ਹਿੰਦੂਤਵ ਜਮਾਤਾਂ ਅਤੇ ਭਾਜਪਾ ਦੀ ਫਾਂਸੀ ਬਾਰੇ ਦੋਹਰੀ ਨੀਤੀ ਦੇ ਅਮਲ ਸਿੱਖ ਅਤੇ ਹਿੰਦੂ ਕੌਮ ਵਿਚ ਪਾੜੇ ਨੂੰ ਵਧਾ ਰਿਹੈ : ਮਾਨ

ਚੰਡੀਗੜ੍ਹ – “ ਇਕੋ ਹੀ ਮੁਲਕ ਅਤੇ ਇਕੋ ਹੀ ਨਿਜ਼ਾਮ ਅਤੇ ਕਾਨੂੰਨ ਹੇਠ ਜੇਕਰ ਹਿੰਦੂਤਵ ਜਮਾਤਾਂ ਵੱਲੋ ਘੱਟ ਗਿਣਤੀ ਕੌਮਾਂ ਨਾਲ ਦੌਹਰੇ ਮਾਪਦੰਡ ਅਪਣਾਏ ਜਾਂਦੇ ਹਨ ਤਾਂ ਅਜਿਹੇ ਅਮਲ ਹਿੰਦੂ ਅਤੇ ਸਿੱਖ ਕੌਮ ਵਿਚ ਪਾੜੇ ਨੂੰ ਵਧਾਉਣ ਦਾ ਮੁੱਖ ਕਾਰਨ ਬਣ ਰਿਹਾ ਹੈ । ਜਿਸ ਦੇ ਨਿਕਲਣ ਵਾਲੇ ਨਤੀਜੇ ਕਤਈ ਵੀ  ਅੱਛੇ ਨਹੀ ਹੋਣਗੇ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਜਮਾਤਾਂ ਬੀਜੇਪੀ, ਆਰ ਐਸ ਐਸ, ਸ਼ਿਵ ਸੈਨਾਂ, ਹਿੰਦੂ ਸੁਰੱਖਸਾਂ ਸੰਮਤੀ ਅਤੇ ਕਾਂਗਰਸੀ ਆਗੂ ਸ੍ਰੀ ਜਾਖੜ ਆਦਿ ਵੱਲੋ ਸਿੱਖ ਕਾਨੂੰਨ ਦੇ ਨਾਇਕ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਹੋਏ ਹੁਕਮ ਵਿਰੁੱਧ ਸਿੱਖ ਕੌਮ ਵਿਚ ਉਠੀ ਆਵਾਜ਼ ਨੂੰ ਨਜ਼ਰਅੰਦਾਜ ਕਰਕੇ ਕੀਤੇ ਜਾ ਰਹੇ ਮਾਰੂ ਅਮਲਾ ਨੂੰ ਹਿੰਦੂ ਅਤੇ ਸਿੱਖ ਕੌਮ ਵਿਚ ਦੂਰੀ ਵਧਾਉਣ ਕਰਾਰ ਦਿੱਤਾ । ਉਹਨਾਂ ਕਿਹਾ ਕਿ ਯਾਦ ਰਹੇ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਜਾਖੜ ਅਜਿਹੀ ਸੋਚ ਦੀ ਪੈਰਵੀ ਕਰ ਰਹੇ ਹਨ ਕਿਉਕਿ ਇਸ ਦੇ ਪਿਤਾ ਬਲਰਾਮ ਜਾਖੜ ਦਾ ਇਹ ਕਹਿਣਾ ਸੀ ਕਿ ਜੇਕਰ 60-70 ਹਜ਼ਾਰ ਸਿੱਖਾਂ ਨੂੰ ਖ਼ਤਮ ਕਰਕੇ ਹਿੰਦੂਤਵ ਹਕੂਮਤ ਬੱਚ ਜਾਵੇ ਤਾਂਵੀ ਇਹ ਸਾਡੇ ਫਾਇਦੇ ਦੀ ਗੱਲ ਹੋਵੇਗੀ । ਉਹੀ ਮੁਤੱਸਵੀ ਅਤੇ ਇਨਸਾਨੀਅਤ ਵਿਰੋਧੀ ਸੋਚ ਪਣਪ ਰਹੀ ਹੈ । ਜਦੋ ਹਿੰਦੂਤਵ ਆਗੂ ਤੇ ਜਮਾਤਾਂ ਸਿੱਖ ਕੌਮ ਪ੍ਰਤੀ ਅਜਿਹੀ ਘਿਣੋਨੀ ਸੋਚ ਰੱਖਦੀਆਂ ਹਨ ਤਾਂ ਫਿਰ ਹਿੰਦੂਆਂ ਤੇ ਸਿੱਖਾਂ ਨੂੰ ਜ਼ਬਰੀ ਇਕੱਠੇ ਰੱਖਣ ਦੀ ਕੀ ਤੁਕ ਬਣਦੀ ਹੈ ? ਉਹਨਾਂ ਕਿਹਾ ਕਿ ਬਲਿਊ ਸਟਾਰ ਦੀ ਫੌਜ਼ੀ ਹਮਲੇ ਸਮੇ ਇਹਨਾਂ ਹਿੰਦੂਤਵ ਜਮਾਤਾਂ ਦੀ ਸਿੱਖ ਵਿਰੋਧੀ ਭੂਮਿਕਾ ਰਹੀ ਹੈ, ਜਿਨ੍ਹਾਂ ਨੇ ਪੂਰੇ ਹਿੰਦ ਵਿਚ ਲੱਡੂ ਵੰਡੇ ਸਨ । ਇਹ ਜਮਾਤਾਂ ਸਿੱਖ ਕੌਮ ਦੇ ਕਾਤਿਲਾਂ ਕੇ.ਪੀ.ਐਸ. ਗਿੱਲ, ਰਿਵੈਰੋ, ਐਸ.ਐਸ. ਵਿਰਕ, ਸੈਣੀ, ਜਗਦੀਸ ਟਾਇਟਲਰ, ਕਮਲ ਨਾਥ, ਚਿੰਦਬਰਮ ਵਰਗੇ ਦੋਸੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਤੋ ਕਿਉ ਭੱਜਦੀਆਂ ਹਨ ? ਇਹ ਦੁੱਖਦਾਇਕ ਵਰਤਾਰਾ ਹੈ ਕਿ ਇਥੋ ਦੇ ਬਹੁਤੇ ਅੰਗਰੇਜ਼ੀ ਅਤੇ ਪੰਜਾਬੀ ਅਖ਼ਬਾਰ ਵੀ ਅੱਜ ਭਾਈ ਰਾਜੋਆਣੇ ਦੀ ਫਾਂਸੀ ਵਿਰੁੱਧ ਇਨਸਾਨੀਅਤ ਨਾਤੇ ਸੰਪਾਦਕੀਆਂ ਲਿਖਣ ਤੋ ਮੁਨਕਰ ਹੋ ਚੁੱਕੇ ਹਨ । ਹਿੰਦੂਤਵ ਹਕੂਮਤ ਦੀ ਸੋਚ ਨੂੰ ਇਹ ਉਜ਼ਾਗਰ ਕਰਦੇ ਹਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਦਾਰਾ ਸਿੰਘ ਜਿਸ ਨੇ ਆਸਟ੍ਰੇਲੀਅਨ ਈਸਾਈ ਪ੍ਰਚਾਰ ਸ੍ਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਮਾਸੂਮ ਬੱਚਿਆ ਨੂੰ ਮਾਰ ਦਿੱਤਾ ਸੀ, ਫਿਰ ਕਿਸ਼ੋਰੀ ਲਾਲ ਨੇ ਦਿੱਲੀ ਵਿਚ 12 ਸਿੱਖਾਂ ਦੇ ਕਤਲ ਕੀਤੇ ਸਨ ਅਤੇ ਜਿਸ ਨੂੰ ਤਿੰਨ ਫਾਂਸੀਆਂ ਦੀ ਸਜ਼ਾ ਦੇ ਹੁਕਮ ਹੋਏ ਸਨ, ਇਹਨਾਂ ਸਭ ਕਾਤਿਲਾਂ ਨੂੰ ਹਿੰਦੂਤਵ ਕਾਨੂੰਨ ਬਚਾਉਣ ਵਿਚ ਲੱਗਿਆ ਹੋਇਆ ਹੈ । ਦੂਸਰੇ ਪਾਸੇ ਭਾਜਪਾ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਆਦਿ ਸਿੱਖ ਨੌਜ਼ਵਾਨਾਂ ਨੂੰ ਫਾਂਸੀ ਦੇਣ ਦੀਆਂ ਗੱਲ ਕਰ  ਰਹੀਆਂ ਹਨ ਜਦੋਕਿ ਪਾਕਿਸਤਾਨ ਵਿਚ ਫਾਂਸੀ ਜਾਬਤਾ ਸਰਬਜੀਤ ਸਿੰਘ ਨੂੰ ਫਾਂਸੀ ਨਾ ਦੇਣ ਦੀ ਗੱਲ ਕਰ ਰਹੀਆਂ ਹਨ । ਇਕੋ ਫਾਂਸੀ ਦੇ ਮੁੱਦੇ ਉਤੇ ਦੋਹਰੇ ਮਾਪਦੰਡ ਕਿਉ ਅਪਣਾਏ ਜਾ ਰਹੇ ਹਨ ? ਇਸੇ ਤਰਾਂ ਇਥੋ ਦੀ ਸੁਪਰੀਮ ਕੋਰਟ ਨੇ ਮੁਸਲਿਮ ਕੌਮ ਦੇ ਕਾਤਿਲ ਨਰਿੰਦਰ ਮੋਦੀ ਨੂੰ ਨਾਨਾਵਤੀ ਕਮਿਸ਼ਨ ਅਧੀਨ ਸੁਣਵਾਈ ਕਰਨ ਤੋ ਮੁਨਕਰ ਹੋ ਗਈ ਹੈ । ਕਰਨਲ ਪ੍ਰੋਹਤ, ਸਾਧਵੀ ਪਰਿਗਿਆਂ ਸਿੰਘ ਠਾਕੁਰ, ਸਵਾਮੀ ਅਸੀਮਾਂ ਨੰਦ ਜਿਨ੍ਹਾਂ ਨੇ ਵੱਖ-ਵੱਖ ਸਥਾਨਾਂ ਉਤੇ ਬੰਬ ਵਿਸ਼ਫੋਟ ਕਰਕੇ ਮੁਸਲਿਮ ਕੌਮ ਦਾ ਕਤਲੇਆਮ ਕੀਤਾ, ਉਹਨਾਂ ਨੂੰ ਵੀ ਹਿੰਦੂਤਵ ਕਾਨੂੰਨ ਫਾਂਸੀਆਂ ਦੇਣ ਦੀ ਬਜਾਏ ਚੋਰ ਦਰਵਾਜਿਓ ਬਚਾਉਣ ਵਿਚ ਲੱਗਾ ਹੋਇਆ ਹੈ । ਫਿਰ ਅਜਿਹੇ ਵਿਤਕਰੇ ਅਤੇ ਜ਼ਾਲਮਨਾ ਭਰੇ ਅਮਲਾ ਵਿਚ ਸਿੱਖ ਕੌਮ ਲਈ ਖ਼ਾਲਿਸਤਾਨ ਕਾਇਮ ਕਰਨ ਦੀ ਮੰਗ ਬਿਲਕੁਲ ਜਾਇਜ ਹੈ । ਕਿਉਕਿ ਸਿੱਖ ਕੌਮ ਕਦੀ ਵੀ  ਗੁਲਾਮ ਨਹੀ ਰਹੀ, ਇਸ ਲਈ ਹਿੰਦੂਤਵ ਹਿੰਦੂਸਤਾਨ, ਮੁਸਲਿਮ ਪਾਕਿਸਤਾਨ, ਅਤੇ ਕਾਉਮਨਿਸ਼ਟ ਚੀਨ ਦੇ ਵਿਚਕਾਰ ਬੱਫਰ ਸਟੇਟ ਕਾਇਮ ਕਰਨਾ ਅਤਿ ਜਰੂਰੀ ਹੋ ਗਿਆ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>