ਦੁਆਬੇ ਦਾ ਮਾਣ -ਇੱਕ ਸਖਸ਼ੀਅਤ – ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”

ਪੰਜਾਬੀ ਸਾਹਿਤ ਸਭਾ ਦਸੂਹਾ –ਗੜ੍ਹਦੀਵਾਲਾ(ਰਜਿ:) ਦੇ ਆਉਂਦੇ ਦੋ ਵਰ੍ਹੇ ਲਈ ਚੁਣੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਆਪਣੇ ਸਾਹਿਤਕ ਖੇਤਰ ਅਤੇ ਜਥੇਬੰਦਕ ਖੇਤਰ ਦੀਆਂ ਉਪਲੱਬਦੀਆਂ ਕਰਕੇ ਕਿਸੇ ਜਾਣ ਪਛਾਣ ਜਾ ਪਤੇ ਦਾ ਮੁਥਾਜ ਨਹੀ ਹਨ । ਸਾਦਾ ਪਹਿਰਾਵਾ ਪਾਉਣ ਵਾਲੇ,ਸਹਿਜ ਵਿੱਚ ਵਿਚਰਨ ਵਾਲੇ ਅਤੇ ਸਾਊ ਸੁਭਾਅ ਦੇ  ਮਾਲਕ ਮਾਸਟਰ ਲਾਲ ਸਿੰਘ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰਾਂ ਵਿੱਚ ਆਉਂਣਾ ਹੈ । ਦੁਆਬੇ ਦੇ ਜੰਮਪਲ ਹੋਣ ਕਰਕੇ ਉਸ ਦੀਆਂ ਲਿਖਤਾਂ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ ।

ਇਸ ਕਲਮ ਨੇ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਝੋਲੀ ਦੇ ਵਿੱਚ ਛੇ ਕਹਾਣੀ ਸ੍ਰੰਗਹਿ “ ਮਾਰਖੋਰੇ (1984) “,” ਬਲੌਰ (1986) “,” ਧੁੱਪ-ਛਾਂ(1990)”,” ਕਾਲੀ ਮਿੱਟੀ (1996)”,” ਅੱਧੇ-ਅਧੂਰੇ(2003)”,”ਗੜ੍ਹੀ ਬਖਸ਼ਾ ਸਿੰਘ (2010)”  ਪਾਏ ਹਨ ਅਤੇ ਇਸ ਨਾਲ ਲਾਲ ਸਿੰਘ ਦੀ  ਪੰਜਾਬੀ ਸਾਹਿਤਕ ਖੇਤਰ ਵਿੱਚ ਇੱਕ ਸਮਰੱਥ ਕਹਾਣੀਕਾਰ ਵੱਜੋਂ ਉਸ ਦੀ ਚਰਚਾ ਹੁੰਦੀ ਹੈ । ਪੰਜਾਬੀ ਕਹਾਣੀ ਅਤੇ  ਸਾਹਿਤ  ਨਾਲ ਕਰੀਬ 40 ਸਾਲ ਦਾ ਸਫਰ ਕਰਨ ਵਾਲੇ ਲਾਲ ਸਿੰਘ ਅਤੇ ਉਸ ਦੀਆਂ ਕਹਾਣੀਆਂ ਅਤੇ ਸਾਹਿਤ ਸਿਰਜਨਾ ਉੱਤੇ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਅਨੇਕਾਂ ਖੋਜ ਕਰਤਾਵਾਂ ਵੱਲੋਂ ਪੀ.ਐਚ.ਡੀ. ਅਤੇ ਐਮ. ਫਿਲ ਦੇ ਥੀਸਿਸ਼ ਲਿਖੇ ਜਾ ਚੁੱਕੇ ਹਨ ਅਤੇ ਲਿਖੇ ਜਾ ਰਹੇ ਹਨ । ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਪੰਜਾਬੀ ,ਹਿੰਦੀ ਅਤੇ ਉਰਦੂ ਜੁਬਾਨ ਦੀਆਂ ਅਨੇਕਾਂ ਸੰਪਾਦਤ ਪੁਸਤਕਾਂ ਅਤੇ ਆਨ ਲਾਇਨ ਅਖ਼ਬਾਰਾਂ-ਪਰਚਿਆਂ ਦਾ ਸ਼ਿੰਗਾਰ ਬਣੀਆਂ ਹਨ । ਕਹਾਣੀਕਾਰ ਲਾਲ ਸਿੰਘ ਨੇ ਅਨੇਕਾਂ ਪੁਸਤਕਾਂ ਦੇ ਰਿਵਿਊ ,ਮੁਲਾਕਾਤਾਂ ,ਬਾਲ ਕਹਾਣੀਆਂ , ਮਿੰਨੀ ਕਹਾਣੀਆਂ ,ਆਲੋਚਨਾਤਮਕ ਲੇਖਾਂ ਦੇ ਨਾਲ ਅਨੇਕਾਂ ਭਾਸ਼ਾਵਾਂ ਦੀਆਂ ਕਹਾਣੀਆਂ ਦਾ ਪੰਜਾਬੀ ਰੁਪਾਂਤਰਨ ਵੀ ਕੀਤਾ ਹੈ ਅਤੇ ਉਹਨਾਂ ਦੀਆਂ ਵੱਖ-ਵੱਖ ਰੋਜ਼ਾਨਾ ਅਖਬਾਰਾਂ ਅਤੇ ਸਾਹਿਤਕ ਪਰਚਿਆਂ ਵਿੱਚ ਅਨੇਕਾਂ ਰਚਨਾਵਾਂ ਪ੍ਰਕ਼ਸ਼ਿਤ ਹੁੰਦੀਆਂ ਹਨ ।

ਪ੍ਰਿਸੀਪਲ ਸੁਜਾਨ ਸਿੰਘ ਯਾਦਗਾਰੀ ਐਵਾਰਡ,ਮਾਤਾ ਲਸ਼ਕਮੀ ਦੇਵੀ ਯਾਦਗਾਰੀ ਐਵਾਰਡ ਸਮੇਤ  ਅਨੇਕਾਂ ਸਨਮਾਨ ਨਾਲ  ਪੰਜਾਬ ਦੀਆਂ ਵੱਖ ਵੱਖ ਸਾਹਿਤ ਸਭਾਵਾਂ ਅਤੇ ਅਦਾਰਿਆਂ ਨੇ ਕਹਾਣੀਕਾਰ ਲਾਲ ਸਿੰਘ ਦੀ ਸਖਸ਼ੀਅਤ ਦਾ ਮਾਣ ਸਨਮਾਨ ਵਧਾਇਆ ਗਿਆ ਹੈ ।

ਆਪਣੇ ਸਾਹਿਤਕ ਜੀਵਨ ਵਿੱਚ ਜਥੇਬੰਦਕ ਤੌਰ ਤੇ ਕਹਾਣੀਕਾਰ ਲਾਲ ਸਿੰਘ ਕੇਂਦਰੀ ਪੰਜਾਬੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰੀ ਮੈਂਬਰ ਹੋਣ ਦੇ ਨਾਲ-ਨਾਲ ਜਿਲ੍ਹਾ ਹੁਸ਼ਿਆਰਪੁਰ ਦੀਆਂ ਅਨੇਕਾਂ ਪੰਜਾਬੀ ਸਾਹਿਤ ਸਭਾਵਾਂ ਦਾ ਜਨਮਦਾਤਾ ਅਤੇ ਸਰਪ੍ਰਸਤ ਵੀ ਹੈ । ਪੰਜਾਬੀ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਸਮੂਹ ਮੈਂਬਰ ਤੇ ਅਹੁਦੇਦਾਰ ਆਪਣੀ ਸਭਾ ਦੇ ਅਣਮੋਲ ਹੀਰੇ ਕਹਾਣੀਕਾਰ ਲਾਲ ਸਿੰਘ ਨੂੰ ਆਪਣੀ ਸਭਾ ਦਾ ਅਗਲੇ ਦੋ ਸਾਲ ਲਈ ਪ੍ਰਧਾਨ ਚੁਣ ਕੇ ਆਪਣੇ ਆਪ ਅਤੇ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਨੂੰ ਅਦਬੀ ਮਾਨ-ਸਨਮਾਨ ਨਾਲ ਸਤਿਕਾਰਿਤ ਮਹਿਸੂਸ ਕਰ ਰਹੇ ਹਨ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>