ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ‘ਚ ਰੰਗਿਆ ਗਿਆ ਓਸਲੋ ਸ਼ਹਿਰ

ਓਸਲੋ,ਰੁਪਿੰਦਰ ਢਿੱਲੋ ਮੋਗਾ) – ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੀ ਪ੍ਰਬੰਧਕ ਕਮੇਟੀ,ਸਹਿਯੋਗੀ, ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ੳਸਲੋ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਗਿਆ ਜਿਸ ਵਿੱਚ ਓਸਲੋ ਅਤੇ ਨਜਦੀਕ ਪੈਦੇ ਸ਼ਹਿਰ ਸੰਨਦਵੀਕਾ, ਆਸਕਰ, ਦਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ  ਸੰਗਤਾ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾ  ਚੋ ਸੰਗਤਾਂ ਨੂੰ ਲਿਆਉਣ ਲਈ  ਸਪੈਸ਼ਲ ਬੱਸਾ ਦਾ ਪ੍ਰਬੰਧ ਕੀਤਾ ਗਿਆ।ਓਸਲੋ ਸਿਟੀ ਦੇ ਮੁੱਖ ਰੇਲਵੇ ਸਟੇਸ਼ਨ  ਤੋ ਸ਼ੁਰੂ ਹੋ ਇਹ ਨਗਰ ਕੀਰਤਨ  ਓਸਲੋ ਦੇ ਵੱਧ ਭੀੜ ਭੜਾਕੇ ਵਾਲੀ ਸਟਰੀਟ ਕਾਰਲ ਜੂਨਸ ਤੋ ਹੁੰਦਾ ਹੋਇਆ  ਰੋਦਹੂਸ ਪਲਾਸਨ(ਆਕਰ ਬ੍ਰਿਗੇ) ਕੋਲ ਜਾ ਸਮਾਪਤ ਹੋਇਆ।ਇਸ  ਨਗਰ ਕੀਰਤਨ ਦੀ ਅਗਵਾਈ  ਖਾਲਸੀ ਪੋਸ਼ਾਕ ਚ ਪੰਜ ਪਿਆਰਿਆ ਕਰ ਰਹੇ ਸਨ  ਅਤੇ ਮਗਰ ਨੀਲੀ ਅਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆ  ਨਿਸ਼ਾਨ ਸਾਹਿਬ ਚੁੱਕੀ  ਨਗਰ ਕੀਰਤਨ ਦੀ ਸ਼ਾਨ ਵਧਾ ਰਹੀਆ ਸਨ।ਸਾਰੇ ਰਸਤੇ  ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆ  ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ  ਰਹੀ ਸੀ।ਨਾਰਵੀਜੀਅਨ ਲੋਕਾ ਅਤੇ ਨਾਰਵੇ ਵਿੱਚ ਵੱਸਦੇ ਦੂਸਰੇ ਧਰਮਾਂ ਦੇ ਲੋਕਾ ਨੂੰ ਸਿੱਖ ਧਰਮ ਦੀ ਜਾਣਕਾਰੀ ਲਈ ਨਾਰਵੀਜੀਅਨ ਭਾਸ਼ਾ ਚ ਛਪਾਏ ਪਰਚੇ ਵੀ ਵੰਡੇ ਗਏ।ਨਗਰ ਕੀਰਤਨ  ਦੀ ਸਮਾਪਤੀ ਦੋਰਾਨ  ਸ਼ਹੀਦ ਬਾਬਾ ਦੀਪ ਸਿੰਘ  ਕੱਬਡੀ ਕੱਲਬ ਦੇ ਚੇਅਰਮੈਨ  ਸ੍ਰ ਗੁਰਦਿਆਲ ਸਿੰਘ ਪੱਡਾ  ਪਰਿਵਾਰ ਵੱਲੋ ਚਾਹ/ਪਕੋੜਿਆ  ਦੀ ਸੇਵਾ ਅਤੇ ਗੁਰੂ ਘਰ ੳਸਲੋ ਤਰਫੋ ਲੰਗਰ ਲਗਾਇਆ ਗਿਆ ।ੳਸਲੋ ਦੇ ਵਾਈਸ ਮੇਅਰ ਹਾਲਸਤੇਨ ਬੇਅਰਾਕੇ   ਨੇ ਨਗਰ ਕੀਰਤਨ ਚ ਸ਼ਾਮਿਲ ਹੋ ਸਿੱਖ ਕੋਮ ਨੂੰ ਇਸ ਪਵਿੱਤਰ ਦਿਹਾੜੇ ਦੀਆ ਵਧਾਈਆ ਦਿੱਤੀਆ।ਇਸ ਦੋਰਾਨ ਦਸਤਾਰ ਦਿਵਸ  ਨੂੰ ਸਪਰਪਿਤ ਦਿਨ ਵੀ ਮਨਾਇਆ ਗਿਆ ਅਤੇ ਪੂਰਨ ਸਿੱਖੀ ਸਰੂਪ ਚ ਸੱਜੇ ਸਿੰਘਾ  ਆਦਿ ਵੱਲੋ ਸਿੱਖ ਧਰਮ ਅਤੇ ਦਸਤਾਰ ਦੀ ਮਹਤੱਵਤਾ ਨੂੰ ਨਾਰਜੀਵੀਅਨ ਲੋਕਾ ਨੂੰ ਦੱਸਿਆ ਗਿਆ ਜਿਸ ਨੂੰ ਨਾਰਵੀਜੀਅਨ ਲੋਕਾ ਨੇ ਗਹਿਰੀ ਰੁੱਚੀ ਨਾਲ ਸੁਣਿਆ ਅਤੇ ਬਹੁਤ ਸਾਰੇ ਨਾਰਵੀਜੀਅਨ ਲੋਕਾ ਨੇ  ਆਪਣੇ ਸਿਰਾ ਤੇ ਦਸਤਾਰਾ ਸਜਾ ਆਪਣੇ ਆਪ  ਨੂੰ ਫਖਰ ਚ ਮਹਿਸੂਸ ਕੀਤਾ ਤੇ ਨਾਰਵੀਜੀਅਨ ਲੋਕਾ ਨੇ ਗੁਰੂ ਕਾ ਲੰਗਰ ਚਾਅ ਨਾਲ ਛੱਕਿਆ। ਨਗਰ ਕੀਰਤਨ ਦੀ ਫੋਟੋ ਅਤੇ ਪ੍ਰੈਸ ਮੀਡੀਆ ਕੇਵਰਜ  ਡਿੰਪਾ ਵਿਰਕ, ਰੁਪਿੰਦਰ ਢਿੱਲੋ ਮੋਗਾ,ਸਰਬਜੀਤ ਵਿਰਕ, ਸਿਮਰਜੀਤ ਦਿਓਲ,ਅਮਰ ਮੱਲੀ ਨੇ ਕੀਤੀ, ਹੋਰਨਾ ਤੋ ਇਲਾਵਾ  ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਅਜੈਬ ਸਿੰਘ(ਮੁੱਖ ਪ੍ਰੰਬੱਧਕ ਗੁਰੂ ਘਰ ਲੀਅਰ)ਇੰਦਰਜੀਤ ਸਿੰਘ ਲੀਅਰ,ਜਰਨੈਲ ਸਿੰਘ ਦਿਉਲ,ਸ੍ਰ ਦਰਬਾਰਾ ਸਿੰਘ, ਸ੍ਰ ਹਰਿੰਦਰ ਸਿੰਘ ਬੀੜ ਚੱੜਕ, ਪਰਮਜੀਤ ਸਿੰਘ,ਬਲਦੇਵ ਸਿੰਘ ਬਾਘਾ ਪੁਰਾਣਾ,ਮਨਜੋਰ ਸਿੰਘ, ਪਰਮਜੀਤ ਸਿੰਘ,ਸ੍ਰ ਹਰਵਿੰਦਰ ਸਿੰਘ ਤਰਾਨਬੀ, ਰਸ਼ਪਿੰਦਰ ਸਿੰਘ ਸੰਧੂ, ਸ੍ਰ ਮਲਕੀਅਤ ਸਿੰਘ ਕੁਲਾਰ, ਸ੍ਰ ਗੁਰਦੀਪ ਸਿੰਘ ਕੋੜਾ, ਸ੍ਰ ਪ੍ਰਗਟ ਸਿੰਘ ਜਲਾਲ,ਸਰਬਜੀਤ  ਸਿੰਘ ਸ਼ੇਰ ਗਿੱਲ,ਬਿੰਦਰ ਮੱਲੀ, ਇੰਦਰਜੀਤ ਸਿੰਘ  ਸ੍ਰ ਹਰਨੇਕ ਸਿੰਘ ਦਿਉਲ,ਬਾਬਾ ਅਜਮੇਰ ਸਿੰਘ, ਲੀਅਰ ਗੁਰੂ ਘਰ ਤੋ ਪੰਜਾਬੋ ਆਏ ਰਾਗੀ ਜੱਥੇ ਭਾਈ ਰਵਿੰਦਰ ਸਿੰਘ, ਭਾਈ ਬਲਦੇਵ ਸਿੰਘ  ਅਤੇ ਸੁਖਦੇਵ ਸਿੰਘ, ਕਥਾ ਵਾਚਕ ਹਰਅਰਮਿੰਤ ਪਾਲ ਸਿਘ ਭੋਗਪੁਰ ਅਤੇ  ਹੋਰ ਕਈ ਜਾਣੀਆ ਮਾਣੀਆ ਹਸਤੀਆ ਸ਼ਾਮਿਲ ਸਨ। ਮੋਕੇ ਲੋਗੋਵਾਲ ਪੰਜਾਬ ਤੋ ਆਏ ਭਾਈ ਮਲਕੀਅਤ ਸਿੰਘ ਲੋਗੋਵਾਲ,ਭਾਈ ਅਰਮਿੰਤਪਾਲ ਸਿੰਘ,ਭਾਈ ਪਿਆਰਾ ਸਿੰਘ ਪ੍ਰੇਮੀ ਅਤੇ ਭਾਈ ਸੁਰਜੀਤ ਸਿੰਘ ਦੇ ਢਾਡੀ ਜੱਥੇ ਨੇ  ਸੂਰਬੀਰਤਾ ਦੀ ਵਾਰਾ ਗਾ ਸੰਗਤ ਨੂੰ ਨਿਹਾਲ ਕੀਤਾ। ਇਸ ਤੋ ਇਲਾਵਾ ਨਾਰਵੇ ਦੇ ਪ੍ਰਮੁੱਖ ਅਖਬਾਰ ਅਤੇ ਟੀ ਵੀ ਵਾਲੇ ਕੇਵਰਜ ਲਈ ਪਹੁੰਚੇ ਹੋਏ ਸਨ।ਸਮਾਪਤੀ ਵੇਲੇ  ਗੁਰੂ ਘਰ ਦੀ ਮੁੱਖ ਸੇਵਾਦਾਰ ਬੀਬੀ  ਅਮਨਦੀਪ ਕੋਰ, ਭਾਈ ਰਾਜਿੰਦਰ ਸਿੰਘ ਤੂਰ  ਅਤੇ ਗੁਰੂ ਘਰ ੳਸਲੋ ਕਮੇਟੀ  ਵੱਲੋ ਆਈ ਹੋਈਆ ਸੰਗਤਾ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>