ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਮੁਕਤੀਸਰ ਵੈਲਫੇਅਰ ਕਲੱਬ (ਰਜਿ) ਐਨ.ਜੀ.ਓ.ਵੱਲੋਂ ਲੋਕਾਂ ਨੂੰ ਡੇਂਗੂ ਬਿਮਾਰੀ ਤੋਂ ਜਾਗਰੂਕ ਕਰਨ ਤੇ ਰੋਕਥਾਮ ਸਬੰਧੀ ਇਕ ਇਸ਼ਤਿਹਾਰ ਸਥਾਨਕ ਸਿਵਲ ਹਸਪਤਾਲ ਵਿਖੇ ਸੀ.ਐਮ.ਓ ਗੁਰਦੀਪ ਸਿੰਘ ਜੀ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਐਨ.ਜੀ.ਓ. ਕੁਆਰਡੀਨੇਟਰ ਡਾ. ਨਰੇਸ ਪਰੂਥੀ ਵੀ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਦ¤ਸਿਆ ਕਿ ਕਲੱਬ ਵੱਲੋਂ ਡੇਂਗੂ ਤੋਂ ਬਚਾਅ ਲਈ ਕਰੀਬ 20 ਹਜ਼ਾਰ ਇਸ਼ਤਿਹਾਰ ਵੰਡੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਪ੍ਰਸਾਦ ਗੁਪਤਾ, ਬੀਰਇੰਦਰ ਸਿੰਘ ਕੇਰੋਂ, ਲਾਇਨ ਡਾ.ਵਿਜੈ ਸੁਖੀਜਾ, ਸੋਰਵ ਕੁਮਾਰ, ਅਨਮੋਲ ਬੱਤਰਾ ਤੇ ਅਕੁੰਸ਼ ਗਰੋਵਰ ਆਦਿ ਸ਼ਾਮਲ ਸਨ।