ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਸੁਰੱਖਿਆ ਦਸਤਿਆਂ ਦੀ ਯੋਗਤਾ, ਮਿਹਨਤ ਅਤੇ ਸਮਰਪਣ ਦੀ ਜਮ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਸਪੈਸ਼ਲ ਸੁਰੱਖਿਆ ਸਮੂੰਹ (ਐਸਪੀਜੀ) ਦੀ ਸਥਾਪਨਾ ਦੇ 27ਵੇਂ ਸਾਲ ਤੇ ਆਯੋਜਿਤ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਐਸਪੀਜੀ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਧੰਨ ਦੀ ਘਾਟ ਨਹੀਂ ਹੋਵੇਗੀ।
ਪ੍ਰਧਾਨਮੰਤਰੀ ਨੇ ਅਜੋਕੇ ਹਾਲਾਤ ਵਿੱਚ ਅੱਤਵਾਦੀਆਂ ਵੱਲੋਂ ਨਵੀਂ ਤਕਨੀਕ ਵਰਤੇ ਜਾਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਐਸਪੀਜੀ ਨੂੰ ਵੀ ਤਕਨੀਕ ਅਤੇ ਟਰੇਨਿੰਗ ਦੇ ਮਾਮਲੇ ਵਿੱਚ ਹੋਰ ਯੋਗ ਬਣਾਉਣਾ ਹੋਵੇਗਾ। ਐਸਪੀਜੀ ਵੱਲੋਂ 100% ਸੁਰੱਖਿਆ ਮੁਹਈਆ ਕਰਵਾਉਣਾ ਹੀ ਉਸ ਦੀਆਂ ਬੇਮਿਸਾਲ ਉਪਲਭਦੀਆਂ ਵਿਖਾਉਣ ਲਈ ਕਾਫ਼ੀ ਹੈ। ਪ੍ਰਧਾਨਮੰਤਰੀ ਸਮੇਤ ਦੇਸ਼ ਦੀਆਂ ਪੰਜ ਹਸਤੀਆਂ ਨੂੰ ਇਹ ਸੁਰੱਖਿਆ ਮਿਲੀ ਹੋਈ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਤੋਂ ਇਲਾਵਾ ਵਾਜਪੇਈ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਐਸਪੀਜੀ ਦੀ ਸੁਰੱਖਿਆ ਮਿਲੀ ਹੋਈ ਹੈ।