ਬਾਰੇ ਜਾਣਕਾਰੀ ਦਿ¤ਤੀ । ਨਰੈਣਗੜ੍ਹ ਪਟਿਆਲਾ ਤੋ ਆਏ ਲੋਕ ਗਾਇਕ ਰਾਮ ਸਿੰਘ ਅਲਬੇਲਾ ਨੇ ਖੇਤੀਬਾੜੀ ਵਿਕਾਸ ਦੇ ਗੀਤ  ਗਾਏ ।

ਖੇਤਰੀ ਖੋਜ ਕੇਦਰ ਦੇ ਨਿਰਦੇਸਕ ਡਾ: ਰਮੇਸ਼ ਕੁਮਾਰ ਗੁੰਬਰ ਨੇ ਆਏ ਮੁੱਖ ਮਹਿਮਾਨ, ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਤੋ ਆਏ ਵਿਗਿਆਨੀਆਂ ਦਾ ਧੰਨਵਾਦ ਦੇ ਸ਼ਬਦ ਕਹੇ । ਕਿਸਾਨ ਮੇਲੇ ਵਿੱਚ 53 ਨਿੱਜੀ ਅਦਾਰਿਆਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਸੰਬੰਧਤ ਵਿਭਾਗਾਂ ਨੇ ਸਟਾਲ ਲਗਾਏ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>