ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਦੇ ਸਾਬਕਾ ਫੌਜੀਆਂ ਨੇ ਗੰਨਮੈਨਾਂ ਨੂੰ ਹਟਾਏ ਜਾਣ ਦੇ ਰੋਸ ਵਜੋਂ ਪ੍ਰਧਾਨ ਦਰਸ਼ਨ ਸਿੰਘ ਭੰਗਚੜੀ ਦੀ ਪ੍ਰਧਾਨਗੀ ਹੇਠ ਸਥਾਨਕ ਕੋਟਕਪੂਰਾ ਰੋਡ ਸਥਿਤ ਸਹਿਕਾਰੀ ਬੈਂਕ ਦੇ ਅੱਗੇ ਰੋਸ ਧਰਨਾ ਦਿੱਤਾ ਤੇ ਚੇਅਰਮੈਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅੰਨਾ ਹਜ਼ਾਰੇ ਦੀ ਮੁਕਤਸਰ ਸੰਸਥਾਂ ਦੇ ਆਗੂਆਂ ਨੇ ਵੀ ਫੌਜੀਆਂ ਦਾ ਸਾਥ ਦਿੰਦਿਆਂ ਧਰਨੇ ’ਚ ਸਮੂਲੀਅਤ ਕੀਤੀ। ਇਸ ਮੌਕੇ ਮੀਤ ਪ੍ਰਧਾਨ ਸੁਖਦੇਵ ਸਿੰਘ ਭੁੱਲਰ, ਖਜ਼ਾਨਚੀ ਬਲਵੰਤ ਸਿੰਘ, ਸਲਾਹਕਾਰ ਜਗਰੂਪ ਸਿੰਘ ਹਰੀਕੇ ਕਲਾਂ, ਰਛਪਾਲ ਸਿੰਘ ਆਦਿ ਸਾਬਕਾ ਫੌਜੀਆਂ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਵੱਲੋਂ ਕਥਿਤ ਤੌਰ ਤੇ ਬਿਨਾਂ ਦੱਸੇ ਗੰਨਮੈਨਾਂ ਨੂੰ ਹਟਾ ਕੇ ਪ੍ਰਾਈਵੇਟ ਸਿਕਿਊਰਟੀ ਨੂੰ ਠੇਕਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਜਲਦੀ ਇਨਸਾਫ਼ ਨਾਲ ਮਿਲਿਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ, ਮੰਗਲ ਸਿੰਘ ਹਰੀਕੇ ਕਲਾਂ, ਛਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਮੇਲ ਸਿੰਘ ਬੂੜਾ ਗੁੱਜਰ, ਬਲਵਿੰਦਰ ਸਿੰਘ, ਗੁਰਾ ਸਿੰਘ, ਮਲਕੀਤ ਸਿੰਘ, ਮਹੇਸ਼ਇੰਦਰ ਸਿੰਘ, ਸੁਖਮੰਦਰ ਸਿੰਘ, ਪ੍ਰਿਤਪਾਲ ਸਿੰਘ, ਜਗਜੀਤ ਸਿੰਘ, ਜਨਰਲ ਸਕੱਤਰ ਚੌਧਰੀ ਅਮੀ ਚੰਦ, ਬਲਦੇਵ ਸਿੰਘ ਬੇਦੀ, ਖਰੈਤੀ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਬਕਾ ਫੌਜੀਆਂ ਨੇ ਭ੍ਗ ਲਿਆ।