ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਵਿਰੋਧ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਰੋਸ ਮਾਰਚ ਕੱਢਿਆ ਗਿਆ

ਅੰਮ੍ਰਿਤਸਰ – ਸਿੱਖ ਕੌਮ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਦੇ ਵਿਰੁੱਧ ਵਿੱਚ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਅਨੁਸਾਰ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਅੱਜ ਹਿੰਦੂਸਤਾਨ ਦੇ ਸੁਤੇ ਕਨੂੰਨ ਨੂੰ ਜਗਾਉਣ ਲਈ ਇੱਕ ਵਿਸ਼ਾਲ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਜਿਸ ਵਿੱਚ ਫੈਡਰੇਸ਼ਨ (ਮਹਿਤਾ) ਦੇ ਸੈਂਕੜੇ ਆਹੁਦੇਦਾਰ ਅਤੇ ਵਰਕਰਾ ਨੇ ਜਿਲਾ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਦੀ ਅਗਵਾਹੀ ਹੇਠ ਕੇਸਰੀ ਦਸਤਾਰਾਂ ਸਜਾ ਕੇ ਆਪਣੇ ਮੋਟਰਸਾਇਕਲ, ਸਕੂਟਰਾਂ ਤੇ ਕੇਸਰੀ ਝੰਡੇ ਲਗਾਕੇ  ਅਤੇ ਹੱਥ ਵਿਚ ਰਾਜੋਆਣਾ ਨੂੰ ਫਾਂਸੀ ਦੇਣ ਦੇ ਵਿਰੁੱਧ ਤੱਖਤੀਆਂ ਫੜਕੇ ਸ਼ਮੂਲੀਅਤ ਕੀਤੀ।ਇਹ ਰੋਸ ਮਾਰਚ ਜਹਾਜਗੜ ਸੁਲਤਾਨਵਿੰਡ ਰੋਡ ਤੋਂ ਅਰੰਭ ਹੋਕੇ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚੋ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਖੇ ਸਮਾਪਤ ਹੋਇਆ।ਮਾਰਚ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਢੋਟ ਨੇ ਕਿਹਾ ਕਿ ਹਿੰਦੂਸਤਾਨ ਦੇ ਕਾਲੇ ਕਨੂੰਨ ਅਨੁਸਾਰ 1984 ਦੇ ਹਜਾਰਾਂ ਸ਼ਹੀਦ ਸਿੱਖਾਂ ਦੇ ਕਾਤਲਾਂ ਨੂੰ ਅੱਜ ਤੱਕ ਕੋਈ ਸਜਾਵਾਂ ਨਹੀ ਹੋਈਆਂ, ਪਰ ਸਿੱਖਾਂ ਨੂੰ ਹਰ ਜਗ੍ਹਾ ਤੇ ਇਥੋ ਤੱਕ ਹਿੰਦੂਸਤਾਨ ਦੇ ਕਨੂੰਨ ਨੇ ਵੀ ਬਗਾਨੇ ਹੋਣ ਦਾ ਅਹਿਸਾਸ ਕਰਵਾਇਆ ਹੈ।ਪ੍ਰਧਾਨ ਢੋਟ ਨੇ ਕਿਹਾ ਕਿ ਫੈਡਰੇਸ਼ਨ (ਮਹਿਤਾ) ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਣੀ ਦੇਂਦੀ ਹੈ ਕਿ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀਤੀ ਗਈ ਤਾਂ ਇਹ ਪੰਜਾਬ ਦੇ ਸ਼ਾਂਤ ਪਾਣੀ ਵਿੱਚ ਸੁਨਾਮੀ ਦਾ ਕੰਮ ਕਰੇਗੀ ਅਤੇ ਇਸ ਦੇ ਨਿਕਲਨ ਵਾਲੇ ਭਿਆਨਕ ਸਿੱਟਿਆਂ ਦਾ ਪ੍ਰਸ਼ਾਸ਼ਨ ਜੁਮੇਵਾਰ ਹੋਵੇਗਾ। ਪ੍ਰਧਾਨ ਢੋਟ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਹਨਾ ਵੱਲੋ ਕਿਤੇ ਜਾ ਰਹੇ ਯੱਤਨਾ ਸਦਕਾ ਸਿੱਖ ਕੌਮ ਦਾ ਅਣਮੁੱਲਾ ਹੀਰਾ ਬੱਚ ਸਕਦਾ ਹੈ।

ਇਸ ਮੌਕੇ ਫੈਡਰੇਸ਼ਨ ਦੇ ਮੁੱਖ ਬੁਲਾਰੇ ਜਗਜੀਤ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਬਲਜੀਤ ਸਿੰਘ ਸੱਗੂ, ਸਿਮਰਨਜੀਤ ਸਿੰਘ ਭੁਲੱਰ,ਬਲਵਿੰਦਰ ਸਿੰਘ ਰਾਜੋਕੇ,ਭੁਪਿੰਦਰ ਸਿੰਘ ਸੰਧੂ, ਮੰਦੀਪ ਸਿੰਘ ਖਾਲਸਾ,ਜਸਵੰਤ ਸਿੰਘ ਲਾਟੀ, ਸੁਰਿੰਦਰ ਸਿੰਘ ਅਰੋੜਾ,ਤੇਜਬੀਰ ਸਿੰਘ ਢਿਲੋ, ਗੁਰਪ੍ਰੀਤ ਸਿੰਘ ਮਜੀਠੀਆ, ਯੁਵਰਾਜ ਸਿੰਘ ਚੋਹਾਨ,ਮਨਜੀਤ ਸਿੰਘ ਜੋੜਾਫਾਟਕ,ਰਵਿੰਦਰ ਸਿੰਘ ਜਸਲ, ਗਗਨਪ੍ਰੀਤ ਸਿੰਘ ਪੰਨੂ, ਐਚ.ਐਸ ਮਾਨ,ਗੁਰਦੇਵ ਸਿੰਘ ਗੋਲਡੀ,ਸਤਨਾਮ ਸਿੰਘ ਤਰਸਿੱਕਾ, ਨਵਤੇਜ ਸਿੰਘ ਕਲਕੱਤਾ,ਰੁਪਿੰਦਰ ਸਿੰਘ ਰੂਪਾ, ਬਲਰਾਜ ਸਿੰਘ ਵੱਲਾ, ਬਲਜਿੰਦਰ ਸਿੰਘ ਵੱਲਾ,ਰਜਿੰਦਰ ਸਿੰਘ ਰਾਜੂ,ਬਲਵਿੰਦਰ ਸਿੰਘ ਹੈਪੀ,ਮਨਪ੍ਰੀਤ ਸਿੰਘ ਵਿੱਕੀ,ਆਦਿ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>