ਸ਼੍ਰੋਮਣੀ ਕਵੀ ਆਜ਼ਾਦ ਜਲੰਧਰੀ ਬਾਰੇ ਇਕ ਜਾਣਕਾਰੀ (ਲੇਖਕ-ਪ੍ਰਮਿੰਦਰ ਸਿੰਘ ਪ੍ਰਵਾਨਾ)

Parminder Singh Parwana

ਪੰਜਾਬ ਦੀ ਧਰਤੀ ਪੀਰਾਂ ਪੈਗੰਬਰਾਂ, ਭਗਤਾਂ ਤੇ ਸੂਫ਼ੀ ਦਰਵੇਸ਼ਾਂ ਦੀ ਧਰਤੀ ਹੈ। ਉਸੇ ਧਰਾਤਲ ਦੀ ਉਪਜ ਅਤੇ ਉਸੇ ਕਤਾਰ ਦਾ ਹੈ ਸਾਡਾ ਸ਼੍ਰੋਮਣੀ ਲੋਕ-ਕਵੀ ਆਜ਼ਾਦ ਜਲੰਧਰੀ। ਬਚਪਨ ਵਿਚ ਹੀ ਪੰਜਾਬ ਦੀ ਧਰਤੀ ਦੀ ਧਾਰਮਿਕ ਚੇਤਨਾ ਉਸਦੇ ਹਿਰਦੇ ‘ਤੇ ਉਕਰੀ ਗਈ ਜਦ ਕਦੇ ਅੱਖਾਂ ਮੁੰਦ ਕੇ ਬਾਣੀ ਵਿਚ ਲੀਨ ਹੁੰਦਾ ਤਾਂ ਸਚਮੁੱਚ ਕੁਦਰਤ ਉਸ ਤੇ ਮਿਹਰਬਾਨ ਹੋ ਜਾਂਦੀ ਹੈ ਤੇ ਕਾਦਰ ਨੂੰ ਆਪਣੇ ਕੋਲ ਵੇਖਦਾ ਅਤੇ ਲੁਕਾਈ ਦੇ ਪ੍ਰੇਮ ਵਿਚ ਲੀਨ ਹੋ ਜਾਂਦਾ ਹੈ, ਇਹ ਹਾਵ-ਭਾਵ ਜਦ ਉਹ ਕਾਗਜ਼ ‘ਤੇ ਉਕਰਦਾ ਹੈ ਤਾਂ ਉਹ ਰੱਬ ਦੀ ਗੱਲ ਸਹਿਜ-ਸੁਭਾਅ ਹੀ ਕਹਿ ਜਾਂਦਾ ਹੈ।

ਪੰਜਾਬੀ, ਹਿੰਦੀ, ਉਰਦੂ ਅਤੇ ਅੰਗ੍ਰੇਜ਼ੀ ਵਿਚ ਹਜ਼ਾਰਾਂ ਗੀਤ-ਗ਼ਜ਼ਲਾਂ ਅਤੇ ਕਵਿਤਾਵਾਂ ਦਾ ਖਾਲਿਕ, ਫਿਲਮੀ ਗੀਤਕਾਰ ਪੰਜਾਬੀ ਸਾਹਿਤ ਨੂੰ ਕਰੀਬ ਇਹ ਦਰਜਨ ਪੁਸਤਕਾਂ ਦੇ ਚੁੱਕਾ ਹੈ।

ਜਨਾਬ ਆਜ਼ਾਦ ਜਲੰਧਰੀ ਉਸ ਪਿੰਡ ਦਾ ਜੰਮਪਲ ਹੈ ਜੋ ਮਿਹਨਤ, ਹਿੰਮਤ ਅਤੇ ਆਪਸੀ ਭਾਈਚਾਰੇ ਦੇ ਲਈ ਬੜਾ ਪ੍ਰਸਿੱਧ ਰਿਹਾ ਹੈ, ਬੜਾਪਿੰਡ (ਕੁਲੇਤਾ)। ਬਚਪਨ ਤੋਂ ਹੀ ਅਧਿਆਤਮਕਵਾਦ ਦੇ ਰੰਗ ਵਿਚ ਰੰਗਿਆ ਹੋਇਆ ਆਜ਼ਾਦ ਜਲੰਧਰੀ ਆਪਣੀ ਰਚਨਾਂ ਦੇ ਰਾਹੀਂ ਰੱਬੀ ਸੰਦੇਸ਼ ਲੋਕਾਂ ਤਕ ਪਹੁੰਚਾ ਰਿਹਾ ਹੈ। ਨਸ਼ਿਆਂ ਵਿਸ਼ਿਆਂ ਤੋਂ ਰਹਿਤ ਇਹ ਗੋਦੜੀ ਦਾ ਲਾਲ ਹਮੇਸ਼ਾਂ ਹੀ ਆਪਣੇ ਭਾਈਚਾਰੇ ਵਿਚ ਪਿਆਰ ਮੁਹੱਬਤ ਅਤੇ ਸਤਿਕਾਰ ਦਾ ਪੈਗ਼ਾਮ ਦਿੰਦਾ ਰਿਹਾ ਹੈ ਅਤੇ ਲੋਕਾਂ ਵਿਚ ਆਪਣੇ ਕੋਮਲ ਸੁਭਾਅ ਕਾਰਨ ਪਿਆਰਿਆ ਤੇ ਸਤਿਕਾਰਿਆ ਜਾਂਦਾ ਹੈ ਅਤੇ ਸਭ ਤੋਂ ਵੱਧ ਇਸਦਾ ਕਲਾਮ ਪੜ੍ਹਿਆ ਜਾਂਦਾ ਹੈ।

ਅਧਿਆਤਮਕਵਾਦ ਰੰਗ ਵਿਚ ਰੰਗੇ ਹੋਏ ਸ਼ਾਇਰ ਨੇ ਆਪਣੀ ਨੌ ਸਾਲ ਦੀ ਉਮਰ ਵਿਚ ਹੀ ਸ਼ੇਅਰ ਕਹਿਣੇ ਸ਼ੁਰੂ ਕਰ ਦਿੱਤੇ ਸਨ। ਅੱਜ ਛੇ ਦਹਾਕਿਆਂ ਤੋਨ ਵੀ ਵੱਧ ਪ੍ਰਪਕ ਹੋ ਕੇ ਸਾਹਿਤ ਦੀ ਸੇਵਾ ਕਰਦੇ ਆ ਰਹੇ ਹਨ। ਕੁਲ ਵਕਤੀ ਸ਼ਾਇਰ ਹੈ, ਸਿਹਤ ਬਹੁਤੀ ਠੀਕ ਨਾ ਹੋਣ ਤੇ ਵੀ ਲੇਕਣੀ ਦਾ ਸਫ਼ਰ ਉਸੇ ਤਰ੍ਹਾਂ ਜਾਰੀ ਹੈ।

ਇਕ ਅਨਪੜ੍ਹ ਗਰੀਬ ਮਜਦੂਰ ਦੇ ਘਰ ਪੈਦਾ ਹੋ ਕੇ ਸ਼ਰਧਾ ਅਤੇ ਵਿਸ਼ਵਾਸ ਰੱਕਣ ਵਾਲਾ ਸੰਸਕਾਰੀ ਬੱਚ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਰਹਿਮਤਾਂ ਦਾ ਪਾਤਰ ਬਣਿਆ ਅਤੇ ਆਪਣੇ ਆਤਮ ਵਿਸ਼ਵਾਸ ਸਦਕਾ ਹਿੰਦੂ, ਸਿੱਖ, ਮੁਸਲਮਾਨਾਂ ਭਾਵ ਹਰੇਕ ਭਾਈਚਾਰੇ ਦੇ ਪ੍ਰਸਿੱਧ ਸੂਫ਼ੀ ਕਵੀਆਂ ਲਿਖਾਰੀਆਂ ਦੀ ਸਫ਼ ਵਿਚ ਜਾ ਖੜੋਤਾ ਅਤੇ ਦਰਵੇਸ਼ ਕਵੀ, ਸ਼੍ਰੋਮਣੀ ਕਵੀ ਸੋਨ ਤਗਮਾ ਪ੍ਰਾਪਤ ਨੇ ਲੋਕ ਕਵੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਸਾਨੂੰ ਸਾਰੇ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਵਿਸ਼ਵ ਪ੍ਰਸਿੱਧ ਹਜ਼ਾਰਾਂ  ਵਿਸ਼ਿਆਂ ਤੇ ਹਜ਼ਾਰਾਂ ਰਚਨਾਵਾਂ ਰਚਣ ਵਾਲਾ ਬਹੁਭਾਸ਼ੀ ਕਵੀ ਪੰਜਾਬ ਦਾ ਜੰਮਪਲ ਹੈ।
ਪ੍ਰਮਾਤਮਾ ਉਨ੍ਹਾਂ ਦੀ ਉਮਰੀ ਲੰਮੀ ਕਰੇ ਇਸੇ ਤਰਘਾਂ ਲੋਕ ਕਵੀ ਬਣ ਕੇ ਲੋਕਾਂ ਦਾ ਉਪਕਾਰ ਕਰਦੇ ਰਹਿਣ। ਇਸ ਦੀ ਮੈਨੂੰ ਆਸ਼ਾ ਹੈ।

azad jalandhari

ਬੋਲ ਸ੍ਰ਼ੋਮਣੀ ਕਵੀ ਆਜ਼ਾਦ ਜਲੰਧਰੀ ਦੇ:
ਗੀਤ ਲਹੂ ਨਾਲ ਭਿੱਜੇ ਕੋਈ ਦਿਲ ਵਾਲਾ ਗਾਵੇ।
ਕੌਣ ਸੁਰਾਂ ਵਿਚ ਢਾਲਕੇ ਪੀੜਾਂ ਬੁਲ੍ਹਾਂ ਨਾਲ ਛੁਹਾਵੇ। -ਆਜ਼ਾਦ ਜਲੰਧਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>