ਭਾਈ ਸੁਖਚੈਨ ਸਿੰਘ ਗ੍ਰੰਥੀ ਤੇ ਲੁਟੇਰਿਆਂ ਵੱਲੋਂ ਕੀਤਾ ਕਾਤਲਾਨਾ ਹਮਲਾ ਅਤਿ-ਨਿੰਦਣਯੋਗ

ਅੰਮ੍ਰਿਤਸਰ :- ਭਾਈ ਸੁਖਚੈਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਰੋਜਾਨਾ ਵਾਂਗ ਸਵੇਰੇ ਆਪਣੀ ਡਿਊਟੀ ਤੇ ਆ ਰਹੇ ਸਨ। ਗੁਰਦੁਆਰਾ ਸਾਹਿਬ ਤੋਂ ਮਹਿਜ 50 ਗਜ ਦੀ ਦੂਰੀ ਤੇ ਦੋ ਲੁਟੇਰਿਆਂ ਵੱਲੋਂ ਕੀਤੇ ਕਾਤਲਾਨਾ ਹਮਲੇ ‘ਚ ਭਾਈ ਸੁਖਚੈਨ ਸਿੰਘ ਗ੍ਰੰਥੀ ਦੀ ਮੌਤ ਹੋ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਸ ਵਹਿਸ਼ੀਆਨਾ ਕਾਰਵਾਈ ਦੀ ਨਿੰਦਾ ਕਰਦਿਆਂ ਪ੍ਰੀਵਾਰ ਨਾਲ ਡੂੰਘੇ ਅਫ਼ਸੋਸ ਦਾ ਇਜਹਾਰ ਕੀਤਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਹੈ।

ਭਾਈ ਸੁਖਚੈਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਰੋਜਾਨਾ ਵਾਂਗ ਅੱਜ ਸਵੇਰੇ ਤਕਰੀਬਨ 6.00 ਵਜੇ ਆਪਣੀ ਡਿਊਟੀ ਲਈ ਆ ਰਹੇ ਸਨ ਤਾਂ ਗੁਰਦੁਆਰਾ ਸਾਹਿਬ ਤੋਂ ਮਹਿਜ 50 ਗਜ ਦੀ ਦੂਰੀ ਤੇ ਦੋ ਲੁਟੇਰੇ ਕਿਸੇ ਪ੍ਰੇਮੀ ਦਾ ਮੋਟਰ ਸਾਈਕਲ ਚੋਰੀ ਕਰਨ ਦੀ ਮਨਸ਼ਾ ਨਾਲ ਤਾਲਾ ਤੋੜ ਰਹੇ ਸਨ ਇਸ ਤੇ ਭਾਈ ਸੁਖਚੈਨ ਸਿੰਘ ਨੇ ਲੁਟੇਰਿਆਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਲੁਟੇਰੇ ਨੇ ਪਿਸਤੌਲ ਕੱਢ ਕੇ ਗ੍ਰੰਥੀ ਸਿੰਘ ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਦਿਆਂ ਸਾਰ ਹੀ ਭਾਈ ਸੁਖਚੈਨ ਸਿੰਘ ਗ੍ਰੰਥੀ ਜਮੀਨ ਤੇ ਡਿੱਗ ਪਏ। ਦਫਤਰੀ ਮੁਲਾਜ਼ਮਾਂ ਤੇ ਪ੍ਰੇਮੀਆਂ ਨੇ ਤੁਰੰਤ ਹੀ ਉਹਨਾਂ ਨੂੰ ਸਰਕਾਰੀ ਹਸਪਤਾਲ ਤਰਨਤਾਰਨ ਪਹੁੰਚਾਇਆ, ਨਾਜੁਕ ਹਾਲਤ ਵੇਖ ਕੇ ਹਸਪਤਾਲ ਦੇ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪ੍ਰੰਤੂ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਭਾਈ ਸੁਖਚੈਨ ਸਿੰਘ ਗ੍ਰੰਥੀ ਅਕਾਲ ਚਲਾਣਾ ਕਰ ਗਏ।

ਇਸ ਹਿਰਦੇ-ਵੇਦਕ ਘਟਨਾ ਦਾ ਪਤਾ ਚੱਲਦਿਆਂ ਸਾਰ ਹੀ ਜਥੇਦਾਰ ਅਵਤਾਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ.ਸੁਖਦੇਵ ਸਿੰਘ ਭੂਰਾ ਕੋਹਨਾ ਨੂੰ ਘਟਨਾ ਦੇ ਵੇਰਵੇ ਇਕੱਤਰ ਕਰਨ ਲਈ ਭੇਜਿਆ। ਸ.ਸੁਖਦੇਵ ਸਿੰਘ ਭੂਰਾ ਕੋਹਨਾ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਸ.ਗੁਰਬਚਨ ਸਿੰਘ ਕਰਮੂੰਵਾਲਾ ਦੇ ਨਾਲ ਮੌਕੇ ਤੇ ਪਹੁੰਚ ਕੇ ਪੁਲੀਸ ਕਾਰਵਾਈ ਅਤੇ ਪੋਸਟ ਮਾਰਟਮ ਦੀ ਕਾਰਵਾਈ ਕਰਵਾਈ ਗਈ। ਉਹਨਾਂ ਪੁਲੀਸ ਪ੍ਰਸ਼ਾਸ਼ਨ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਗ੍ਰੰਥੀ ਸਿੰਘ ਤੇ ਹਮਲਾ ਕਰਨ ਵਾਲੇ ਕਾਤਲ ਲੁਟੇਰਿਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>