ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਸਵੇਰੇ ਇੱਕ ਬਰਾਜ਼ੀਲ ਦੇਸ਼ ਦੀ 60 ਸਾਲਾਂ ਦੀ ਔਰਤ ਜਦੋਂ ਆਈਫਲ ਟਾਵਰ ਵੇਖਣ ਲਈ ਆਈ ਤਾਂ ਟਾਵਰ ਦੀਆਂ ਪੌੜੀਆਂ ਵਿੱਚ ਤਿਲਕ ਜਾਣ ਕਾਰਨ ਸਿਰ ਪਰਨੇ ਜਾ ਡਿੱਗੀ। ਇਥੇ ਹੀ ਬੱਸ ਨਹੀ ਉਹ ਲੋਹੇ ਦੇ ਗਾਡਰਾਂ ਦੀਆਂ ਪੌੜੀਆਂ ਵਿੱਚ ਪਲਟੇ ਖਾਦੀ ਹੋਈ ਫਰਸ਼ ਤੱਕ ਚਲੀ ਗਈ।ਡਿਗਦੇ ਸਾਰ ਹੀ ਉਹ ਬੇਹੋਸ਼ ਹੋ ਗਈ।ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਚੁੱਕ ਕੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਗਿਆ।ਖਬਰ ਲਿਖੀ ਜਾਣ ਤੱਕ ਉਸ ਦੀ ਹਾਲਤ ਗੰਭੀਰ ਸੀ, ਤੇ ਸਿਰ ਵਿੱਚ ਗਹਿਰੀਆਂ ਸੱਟਾਂ ਲੱਗੀਆਂ ਹੋਈਆਂ ਹਨ।
ਆਈਫਲ ਟਾਵਰ ਦੀਆਂ ਪੌੜੀਆਂ ਵਿੱਚ ਤਿਲਕ ਕੇ ਟੂਰਿਸਟ ਔਰਤ ਗੰਭੀਰ ਜਖਮੀ
This entry was posted in ਅੰਤਰਰਾਸ਼ਟਰੀ.