ਅੰਮ੍ਰਿਤਸਰ:- ਵਿਸਾਖੀ ਦਾ ਦਿਹਾੜਾ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ (ਪਾਕਿਸਤਾਨ) ਵਿਖੇ ਮਨਾਉਣ ਲਈ ਪਾਰਟੀ ਲੀਡਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਅਮਰੀਕ ਸਿੰਘ ਵਿਛੋਆ ਦੀ ਅਗਵਾਈ ’ਚ ਗਏ ਜਥੇ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਐਡੀ:ਸਕੱਤਰ ਸ. ਸਤਿਬੀਰ ਸਿੰਘ ਨੇ ਪਾਰਟੀ ਲੀਡਰ ਸ.ਅਮਰੀਕ ਸਿੰਘ ਵਿਛੋਆ, ਡਿਪਟੀ ਲੀਡਰ ਮੈਂਬਰ ਸ਼੍ਰੋਮਣੀ ਕਮੇਟੀ ਸ.ਅਮਰਜੀਤ ਸਿੰਘ ਭਲਾਈਪੁਰ ਤੇ ਡਿਪਟੀ ਲੀਡਰ ਸ.ਸ਼ਿਵਤਾਰ ਸਿੰਘ ਬਾਜਵਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ.ਗੁਰਵਿੰਦਰ ਸਿੰਘ ਰਈਆ ਨੂੰ ਸਿਰੋਪਾਓ ਤੇ ਫੁਲਾਂ ਦੇ ਸੇਹਰੇ ਪਾ ਕੇ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਕੀਤਾ। ਮੀਤ ਸਕੱਤਰ ਸ. ਜਸਪਾਲ ਸਿੰਘ ਜਥੇ ਦੇ ਜਨਰਲ ਪ੍ਰਬੰਧਕ ਵਜੋਂ ਅਤੇ ਸ.ਚਰਨਜੀਤ ਸਿੰਘ ਖਜਾਨਚੀ ਨਾਲ ਗਏ ਹਨ।
ਇਸ ਮੌਕੇ ਐਡੀ:ਸਕੱਤਰ ਸ.ਦਿਲਬਾਗ ਸਿੰਘ, ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਅੰਗਰੇਜ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਬਿਜੈ ਸਿੰਘ, ਪਬਲੀਸਿਟੀ ਵਿਭਾਗ ਦੇ ਸ. ਪਰਮਜੀਤ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸਹਾਇਕ ਸੁਪ੍ਰਿੰਟੈਂਡੈਂਟ ਸ.ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ.ਕਰਮਬੀਰ ਸਿੰਘ, ਸ.ਸੁਰਿੰਦਰਪਾਲ ਸਿੰਘ, ਸ.ਗੁਰਦੇਵ ਸਿੰਘ ਉਬੋਕੇ, ਸ.ਸੁਖਬੀਰ ਸਿੰਘ ਮੂਲੇਚੱਕ, ਸੁਪਰਵਾਈਜਰ ਸ.ਪਲਵਿੰਦਰ ਸਿੰਘ ਹੇਰ, ਚੀਫ ਅਕਾਂਊਟੈਂਟ ਸ. ਹਰਿੰਦਰਪਾਲ ਸਿਘ, ਚੀਫ ਗੁ:ਇੰ: ਸ.ਜਗੀਰ ਸਿੰਘ ਤੇ ਸ.ਮੁਖਤਾਰ ਸਿੰਘ ਅਤੇ ਸ.ਹਰਪਾਲ ਸਿੰਘ, ਸ.ਜਸਵੀਰ ਸਿੰਘ, ਸ.ਪਿਆਰਾ ਸਿੰਘ, ਸ.ਹਰਬੰਸ ਸਿੰਘ ਤੇ ਗੁਰਸੇਵਕ ਸਿੰਘ ਆਦਿ ਵੀ ਮੌਜੂਦ ਸਨ।
ਇਹ ਜਥਾ ਵਿਸ਼ੇਸ਼ ਰੇਲ ਗੱਡੀਆਂ ਰਾਹੀਂ 10 ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 11 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪੁੱਜੇਗਾ, 13 ਅਪ੍ਰੈਲ ਨੂੰ ਵਿਸਾਖੀ ਪੁਰਬ ਮਨਾਉਣ ਉਪਰੰਤ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ ਜਿਥੇ ਯਾਤਰੂ ਸਥਾਨਕ ਗੁਰਦੁਆਰਾ ਸਾਹਿਬਾਨ ਅਤੇ ਗੁਰਦੁਆਰਾ ਸ੍ਰੀ ਸੱਚਾ ਸੌਦਾ ਦੇ ਦਰਸ਼ਨ ਕਰਨਗੇ ਅਤੇ 17 ਅਪ੍ਰੈਲ ਨੂੰ ਲਾਹੌਰ ਪੁੱਜੇਗਾ, ਇਥੇ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ, ਗੁਰਦੁਆਰਾ ਜਨਮ ਅਸਥਾਨ ਚੂਨਾ ਮੰਡੀ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਉਪਰੰਤ 19 ਅਪ੍ਰੈਲ ਨੂੰ ਭਾਰਤ ਵਾਪਸ ਪੁੱਜੇਗਾ।
ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਜਾਣ ਵਾਲੇ ਜਥੇ ਦੇ 1650 ਯਾਤਰੂਆਂ ਵਿਚੋਂ 513 ਯਾਤਰੂਆਂ ਨੂੰ ਕੇਂਦਰ ਸਰਕਾਰ ਅਤੇ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੇ ਜਥੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ। ਇੰਨੀ ਵੱਡੀ ਗਿਣਤੀ ’ਚ ਨਾਮ ਕੱਟੇ ਜਾਣ ’ਤੇ ਸੰਗਤਾਂ ’ਚ ਭਾਰੀ ਰੋਹ ਤੇ ਰੋਸ ਹੈ।