ੳਸਲੋ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਸਿੱਖਾ ਦੇ ਵਫਦ ਨੇ ਨਾਰਵੇ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਦਿੱਤਾ ਕਿ ਨਾਰਵੇ ਦੀ ਸਰਕਾਰ ਨੇ ਹਮੇਸ਼ਾ ਹੀ ਪਹਿਲ ਕਦਮੀ ਕਰਦੇ ਹੋਏ ਦੁਨੀਆ ਭਰ ਦੇ ਕਈ ਮੁੱਲਕਾ ਦੇ ਅੰਦਰੂਨੀ ਮਸਲੇ,ਖਾਨਾ ਜੰਗੀ ਆਦਿ ਨੂੰ ਬੰਦ ਕਰਾਉਣ ਚ ਆਪਣੀ ਮੂੱਖ ਭੂਮਿਕਾ ਨਿਭਾਈ ਹੈ ਅੱਜ ਨਾਰਵੇ ਦੇ ਸਿੱਖ ਆਪਣੇ ਇਸ ਦੇਸ਼ ਦੀ ਸਰਕਾਰ ਕੋਲੋ ਮੰਗ ਕਰਦੇ ਹਨ ਕਿ ਨਾਰਵੇ ਦੀ ਸਰਕਾਰ ਦਖਲ ਅੰਦਾਜੀ ਕਰ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਸੀ ਰੁਕਾਉਣ ਸੰਬੱਧੀ ਅਤੇ ਬਾ ਇੱਜਤ ਬਰੀ ਕਰਨ ਲਈ ਭਾਰਤ ਸਰਕਾਰ ਨਾਲ ਅੰਤਰ ਰਾਸ਼ਟਰੀ ਪੱਧਰ ਤੇ ਗਲਬਾਤ ਕਰੇ,ਜਿਕਰਯੋਗ ਗੱਲ ਹੈ ਕਿ ਨਾਰਵੇ ਸਰਕਾਰ ਹਮੇਸ਼ਾਂ ਫਾਸੀ ਦੀ ਸਜਾ ਦੇ ਖਿਲਾਫ ਰਹੀ ਹੈ। ਮੰਗ ਪੱਤਰ ਦੇਣ ਸਮੇ ਨਾਰਵੇ ਦੇ ਦੋਨੋ ਗੁਰੂ ਘਰਾ ਦੇ ਸੇਵਾਦਾਰ ਜਿੰਨਾ ਚੋ ਬੀਬੀ ਅਮਨਦੀਪ ਕੋਰ(ਮੁੱਖ ਸੇਵਾਦਾਰ ੳਸਲੋ ਗੁਰੂ ਘਰ, ਰਾਜਿੰਦਰ ਸਿੰਘ ਤੂਰ, ਅਜੈਬ ਸਿੰਘ (ਮੁੱਖ ਸੇਵਾਦਾਰ ਗੁਰੂ ਘਰ ਲੀਅਰ) ਹਰਵਿੰਦਰ ਸਿੰਘ, ਇੰਦਰਜੀਤ ਸਿੰਘ , ਕੁਲਵੰਤ ਸਿੰਘ, ਪ੍ਰਗਟ ਸਿੰਘ , ਤਜਿੰਦਰ ਪਾਲ ਸਿੰਘ, ਮਲਕੀਅਤ ਸਿੰਘ , ਮੁਖਤਿਆਰ ਸਿੰਘ , ਯਾਦਵਿੰਦਰ ਸਿੰਘ,ਦਾਰਾ ਸਿੰਘ , ਸਨਦੀਪ ਸਿੰਘ ਆਦਿ ਬਹੁਤ ਸਾਰੀਆ ਬੀਬੀਆ , ਨੋਜਵਾਨ ਲੜਕੇ ਲੜਕੀਆ ਹਾਜਿ਼ਰ ਸਨ।
ਨਾਰਵੇ ਦੇ ਸਿੱਖਾਂ ਵੱਲੋ ਨਾਰਵੀਜੀਅਨ ਸਰਕਾਰ ਨੂੰ ਦਖਲਅੰਦਾਜੀ ਕਰ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਸੰਬੱਧੀ ਮੰਗ ਪੱਤਰ
This entry was posted in ਅੰਤਰਰਾਸ਼ਟਰੀ.