ਵਿਦੇਸ਼ਾਂ ਚ ਬੈਠੇ ਸਿੱਖ ਪੰਜਾਬ ਚ ਅਮਨ ਚਾਹੁੰਦੇ ਹਨ ਜਾਂ ਦਹਿਸ਼ਤ:ਗੁਰਸ਼ਰਨ ਸਿੰਘ ਸ਼ੇਰੋ

ਸਿੱਖ ਮੀਡੀਆ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਜੀ ਦੀ ਫਾਂਸੀ ਰੁਕਾਉਣ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੈ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਖੜਾ ਕਰ ਆਖਿਰਕਾਰ ਭਾਰਤੀ ਸਰਕਾਰ ਨੂੰ ਭਾਈ ਰਾਜੋਆਣੇ ਜੀ ਦੀ ਫਾਂਸੀ ਰੋਕਣ ਲਈ ਮਜਬੂਰ ਕਰ ਦਿੱਤਾ।ਇਸ ਦੀ ਪ੍ਸੰਸਾ ਕੀਤੀ ਜਾਵੇ ਉਹਨੀ ਹੀ ਘੱਟ ਹੈ।ਯਰੋਪ  ਅਮਰੀਕਾ  ਕੇਨੈਡਾ ਆਦਿ ਚ ਥਾਂ ਥਾਂ ਫਾਂਸੀ ਵਿਰੋਧ ਪ੍ਰਦਰਸ਼ਨ ਹੋਏ। ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗੇ ਵਿਦੇਸ਼ਾਂ ਚ ਬੈਠੇ ਬਹੁਤ ਹੀ ਪੰਥਦਰਦੀ ਵੀਰਾਂ ਨੇ ਖੁੱਲ ਕੇ ਭਾਰਤ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਖਾਲਿਸਤਾਨ ਦੇ ਸੰਘਰਸ਼ ਲਈ ਸਿੱਖਾ ਨੂੰ ਹੋਰ ਵੱਧ ਚੜ ਹਿੱਸਾ ਲੈਣ ਲਈ ਪ੍ਰਰਿਆ।ਵਿਦੇਸ਼ਾਂ ਚ ਬੈਠੇ ਮੇਰੇ ਸਿੱਖ ਭਰਾਵੋ  ਆਪ ਵਿਦੇਸ਼ਾਂ ਚ ਬੈਠ ਮੁੜ ਪੰਜਾਬ  ਨੂੰ ਅੱਗ ਚ ਝੁੱਲਸਣ ਲਈ ਮਜਬੂਰ ਨਾ ਕਰੋ ਤੁਸੀ ਖੁਦ ਤਾ ਪ੍ਰੀਵਾਰਾ ਸਮੇਤ  ਵਿਦੇਸ਼ਾਂ ਦੀ ਨਾਗਰਿਕਤਾ ਲਈ ਬੈਠੇ ਹੋ ਅਤੇ ਨਾ ਹੀ ਤੁਹਾਡੇ ਚੋ ਬਹੁਤੇ ਨੇ ਬਿਨਾ ਹੱਲਾ ਸ਼ੇਰੀ ਦੇ ਕੁੱਝ ਕਰਨਾ  ਪਰ ਹਾਂ ਪੰਜਾਬ ਦੀ ਸਿੱਖ ਜਨਤਾ ਨੂੰ ਭੜਕਾ ਜਰੂਰ ਪੰਜਾਬ ਨੂੰ ਫਿਰ ਕਾਲੀਆ ਰਾਤਾ ਦਾ ਅਨੁਭਵ ਕਰਵਾ ਦੇਣਾ  ਅਤੇ ਨਤੀਜਾ ਫਿਰ ਵੀ ਨਹੀ ਨਿਕਲਣਾ।ਸੰਨ 78 ਤੋ ਲੈ 92 ਤੱਕ ਹਜ਼ਾਰਾ  ਹੀ ਮਾਂਵਾ ਨੇ ਆਪਣੇ ਪੁੱਤ ਗਵਾਏ, ਧੀਆਂ ਨੇ ਭਰਾ ਤੇ ਪਿਉ ਤੇ ਸੁਹਾਗਣਾ ਨੇ ਸੁਹਾਗ, ਚਾਹੇ ਉਹ ਹੁਕਮਰਾਨ ਸਰਕਾਰ ਦੀ ਗੋਲੀ ਨਾਲ ਜਾ ਚਾਹੇ ਸੰਘਰਸ਼ ਦੇ ਸੰਘਰਸ਼ੀਆ ਦੀ ਏ ਕੇ ਸੰਤਾਲੀ ਨਾਲ,ਹਰਿਮੰਦਰ ਸਾਹਿਬ ਤੇ ਹਮਲਾ ਜਾ 84 ਦੇ ਦੰਗੇ  ਇਹ ਸੱਭ  ਪੰਜਾਬ ਚ ਵਾਪਰੇ ਦੁਖਾਤ ਦਾ ਨਤੀਜਾ ਹੈ ਅਤੇ ਅੱਜ ਤੁਸੀ ਫਿਰ ਉਹੀ ਦਿਨੀ ਪੰਜਾਬ ਚ ਲਿਆਉਣ ਲਈ ਮੱਚਲ ਰਹੇ ਹੋ, ਜੇ ਪੰਜਾਬ ਇੱਕ ਵਾਰ ਫਿਰ ਲੀਹ ਤੇ ਆਇਆ ਇਸ ਦੀ ਸ਼ਾਤੀ ਨੁੰ ਭੰਗ ਨਾ ਕਰੋ ਕਿਉ ਕਿ ਤੁਸੀ ਵਿਦੈਸ਼ਾ ਚ ਬੈਠ ਖਾਲਿਸਤਾਨ ਦੇ ਨਾਹਰੇ ਲਾ ਫਿਰ ਪੰਜਾਬ ਦਾ ਮਾਹੋਲ ਖਰਾਬ ਕਰਨ ਚ ਤੁਲੇ ਹੋਏ ਹੋ।ਭਾਰਤ ਦੇਸ਼ ਦਾ ਕਾਨੂੰਨ ਅਮੀਰਾਂ ਦਾ ਹੈ ਇਸ ਵਿੱਚ ਕੋਈ ਦੋ ਰਾਏ ਨਹੀ ਅਮੀਰ ਚਾਹੇ ਹਿੰਦੂ ਹੈ ਚਾਹੇ ਸਿੱਖ ਚਾਹੇ ਮੁਸਲਮਾਨ   ਉਸ ਲਈ ਕੋਈ ਕਾਨੂੰਨ ਨਹੀ , ਗਰੀਬ ਅਤੇ ਮੱਧਵਰਗੀ ਚਾਹੇ ਉਹ ਕਿੱਸੇ ਵੀ ਧਰਮ ਦਾ ਹੈ ਉਸ ਦੀ ਕੋਈ ਪੁੱਛ ਪੜਤਾਲ ਨਹੀ । ਲੋੜ ਹੈ ਹਿੰਦੂਸਤਾਨ ਦੇ ਕਾਨੂੰਨ ਦਾ ਢਾਚੇ ਨੂੰ ਬੱਦਲਣ ਦੀ, ਤਾਕਿ  ਬੇਗੁਨਾਹਾ ਲੋਕਾ ਦੇ ਕਾਤਿਲ ਸ਼ਲੀਖਾ ਮਗਰ ਹੋਣ ਅਤੇ ਹੋਰ ਭਾਈ ਰਾਜੋਆਣਾ  ਜਾ ਅਫਜਲ   ਵਰਗੇ ਸਲਾਖਾਂ ਮਗਰ ਬੇਗੁਨਾਹੇ ਹੀ ਨਾ ਸਜ਼ਾਵਾ ਭੁਗਤਦੇ ਰਹਿਣ( ਜੁਲਮ ਅਤੇ ਜਾਲਮ ਦਾ ਨਾਸ਼ ਕਰਨਾ ਜੁਰਮ ਨਹੀ) ਨਾ  ਕਿ ਭਾਈ ਰਾਜੋਆਣੇ ਦੀ  ਸ਼ਜਾ  ਦਾ ਨਾਮ ਤੇ ਖਾਲਿਸਤਾਨ ਦਾ ਰਾਗ ਛੇੜ  ਵਿਦੇਸ਼ੀ ਸਿੱਖ  ਪੰਜਾਬ ਦੀ ਸਿੱਖ ਪੀੜੀ ਨੂੰ ਖਾੜਕੁਵਾਦ ਦੀ ਅੱਗ ਵਿੱਚ ਝੋਕਣ, ਜਲਵਤਨੀਆ ਤੋ ਛੁੱਟ ਬਹੁਤ ਸਾਰੇ ਇਹ ਵਿਦੇਸ਼ੀ ਸਿੱਖਾਂ ਨੂੰ ਭਾਰਤ ਜਾਣ ਚ ਕੋਈ ਰੋਕ  ਟੋਕ ਨਹੀ, ਜੇ ਖਾਲਿਸਤਾਨ ਹੀ ਸਿੱਖਾਂ ਲਈ ਸੁਰਅਖਿਤ ਸਥਾਨ ਹੈ ਤਾ ਪਹਿਲ ਖੁਦ ਪੰਜਾਬ ਜਾ ਪਹਿਲ ਕਰਨ ਨਾ ਕਿ ਪੰਜਾਬ ਚ ਬੈਠੀ ਅੱਜ ਦੀ ਨੋਜਵਾਨ ਪੀੜੀ ਨੂੰ ਤਬਾਹ ਕਰਨ।  ਹਰ ਸਿੱਖ ਅਰਦਾਸ ਚ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਮੰਗਦਾ ਹੈ  ਕੱਲ ਨੂੰ ਖਾਲਿਸਤਾਨ ਬਣਾ ਸ਼ੀਸਗੰਜ, ਸ੍ਰੀ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ ਆਦਿ ਨੂੰ  ਦੂਰ ਨਹੀ ਕਰਨਾ ਚਾਹੁੰਦੇ   ਅਤੇ ਇਸ ਤੋ ਉਲਟ  ਲੱਖਾ ਸਿੱਖ ਜੋ ਪੰਜਾਬੋ ਬਾਹਰ ਹੈ  ਦੀ ਜਾਨਾ ਕੋਮ ਲਈ ਅਨਮੋਲ ਹੈ ਨੂੰ ਗਵਾਉਣਾ ਨਹੀ ਚਾਹੁੰਦੇ। ਕਿਉ ਕਿ  ਖਾਲਿਸਤਾਨ ਦੀ ਨੀਹ ਨਾਲ ਇੱਕ ਵਾਰ ਫਿਰ  ਸੰਨ 47 ਅਤੇ 84 ਵਾਪਰਨਾ ਹੈ  ਤੁਸੀ ਤਾ ਆਪਣੇ ਧੀਆ ਪੁੱਤਾਂ ਨਾਲ  ਵਿਦੇਸ਼ੀ ਧਰਤੀ ਤੇ ਰਹਿ ਇੱਕ ਵਾਰ ਫਿਰ ਸਰਕਾਰਾਂ ਦੇ ਖਿਲਾਫ ਭੜਾਸ ਹੀ ਕੱਢਣੀ ਹੈ  ਹੋਰ ਕੁੱਝ ਨਹੀ। ਸੋ ਪਾਠਕੋ ਵਿਚਾਰ ਕਰੋ ਕਿ ਅਸੀ ਵਿਦੇਸ਼ੀ ਸਿੱਖ  ਬਿਨਾ ਮਤਲਬ  ਰੋਜ ਟੀ ਵੀ ਚੈਨਲਾ ਤੇ ਖਾਲਿਸਤਾਨੀ ਨਾਹਰੇ ਲੈ ਪੰਜਾਬ ਨੂੰ ਅਤਵਾਦ ਦੀ ਹਨੇਰੀ ਚ ਝੋਕਣ ਲਈ ਤੇਲ ਦਾ ਕੰਮ ਕਰ ਰਹੇ ਹਾਂ ਅੱਜ ਜਾਂ ਨਹੀ। ਬਨੇਤੀ ਹੈ ਕਿ ਇੰਗਲੈਡ ਤੋ 2 ਟੀ ਵੀ ਚੈਨਲਾ ਨੇ ਭਾਈ ਰਾਜੋਆਣਾ ਜੀ ਦੀ ਫਾਂਸੀ  ਰੁਕਾਉਣ ਲਈ ਸਿੱਖਾਂ ਨੂੰ ਇੱਕ ਪਲੇਟ ਫਾਰਮ ਤੇ ਖੜਾ ਕਰ ਸਲਾਘਾਯੋਗ ਕੰਮ ਕੀਤਾ  ਪਰ  ਖਾਲਿਸਤਾਨ ਪੱਖੀ ਨਾਹਰੇ ਚੈਨਲਾ ਦੇ  ਪ੍ਰੋਗਰਾਮ ਤੇ ਲਵਾ ਪੰਜਾਬ ਨੂੰ ਦੁਬਾਰਾ ਅੱਗ ਚੋ ਝੋਕਣ ਤੋ ਗੁਰੇਜ ਕਰਨ। ਪਾਠਕ ਸਾਹਿਬਾਨ ਇਹ ਮੇਰੀ ਸੋਚ ਹੈ ਹੋ ਸਕਦਾ ਆਪ ਦੀ ਸੋਚ ਵੱਖਰੀ ਹੋਵੇ। ਕਿਸੇ ਵੀ ਉੱਚੀ ਨੀਵੀ ਗੱਲ ਲਈ ਖਿਮਾਂ ਦਾ ਯਾਚਕ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>