ਜੱਥੇਦਾਰ ਵਧਾਵਾ ਸਿੰਘ ਦੀ ਚਿੱਠੀ

ਗੁਰੂ ਪਿਆਰੇ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

13 ਮਾਰਚ 2012 ਤਰੀਕ ਨੂੰ ਭਾਰਤੀ ਨਿਆਂ ਪਾਲਿਕਾ ਵਲੋਂ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੇਣ ਦੇ ਹੁਕਮ ਕੀਤੇ ਗਏ ਸਨ। ਇਸ ਫੈਸਲੇ ਤੋਂ ਬਆਦ ਭਾਈ ਬਲਵੰਤ ਸਿੰਘ ਆਪਣੇ ਪਹਿਲੇ ਵਾਲੇ ਇਰਾਦੇ ਤੇ ਦਿੜ੍ਹ ਰਹੇ। ਭਾਈ ਬਲਵੰਤ ਸਿੰਘ ਦੀ ਹਮਾਇਤ ਅਤੇ ਭਾਰਤੀ ਫੈਸਲੇ ਦੇ ਖਿਲਾਫ ਸਾਰਾ ਸਿੱਖ ਜਗਤ ਉੱਠ ਖੜਾ ਹੋਇਆ, ਜਿਸ ਦੇ ਨਤੀਜੇ ਵਜੋ ਭਾਰਤੀ ਸਰਕਾਰ ਨੂੰ ਇਸ ਫੈਸਲੇ ਤੇ ਰੋਕ ਲਗਉਣੀ ਪਈ। ਇਸ ਸਾਰੇ ਵਾਪਰੇ ਘਟਨਾਕ੍ਰਮ ਵਿਚ ਬਹੁਤ ਸਾਰੇ ਸਵਾਲ ਉਠ ਖੜੇ ਹੋਏ ਅਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਸਭ ਤੋ ਪਹਿਲਾਂ ਜਿਹੜੇ ਲੋਕ ਟਾਹਰਾਂ ਮਾਰ ਮਾਰ ਕੇ ਇਹ ਕਹਿੰਦੇ ਸਨ। ਕਿ ਸਿੱਖ ਸੰਘਰਸ਼ ਪੂਰੀ ਤਰ੍ਹਾ ਕੁਚਲ ਦਿੱਤਾ ਗਿਆ ਹੈ, ਸਿੱਖ ਹੁਣ ਪੂਰੀ ਤਰ੍ਹਾ ਦੱਬ ਚੁੱਕੇ ਹਨ। ਹੁਣ ਆਜ਼ਾਦੀ ਦੀ ਲਹਿਰ ਨੂੰ ਸਿਰ ਨਹੀਂ ਚੁਕਣ ਦਿੱਤਾ ਜਾਵੇਗਾ। ਵੱਡੀ ਗਿਣਤੀ ਵਿਚ ਸਿੱਖਾਂ ਦੇ ਸੜਕਾਂ ਤੇ ਆਉਣ ਨਾਲ ਉਹਨਾਂ ਲੋਕਾਂ ਨੂੰ ਜਵਾਬ ਮਿਲ ਗਿਆ ਹੈ ਕਿ ਸਿੱਖ ਸੰਘਰਸ਼ ਕਿਸੇ ਵੇਲੇ ਵੀ ਪ੍ਰਚੰਡ ਹੋ ਸਕਦਾ ਹੈ। ਜੁਲਮ ਦੇ ਖਿਲਾਫ ਡੱਟ ਜਾਣ ਲਈ ਸਿੱਖਾਂ ਦੀ ਵੱਚਨਬਧਤਾ ਵਿਚ ਕੋਈ ਕਮਜੋਰੀ ਨਹੀਂ ਆਈ। ਆਪਣੇ ਉੱਪਰ ਹੋ ਰਹੇ ਜੁਲਮ ਦਾ ਟਾਕਰਾ ਕਰਨ ਲਈ ਸਿਖ ਜਗਤ ਹਰ ਵੇਲੇ ਹਰ ਤਰ੍ਹਾਂ ਨਾਲ ਤੱਤਪਰ ਹੈ।
ਦੂਸਰਾ ਸਿਖ ਸੰਗਤਾਂ ਦੇ ਸਹਾਮਣੇ ਅਸੀਂ ਇਹ ਵਿਚਾਰ ਰੱਖਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਦੂਸਰੇ ਜੱਥੇਦਾਰ ਸਾਹਿਬਾਨ ਨੂੰ ਹਮੇਸਾਂ ਸਿੱਖ ਪ੍ਰੰਪਰਾਵਾਂ, ਸਿੱਖੀ ਮਰਯਾਦਾ, ਖਾਲਸਾਈ ਰਾਵਇਤਾਂ ਅਤੇ ਗੁਰੂ ਆਸੇ ਅਨੁਸਾਰ ਵੇਲੇ ਸਿਰ ਫੈਸਲੇ ਲੈ ਕੇ ਕੌਮ ਦੇ ਜ਼ਜਬਾਤਾਂ ਦੀ ਤਰਜਮਾਨੀ ਕਰਨੀ ਚਾਹੀਦੀ ਹੈ ਨਾ ਕਿ ਵਕਤ ਦੀ ਹਵਾ ਵੱਲ ਦੇਖ ਕੇ ਫੈਸਲੇ ਲਏ ਜਾਣ। 23 ਮਾਰਚ ਦੀ ਇਕਤਰਤਾ ਵਿਚ ਜੱਥੇਦਾਰਾਂ ਵੱਲੋਂ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਅਤੇ ਭਾਈ ਬਲਵੰਤ ਸਿੰਘ ਨੂੰ ਜਿੰਦਾ ਸ਼ਹੀਦ ਦੇ ਖਿਤਾਬ ਦਿੱਤੇ ਗਏ। ਅਸੀਂ ਇਸ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹਾਂ। ਪਰ ਨਾਲ ਹੀ ਅਸੀਂ ਇਹ ਸਪੱਸਟ ਕਰਨਾ ਚਾਹੁੰਦੇ ਹਾਂ ਕਿ ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਹੋਏ 17 ਸਾਲ ਹੋ ਚੱਕੇ ਹਨ। ਅਤੇ ਭਾਈ ਬਲਵੰਤ ਸਿੰਘ ਤੇ ਹੋਰ ਸਿੰਘਾਂ ਨੂੰ ਜੇਲ੍ਹਾਂ ਕੱਟਦਿਆਂ ਵੀ 17 ਸਾਲ ਹੋ ਚੁੱਕੇ ਹਨ। ਅੱਜ ਜੱਥੇਦਾਰਾਂ ਦਾ 17 ਸਾਲ ਬਆਦ ਇਹ ਫੈਸਲਾ ਲੈਣਾ ਸਾਬਤ ਕਰਦਾ ਹੈ ਕਿ ਇਹ ਫੈਸਲਾ ਵੀ ਸਮੇਂ ਦੀ ਹਵਾ ਨੂੰ ਦੇਖ ਕੇ ਲਿਆ ਗਿਆ ਹੈ। ਨਾ ਕਿ ਜੱਥੇਦਾਰਾਂ ਨੇ ਆਪਣਾ ਕੌਮੀ ਫਰਜ਼ ਸਮੇਂ ਸਿਰ ਨਿਭਾਇਆ । ਮੈਂ ਇਥੇ ਇਹੀ ਸਪੱਸਟ ਕਰਨਾ ਚਾਹੁੰਦਾ ਹਾਂ ਕਿ ਜੱਥੇਦਾਰਾਂ ਨੇ ਇਹ ਫੈਸਲਾ ਲੈਦਿਆਂ ਇਸ ਐਕਸ਼ਨ ਨਾਲ ਸਬੰਧਤ ਕਈ ਅਹਿਮ ਸਿੰਘਾਂ ਦੇ ਕਿਰਦਾਰ ਨੂੰ ਅੱਖੋ ਪਰੋਖੇ ਕੀਤਾ ਹੈ। ਜਿਵੇਂ ਕਿ ਭਾਈ ਜਗਤਾਰ ਸਿੰਘ ਹਵਾਰਾ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਜੋ ਇਸ ਐਕਸ਼ਨ ਦੀ ਇਕ ਅਹਿਮ ਕੜੀ ਹੈ ਅਤੇ ਭਾਰਤੀ ਨਿਅਂ ਪਾਲਿਕਾ ਵਲੋਂ ਉਸ ਨੂੰ ਆਖਰੀ ਸਾਹ ਤੱਕ ਜੇਲ੍ਹ ਵਿਚ ਬੰਦ ਰੱਖਣ ਦਾ ਫੈਸਲਾ ਦਿੱਤਾ ਗਿਆ ਹੈ। ਸਮਾਂ ਆਉਣ ਤੇ ਇਸ ਬਾਰੇ ਜੱਥੇਦਾਰਾਂ ਨੂੰ ਸਿੱਖ ਪੰਥ ਅੱਗੇ ਜਵਾਬਦੇਹ ਹੋਣਾ ਪਵੇਗਾ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕੇ ਇਨੀ ਮਹਾਨ ਸੰਸਥਾ ਤੇ ਬਿਰਾਜਮਾਨ ਸਿੰਘ ਸਾਹਿਬ ਸਮੇਂ ਦੀ ਹਵਾ ਜਾਂ ਦੁਨਆਵੀ ਦਬਾ ਨੂੰ ਕਬੂਲ ਕੇ ਫੈਸਲੇ ਲੈਦੇ ਹਨ। ਉਦਾਹਰਣਾਂ ਤਾਂ ਬਹੁਤ ਹਨ ਪਰ ਨਾਨਕਸ਼ਾਹੀ ਕੈਲੰਡਰ ਦਾ ਬਿਕਰਮੀਕਰਨ ਕਰਨ ਦਾ ਫੈਸਲਾ ਦਬਾ ਹੇਠ ਲਏ ਗਏ ਫੈਸਲੇ ਦੀ ਇਕ ਮਿਸਾਲ ਹੈ। ਇਥੇ ਮੈਂ ਫਿਰ ਇਹੀ ਕਹਿਣਾ ਚਾਹਾਗਾਂ ਕਿ ਇੰਨੀ ਮਹਾਨ ਸੰਸਥਾ ਤੇ ਬਿਰਾਜਮਾਨ ਹੋ ਕੇ ਸਹੀ ਤੇ ਵੇਲੇ ਸਿਰ ਫੈਸਲੇ ਲੈਣੇ ਚਾਹੀਦੇ ਹਨ।
ਇਕ ਹੋਰ ਗੱਲ ਜਿਸ ਵੱਲ ਅਸੀਂ ਸੰਗਤਾਂ ਦਾ ਧਿਆਨ ਦਿਵਉਣਾ ਚਾਹੁੰਦੇ ਹਾਂ। ਉਹ ਇਹ ਹੈ ਕਿ ਜਦੋਂ ਸਿੱਖਾਂ ਉਪਰ ਕੋਈ ਵੀ ਧੱਕਾ ਹੁੰਦਾ ਹੈ ਤਾਂ ਸਿੱਖ ਆਪਣੇ ਉਪਰ ਹੋਏ ਧੱਕੇ ਦੇ ਵਿਰੋਧ ਵਿਚ ਜਦੋ ਬਾਹਰ ਆਉਦੇ ਹਨ। ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੀ ਜੁੰਡਲੀ ਸ਼ਾਂਤੀ ਦਾ ਰਾਗ ਅਲਾਪਣ ਲੱਗ ਜਾਂਦੀ ਹੈ। ਜਦੋਂ ਕੋਈ ਡੇਰੇਦਾਰ ਸਿੱਖ ਧਰਮ ਵਿਰੁਧ ਪ੍ਰਚਾਰ ਕਰਦਾ ਹੈ ਤਾਂ ਸ਼ਾਂਤੀ ਭੰਗ ਨਹੀਂ ਹੁੰਦੀ। ਜਦੋ ਡੇਰੇਦਾਰਾਂ ਦਾ ਵਿਰੋਧ ਕਰਨ ਲਈ ਸਿੰਘ ਸ਼ਾਂਤ ਮਈ ਵਿਖਾਵਾ ਕਰਦੇ ਹਨ ਤਾਂ ਅੱਗੋ ਪੁਲਿਸ ਅਤੇ ਡੇਰੇਦਾਰਾਂ ਦੇ ਗੁੰਡਿਆਂ ਵਲੋ ਰੋਸ ਕਰਦੇ ਸਿੰਘਾਂ ਤੇ ਹਮਲਾ ਕਰਕੇ ਕਈ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਸ਼ਾਂਤੀ ਭੰਗ ਨਹੀ ਹੁੰਦੀ। ਪਰ ਜਦੋ ਸਿੰਘ ਰੋਸ ਕਰਦੇ ਹਨ ਤਾਂ ਸ਼ਾਂਤੀ ਭੰਗ ਕਰਨ ਦਾ ਦੋਸ ਲੱਗ ਜਾਂਦਾ ਹੈ। ਇਸ ਤਰ੍ਹਾਂ ਜੱਦ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਸਿਵ ਸੈਨਾ ਦੇ ਗੁੰਡੇ ਸਿੱਖਾਂ ਦੀਆਂ ਪੱਗਾਂ ਲਾਹ ਕੇ ਸਾੜਦੇ ਹਨ ਅਤੇ ਪੱਗਾਂ ਨੂੰ ਪੈਰਾ ਵਿਚ ਰੋਲਕੇ ਭੰਗੜੇ ਪਾਉਦੇ ਹਨ ਤਾਂ ਕੋਈ ਪੁਲਿਸ ਗੋਲੀ ਨਹੀ ਚਲਉਦੀ ਉਹਨਾਂ ਗੁਡਿਆਂ ਨੂੰ ਨਹੀਂ ਰੋਕਦੀ ਪਰ ਜਦ ਸਿਖ ਇਸ ਘਟਨਾ ਦੇ ਖਿਲਾਫ ਖੜੇ ਹੁੰਦੇ ਹਨ ਤਾਂ ਪੁਲਿਸ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਤੇ ਜਖਮੀ ਕਰ ਦਿੰਦੀ ਹੈ। ਜੁਲਮ ਨੂੰ ਸਹਿ ਕਿ ਸਿੱਖ ਦੱਬੇ ਰਹਿਣ ਤਾਂ ਬਾਦਲ ਵਾਸਤੇ ਸ਼ਾਂਤੀ ਦਾ ਮਹੋਲ ਹੈ। ਪਰ ਸਿੰਘ ਜੱਦ ਜੁਲਮ ਦੇ ਖਿਲਾਫ ਕੋਈ ਰੋਸ ਕਰਨ ਤਾਂ ਬਾਦਲ ਵਾਸਤੇ ਸ਼ਾਂਤੀ ਭੰਗ ਹੋ ਜਾਂਦੀ ਹੈ। ਅਸੀਂ ਇਥੇ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸਲ ਸ਼ਾਂਤੀ ਤਾਂ ਬੇਅੰਤ ਸਿੰਹ ਵਰਗੇ ਜਾਲਮ ਦੇ ਸੋਧਣ ਨਾਲ ਹੀ ਬਹਾਲ ਹੋਇਆ ਕਰਦੀ ਹੈ। ਜੁਲਮ ਥੱਲੇ ਦੱਬੇ ਹੋਏ ਲੋਕ ਜਿਆਦਾ ਦੇਰ ਚੁੱਪ ਨਹੀ ਰਹਿ ਸਕਦੇ ਹੁੰਦੇ।

ਇਸ ਘਟਨਾਕ੍ਰਮ ਵਿਚ ਇਕ ਹੋਰ ਅਹਿਮ ਸਵਾਲ ਖੜਾ ਹੋਇਆ ਹੈ ਕਿ ਭਾਰਤੀ ਨਿਆਂ ਪਾਲਿਕਾ ਵਲੋਂ ਭਾਈ ਬਲਵੰਤ ਸਿੰਘ ਨੂੰ ਫਾਂਸੀ ਲਉਣ ਦਾ ਐਲਾਨ ਕੀਤਾ ਗਿਆ ਸੀ। ਸਿਖ ਉਸ ਦੇ ਵਿਰੋਧ ਚ ਰੋਸ ਵਿਖਾਵਾ ਕਰ ਰਹੇ ਸੀ ਪਰ ਬ੍ਰਾਹਮਣ ਵਾਦੀ ਸਿਵ ਸੈਨਿਕ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗੁੰਡਿਆਂ ਨੂੰ ਕੀ ਤਕਲੀਫ ਹੋਈ ਸੀ। ਕਿ ਇਹਨਾਂ ਨੇ ਸਤਿਕਾਰਯੋਗ ਸਿੱਖਾਂ ਦੇ ਪੁਤਲੇ ਸਾੜਨੇ ਸੁਰੂ ਕਰ ਦਿੱਤੇ। ਅਤੇ ਸਿੰਘਾਂ ਦੀਆਂ ਪੱਗਾਂ ਲਾਹ ਕੇ ਸਾੜਨੀਆਂ ਸੁਰੂ ਕਰ ਦਿੱਤੀਆਂ। ਇਸ ਦਾ ਕਾਰਨ ਬਹੁਤ ਸਾਫ ਹੈ ਜਦੋ ਤੋ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਹ ਰੱਖੀ ਉਸ ਦਿਨ ਤੋਂ ਬ੍ਰਾਹਮਣ ਵਾਦੀ ਸੋਚ ਸਿੱਖ ਧਰਮ ਨੂੰ ਖਤਮ ਕਰਨ ਲਈ ਹੱਥਕੰਡੇ ਵਰਤ ਰਹੀ ਹੈ। ਚੰਦੂ ਬ੍ਰਾਹਮਣ ਵਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੀ ਇਸੇ ਸ਼ਾਜਸ਼ ਦੀ ਇਕ ਕੜੀ ਸੀ। ਉਸੇ ਚੰਦੂ ਦੀ ਰੂਹ ਇਹਨਾਂ ਗੁੰਡਿਆਂ ਵਿਚ ਪਰਵੇਸ਼ ਕਰਕੇ ਗੁਰੂਕਿਆਂ ਵਿਰੁਧ ਆਪਣੀ ਕਾਰਵਾਈ ਜਾਰੀ ਰੱਖ ਰਹੀ ਹੈ। ਗੁਰੂਕਿਆਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਆਦ ਛੇਵੇਂ ਪਾਤਸ਼ਾਹ ਨੇ ਹੱਥਿਆਰਬੰਦ ਸ਼ੰਘਰਸ਼ ਦਾ ਰਾਹ ਦਿਖਾ ਦਿੱਤਾ ਸੀ ਅਤੇ ਸਿੱਖਾਂ ਦੇ ਆਜ਼ਾਦ ਸਿੱਖ ਰਾਜ ਦੀ ਨੀਹ ਰੱਖ ਦਿੱਤੀ ਸੀ। ਅੱਜ ਚੰਦੂਕਿਆਂ ਤੋਂ ਆਜ਼ਾਦੀ ਹਾਸਲ ਕਰਕੇ ਖਾਲਸਾਈ ਹਲੇਮੀ ਰਾਜ ਕਾਇਮ ਕਰਨਾ ਹੀ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲਣਾ ਹੈ।

ਇਸ ਘਟਨਾਕ੍ਰਮ ਵਿਚ ਇਕ ਬਹਿਸ ਸਾਹਮਣੇ ਆਈ ਹੈ। ਜਿਸ ਵਿਚ ਫੜੇ ਜਾਣ ਤੋ ਬਾਅਦ ਸਿੰਘਾਂ ਨੂੰ ਕੇਸ ਲੜਨਾ ਚਾਹੀਦਾ ਹੈ ਜਾਂ ਨਹੀਂ, ਇਥੇ ਮੈਂ ਇਹ ਵੀ ਸ਼ਪਸਟ ਕਰਨਾ ਚਾਹੁੰਦਾ ਹਾਂ ਕਿ ਕਿਸੇ ਵਕਤ ਵੀ ਕਿਸੇ ਕਮਜੋਰੀ ਜਾਂ ਢਿੱਲ ਵਰਤਣ ਅਧੀਨ ਕੋਈ ਵਿਅਕਤੀ ਸ਼ੰਘਰਸ਼ ਤੋ ਕਿਨਾਰਾ ਕਸ਼ੀ ਕਰਨੀ ਚਾਹੁੰਦਾ ਹੈ ਜਾਂ ਸਰਕਾਰੀ ਜੇਲ੍ਹਾਂ ਜਾਂ ਫਾਂਸੀਆਂ ਤੋਂ ਡਰ ਕੇ ਜਿਊਣ ਦੀ ਆਸ ਨਾਲ ਅੰਦਰੋ ਅੰਦਰੀ ਕੋਈ ਸਮਝੋਤਾ ਕਰਕੇ ਘਰ ਪਰਤਣਾ ਚਾਹੁੰਦਾ ਹੈ ਜਾਂ ਉਹ ਅਰਾਮ ਦੀ ਜਿੰਦਗੀ ਦੀ ਖਹਿਸ਼ ਰੱਖਦਾ ਹੈ ਉਸ ਦੇ ਅਸੀਂ ਖਿਲਾਫ ਹਾਂ। ਜੇ ਕੋਈ ਵਿਅਕਤੀ ਕੇਸ ਲੜਨ ਨੂੰ ਸ਼ੰਘਰਸ਼ ਦੇ ਦਾਅਪੇਚ ਦੇ ਤੌਰ ਤੇ ਵਰਤਦਾ ਹੈ। ਉਸ ਦੇ ਅਸੀਂ ਖਿਲਾਫ ਨਹੀਂ ਹਾਂ। ਜਿਹੜਾ ਸਟੈਂਡ ਭਾਈ ਬਲਵੰਤ ਸਿੰਘ ਨੇ ਲਿਆ ਹੈ ਅਸੀ ਉਸ ਦੇ ਪੂਰੀ ਤਰ੍ਹਾਂ ਹੱਕ ਵਿਚ ਹਾਂ। ਸਮੇਂ ਦੀ ਨਜਾਕਤ ਨੂੰ ਸਾਹਮਣੇ ਰੱਖ ਕੇ ਲਏ ਗਏ ਦੋਵੇ ਫੈਸਲਿਆ ਨਾਲ ਅਸੀਂ ਸਹਿਮਤ ਹਾਂ। ਭਾਈ ਜਗਤਾਰ ਸਿੰਘ ਹਵਾਰਾ ਵਲੋਂ ਕੇਸ ਲੜਨ ਦਾ ਲਿਆ ਗਿਆ ਫੈਸਲਾ ਕਿਸੇ ਡਰ ਕਮੋਜਰੀ ਜਾਂ ਘਰ ਵਾਪਸੀ ਦੀ ਖਾਹਿਸ ਨਾਲ ਲਿਆ ਗਿਆ ਫੈਸਲਾ ਨਹੀਂ ਹੈ। ਸਗੋ ਦੁਸ਼ਮਣ ਦੀ ਕੈਦ ਵਿਚੋ ਨਿਕਲ ਕੇ ਦੁਬਾਰਾ ਕੌਮ ਦੀ ਸੇਵਾ ਕਰਨ ਦੀ ਖਾਹਿਸ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹਾਂ ਜਦੋ ਇਹ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ ਤਾਂ ਬਲਵਿੰਦਰ ਸਿੰਘ ਜਟਾਣਾ ਦੇ ਗਰੁੱਪ ਵਿਚ ਸਾਮਲ ਹੋ ਗਿਆ ਸੀ। ਮੈਂ ਭਾਈ ਜਟਾਣਾ ਨੂੰ ਕਿਹਾ ਸੀ ਕਿ ਇਸ ਨੂੰ ਪਹਿਲਾ ਪੜ੍ਹਾਈ ਕਰਨ ਦਿਓ ਇੰਨੀ ਛੋਟੀ ਉਮਰ ਵਿਚ ਇਸ ਬੱਚੇ ਨੂੰ ਆਪਣੇ ਗੁਰੱਪ ਵਿਚ ਸ਼ਾਮਲ ਕਿਉਂ ਕਰ ਲਿਆ ਹੈ। ਉਸ ਨੇ ਕਿਹਾ ਕਿ ਇਹ ਪੜ੍ਹਾਈ ਦੇ ਨਾਲ ਨਾਲ ਸੇਵਾ ਕਰਨ ਲਈ ਬਜਿਦ ਹੈ। ਇਸ ਵਿਚ ਸੇਵਾ ਦਾ ਬਹੁਤ ਉਤਸ਼ਾਹ ਹੈ। ਉਦੋ ਤੋਂ ਲੈ ਕੇ ਹੁਣ ਤੱਕ ਭਾਈ ਜਗਤਾਰ ਸਿੰਘ ਹਵਾਰਾ ਇਸ ਸੰਘਰਸ਼ ਵਿਚ ਆਪਣਾ ਹਿੱਸਾ ਪਾ ਰਿਹਾ ਹੈ। ਕੁਝ ਸਮਾਂ ਪਹਿਲਾ ਜਦੋਂ ਜੇਲ੍ਹ ਚੋ’ ਸੁਰੰਗ ਬਣਾ ਕੇ ਬਾਹਰ ਆ ਗਿਆ ਸੀ ਤਾਂ ਉਹ ਪਹਿਲਾ ਵਾਂਗ ਹੀ ਫਿਰ ਤੋਂ ਸਰਗਰਮ ਹੋ ਗਿਆ। ਬਾਹਰ ਅਉਣ ਤੋ ਬਆਦ ਕੁਝ ਦੋਸਤਾਂ ਮਿੱਤਰਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਉਪਰ ਕੁਝ ਦੇਰ ਲਈ ਵਿਦੇਸ਼ ਜਾਣ ਬਾਰੇ ਜੋਰ ਪਾਇਆ, ਇਸ ਤਜਵੀਜ਼ ਨੂੰ ਠੁਕਰਉਦਿਆਂ ਹੋਇਆ ਭਾਈ ਜਗਤਾਰ ਸਿੰਘ ਹਵਾਰਾ ਤੇ ਫੀਲਡ ਵਿਚ ਰਹਿ ਕੇ ਸੇਵਾ ਕਰਨ ਨੂੰ ਚੁਣਿਆ। ਇਸ ਨਾਲ ਉਸ ਦੀ ਸੰਘਰਸ਼ ਪ੍ਰਤੀ ਵਚਨਬੱਧਤਾ ਸਾਬਤ ਹੋ ਜਾਂਦੀ ਹੈ। ਭਾਈ ਜਗਤਾਰ ਸਿੰਘ ਹਵਾਰਾ ਅਹੁਦਿਆ ਦੀ ਭੁੱਖ ਤੋ ਵੀ ਬਹੁਤ ਦੂਰ ਹੈ। ਜਦੋ ਉਹ ਜੇਲ੍ਹ ਤੋ ਬਾਹਰ ਆਇਆ ਤਾਂ ਮੈਂ ਜੱਥੇਬੰਦੀ ਹਾਈ ਕਮਾਂਡ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਥਾਂ ਮੁੱਖ ਸੇਵਾਦਾਰ ਥਾਪਣ ਦਾ ਪਰਸਤਾਵ ਰੱਖਿਆ ਸੀ ਪਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਨੂੰ ਜੋਰ ਦਾਰ ਸਬਦਾਂ ਨਾਲ ਮੰਨਣ ਤੋ ਇਨਕਾਰ ਕੀਤਾ। ਫਿਰ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੀਤ ਜੱਥੇਦਾਰ ਨਿਯੁਕਤ ਕੀਤਾ ਪਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਕਿਹਾ ਕੇ ਜਿੰਨਾ ਚਿਰ ਮੈ ਨਹੀਂ ਕਹਿੰਦਾ ਉਹਨਾਂ ਚਿਰ ਮੇਰੇ ਇਸ ਅਹੁਦੇ ਬਾਰੇ ਮੀਡੀਆ ਵਿਚ ਐਲਾਨ ਨਾ ਕੀਤਾ ਜਾਵੇ। ਉਸ ਦੀ ਖਾਹਿਸ ਸੀ ਕੇ ਕੁਝ ਕਰਕੇ ਹੀ ਮੀਡੀਆ ਚ ਇਸ ਦਾ ਐਲਾਨ ਕੀਤਾ ਜਾਵੇ। ਜੱਥੇਬੰਦੀ ਵਲੋ ਉਹ ਅੱਜ ਵੀ ਮੀਤ ਜੱਥੇਦਾਰ ਦੇ ਅਹੁਦੇ ਤੇ ਤਾਇਨਾਤ ਹੈ।

ਜਿਵੇ ਕੇ ਅਸੀਂ ਪਹਿਲਾ ਕਹਿ ਚੁਕੇ ਹਾਂ ਕਿ ਅਸੀਂ ਕੇਸ ਲੜਨ ਜਾਂ ਨਾ ਲੜਨ ਦੇ ਸਮੇਂ ਅਨੁਸਾਰ ਲਏ ਗਏ ਦੋਨਾਂ ਫੈਸਲਿਆ ਨਾਲ ਸਹਿਮਤ ਹਾਂ। ਇਹ ਮੁੱਦਾ ਪੰਥ ਦੀ ਕਹਿਚਰੀ ਵਿਚ ਜਾਂ ਚੁੱਕਾ ਹੈ ਤੇ ਇਸ ਦਾ ਫੈਸਲਾ ਕੌਮ ਤੇ ਛੱਡ ਦੇਣਾ ਚਾਹੀਦਾ ਹੈ। ਇਸ ਬਾਰੇ ਕੌਮ ਦੀ ਜੋ ਰਾਏ ਹੋਵੇ ਉਹ ਪਰਵਾਨ ਹੋਣੀ ਚਾਹੀਦੀ ਹੈ। ਇਸ ਬਹਿਸ ਵਿਚ ਸਾਨੂੰ ਹੋਰ ਨਹੀਂ ਪੈਣਾ ਚਾਹੀਦਾ।
ਇੱਥੇ ਮੈਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਕੁਝ ਗੱਲਾਂ ਸ਼ਪੱਸਟ ਕਰਨੀਆਂ ਚਾਹੁੰਦਾ ਹਾਂ। ਇਹ ਗੱਲਾਂ ਮੈਂ ਕਿਸੇ ਦੇ ਸਵਾਲਾਂ ਦੇ ਜਵਾਬ ਵਿਚ ਨਹੀ ਕਹਿ ਰਿਹਾ ਸਗੋਂ ਲੰਬੇ ਸਮੇਂ ਬਾਆਦ ਕੌਮ ਨੂੰ ਸੰਬੋਧਤ ਹੋਣ ਕਰਕੇ ਜੱਥੇਬੰਦੀ ਦੀ ਪਾਲਸੀ ਫਿਰ ਦੁਹਰਾ ਰਿਹਾ ਹਾਂ।

ਸਾਡੀ ਲੜਾਈ ਕਿਸੇ ਧਰਮ ਜਾਤ ਜਾਂ ਫਿਰਕੇ ਨਾਲ ਨਹੀਂ, ਅਸੀਂ ਜ਼ਾਲਮ ਬ੍ਰਾਹਮਣਵਾਦੀਆਂ ਦੇ ਗੁਲਾਮੀ ਦੇ ਜੂਲੇ ਨੂੰ ਗੱਲੋ ਲਾਹ ਕੇ ਗੁਰੂ ਆਸੇ ਅਨੁਸਾਰ ਖਾਲਸਾਈ ਹਲੇਮੀ ਰਾਜ (ਖਾਲਿਸਤਾਨ) ਦੀ ਕਾਇਮੀ ਲਈ ਸੰਘਰਸ਼ ਸੀਲ ਹਾਂ ਅਤੇ ਅਕਾਲ ਪੁਰਖ ਦੀ ਕਿਰਪਾ ਨਾਲ ਨਿਸ਼ਾਨੇ ਦੀ ਪ੍ਰਾਪਤੀ ਤੱਕ ਸ਼ੰਘਰਸ ਸੀਲ ਰਹਾਂਗੇ ਭਾਂਵੇ ਅੱਜ ਸੰਘਰਸ਼ ਵਿਚ ਖੜੋਤ ਨਜ਼ਰ ਆ ਰਹੀ ਹੈ ਪਰ ਅਸੀਂ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਇਰਾਦੇ ਤੇ ਦਿੜ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਫਰਨਾਮਾ ਵਿਚ ਫੁਰਮਾਨ ਹੈ।

ਨ ਸਾਜ਼ੋ ਨ ਬਾਜ਼ੋ ਨ ਫ਼ੌਜੋ ਨ ਫ਼ਰਸ਼ ॥ ਖ਼ੁਦਾਵੰਦ ਬਖ਼ਸ਼ਿੰਦਹਿ ਐਸ਼ਿ ਅਰਸ਼ ॥

ਸੰਘਰਸ਼ ਵਿਚ ਉਤਰਾਅ ਚੜਾਅ ਕੁਦਰਤੀ ਹਨ। ਅੱਜ ਸਾਡਾ ਸੰਘਰਸ਼ ਅੰਤਰਰਤਸ਼ਟਰੀ ਹਲਾਤਾਂ ਅਤੇ ਸਿੱਖਾਂ ਦੇ ਅਖੌਤੀ ਸਿਆਸੀ ਅਤੇ ਧਾਰਮਿਕ ਲਡੀਰਾਂ ਦੀ ਜੱਦ ਵਿਚ ਆਇਆ ਹੋਇਆ ਹੈ। ਗੁਰੂ ਕਿਰਪਾ ਨਾਲ ਅਸੀਂ ਸਾਰੇ ਹਮਰਾਹੀ ਇਕ ਦੂਜੇ ਦੇ ਸਹਿਯੋਗ ਨਾਲ ਸੰਘਰਸ਼ ਨੂੰ ਮੁੜ ਪ੍ਰਚੰਡ ਕਰਾਂਗੇ। ਪਿੱਛਲੇ ਲੰਮੇ ਸਮੇਂ ਤੋ ਲੜੇ ਗਏ ਸੰਘਰਸ਼ ਦਾ ਲੇਖਾ ਜੋਖਾ ਕਰਕੇ ਅਸੀਂ ਸੁਲਝੀ ਹੋਈ ਵਿਉਤਬੰਦੀ ਕੀਤੀ ਹੋਈ ਹੈ। ਕਿਸੇ ਵੇਲੇ ਵੀ ਇਹ ਲਾਵਾ ਫੱਟ ਸਕਦਾ ਹੈ। ਸਿੱਖ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਜ਼ਾਦੀ ਦੇ ਇਸ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਤੱਤਪਰ ਰਹਿਣ।

ਜਿੱਥੇ ਹਰ ਮੁਹਾਜ ਤੇ ਲੜਾਈ ਲੜਨਾ ਜਰੂਰੀ ਹੈ। ਉਥੇ ਇਕ ਮਜਬੂਤ ਤੇ ਸੁਲਝੀ ਹੋਈ ਹਥਿਆਰ ਬੰਦ ਲੜਾਈ ਤੋਂ ਬਗੈਰ ਆਜ਼ਾਦੀ ਪ੍ਰਾਪਤੀ ਨਹੀਂ ਹੋ ਸਕਦੀ । ਇਸ ਕਰਕੇ ਹਥਿਆਰਬੰਦ ਸੰਘਰਸ਼ ਵਾਸਤੇ ਅਜੇ ਹੋਰ ਬਹਾਦਰੀ ਭਰੇ ਕਾਰਨਾਮਿਆਂ ਅਤੇ ਕੁਰਬਾਨੀ ਦੇਣ ਦੀ ਲੋੜ ਹੈ। ਇਸ ਲਈ ਸਾਨੂੰ ਤੱਤਪਰ ਰਹਿਣਾ ਚਾਹੀਦਾ ਹੈ।

ਦਿੱਲੀ ਦੇ ਤਖ਼ਤ ਤੇ ਬਿਰਾਜਮਾਨ ਭਾਵੇ ਕੱਟੜ ਬ੍ਰਾਹਮਣਵਾਦੀ ਬੀ ਜੇ ਪੀ ਹੋਵੇ ਜਾਂ ਧਰਮ ਨਿਰਪੱਖਤਾ ਦਾ ਬੁਰਕਾ ਪਹਿਨੀ ਬ੍ਰਾਹਮਣਵਾਦੀ ਕਾਂਗਰਸ ਹੋਵੇ। ਦੋਵੇ ਹੀ ਸਿੱਖਾਂ ਦੀ ਆਜ਼ਾਦੀ ਦੇ ਦੁਸ਼ਮਣ ਹਨ। ਇਥੋ ਤੱਕ ਕੇ ਭਾਰਤ ਦੇ ਕਮਿਊਨਿਸਟ ਵੀ ਸਿੱਖ ਸੰਘਰਸ਼ ਪ੍ਰਤੀ ਬ੍ਰਾਹਮਣਵਾਦੀਆਂ ਵਰਗੀ ਸੋਚ ਰੱਖਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲੇ ਅਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੇ ਕਲੰਕ ਕਾਂਗਰਸੀਆਂ ਦੇ ਮੱਥੇ ਤੇ ਉਕਰੇ ਹੋਏ ਹਨ। ਇਹ ਹਮੇਸ਼ਾ ਸਿੱਖਾਂ ਦੇ ਹਿਰਦਿਆਂ ਵਿਚ ਪੀੜਾ ਦਾ ਕਾਰਨ ਬਣੇ ਰਹਿਣਗੇ। ਪਰ ਬੀ ਜੇ ਪੀ ਦਾ ਵੀ ਚਿਹਰਾ ਕੋਈ ਸਾਫ ਸੁਥਰਾ ਨਹੀਂ ਹੈ। ਲਾਲ ਕਿਸ਼ਨ ਅਡਵਾਨੀ ਆਪਣੀ ਕਿਤਾਬ ‘ਮਾਈ ਕਨਟਰੀ ਮਾਈ ਲਾਈਫ’ ਵਿਚ ਲਿੱਖਦਾ ਹੈ ਕਿ ਮੈਂ ਹੀ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਉੱਤੇ ਹਮਲੇ ਲਈ ਤਿਆਰ ਕੀਤਾ ਸੀ। ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੋਰਾਨ ਇਹਨਾਂ ਬੀ ਜੇ ਪੀ ਵਾਲਿਆਂ ਅਤੇ ਹਨਾਂ ਦੇ ਹਮਜਮਾਤੀਆਂ ਨੇ ਲੱਡੂ ਵੰਡੇ, ਭੰਗੜੇ ਪਾਏ, ਹਮਲਾ ਕਰਨ ਵਾਲਿਆਂ ਫੌਜੀਆਂ ਨੂੰ ਸਨਮਾਨਤ ਕੀਤਾ ਅਤੇ ਤੋਹਫੇ ਦਿੱਤੇ। 1984 ਦੇ ਦੰਗਾ ਕਾਰੀਆਂ ਤੇ ਕਾਤਲਾਂ ਨੂੰ ਜੇ ਕਾਂਗਰਸ ਨੇ ਨਿਵਾਜਿਆ ਹੈ ਤਾਂ ਰਾਜ ਸੱਤਾ ਵਿਚ ਆ ਕੇ ਬੀ ਜੇ ਪੀ ਨੇ ਵੀ ਉਹਨਾਂ ਨੂੰ ਕੋਈ ਸਜਾ ਨਹੀਂ ਦਿੱਤੀ। ਇਸ ਤਰ੍ਹਾਂ ਇਹ ਦੋਵੇ ਪਾਰਟੀਆਂ ਬਰਾਬਰ ਦੀਆਂ ਸਿੱਖ ਵਿਰੋਧੀ ਹਨ। ਪੰਜਾਬ ਵਿਚ ਭਾਵੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਅਕਾਲੀਆਂ ਦੀ ਦੋਵੇ ਸਿੱਖਾਂ ਨੂੰ ਗੁਲਾਮ ਬਣਾਈ ਰੱਖਣ ਦੇ ਕੇਂਦਰ ਦੇ ਏਜੰਡੇ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਦੀਆਂ ਹਨ। ਬ੍ਰਾਹਮਣਵਾਦੀਆਂ ਦੇ ਇਸ ਏਜੰਡੇ ਨੂੰ ਲਾਗੂ ਕਰਨ ਵਿਚ ਪ੍ਰਕਾਸ਼ ਸਿੰਘ ਬਾਦਲ ਚਾਰ ਕਦਮ ਅੱਗੇ ਹੈ। ਕਿਉਕਿ ਬ੍ਰਾਹਮਣਵਾਦੀਆਂ, ਅਕਾਲੀ ਦਲ ਬਾਦਲ ਅਤੇ ਹਿੰਦੋਸਤਾਨ ਦੀਆਂ ਖੂਫੀਆ ਏਜੰਸੀਆਂ ਨੇ ਪੰਜਾਬ ਵਿਚ ਐਸਾ ਮਹੌਲ ਪੈਦਾ ਕੀਤਾ ਹੋਇਆ ਹੈ ਕਿ SGPC ਉਪਰ ਹਰ ਵਾਰ ਬਾਦਲ ਕਾਬਜ ਹੋ ਜਾਂਦਾ ਹੈ ਅਤੇ SGPC ਦੇ ਪੈਲਟਫਾਰਮ ਨੂੰ ਵਰਤ ਕੇ ਉਹ ਸਿੱਖਾਂ ਉਪਰ ਬੀ ਜੇ ਪੀ ਦੇ ਸਿੱਖ ਵਿਰੋਧੀ ਮਨਸੂਬਿਆ ਨੂੰ ਲਾਗੂ ਕਰਦਾ ਹੈ। ਬਾਦਲ ਦਲ ਨੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਆਪਣੇ ਤਨਖਾਹ ਦਾਰ ਮੁਲਾਜਮਾਂ ਦੀ ਤਰ੍ਹਾਂ ਸਥਾਪਿਤ ਕੀਤਾ ਹੋਇਆ ਹੈ ਅਤੇ ਉਹਨਾਂ ਕੋਲੋ ਉਹ ਬੀ ਜੇ ਪੀ ਦੀ ਮਰਜ਼ੀ ਦੇ ਫੈਸਲੇ ਕਰਵਾਉਦਾ ਹੈ। ਇਥੇ ਹੀ ਬਸ ਨਹੀਂ ਅਨੇਕ ਸਿੱਖਾਂ ਦਾ ਕਾਤਲ ਸੁਮੇਧ ਸੈਣੀ ਜੋ ਬੇਦੋਸੇ ਸਿੱਖਾਂ ਨੂੰ ਤੜਫਾ ਤੜਫਾ ਕੇ ਅਤੇ ਕੋਹ ਕੋਹ ਮਾਰਨ ਤੋ ਬਆਦ ਉਹਨਾਂ ਦੀਆਂ ਲਾਸ਼ਾਂ ਨੂੰ ਖੁਰਦ ਪੁਰਦ ਕਰਦਾ ਰਿਹਾ ਹੈ ਨੂੰ ਪੰਜਾਬ ਦਾ ਪੁਲਿਸ ਚੀਫ਼ ਬਣਾਕੇ ਅਤੇ ਇਕ ਹੋਰ ਸਿੱਖਾਂ ਦੇ ਕਾਤਲ ਇਜਹਾਰ ਆਲਮ ਦੀ ਘਰਵਾਲੀ ਨੂੰ ਆਪਣੀ ਪਾਰਟੀ ਦੀ ਟਿਕਟ ਤੇ MLA ਬਣਾ ਕੇ ਆਪਣੇ ਸਿੱਖ ਵਿਰੋਧੀ ਹੋਣ ਦਾ ਠੋਸ ਸਬੂਤ ਦਿੱਤਾ। ਉਹਨਾਂ ਬੇਦੋਸੇ ਸਿੱਖਾਂ ਦਾ ਖੂਨ ਬਾਦਲ ਦੇ ਪਰਹਾਰ ਦਾ ਕਾਰਣ ਬਣੇਗਾ।

ਅਖੀਰ ਵਿਚ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਮਜੂਦਾ ਸਮੇ ਵਿਚ ਚੱਲੇ ਹੋਏ ਵਾਦ-ਵਿਵਾਦ ਨੂੰ ਖਤਮ ਹੋਣਾ ਚਾਹੀਦਾ ਹੈ।ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਦੇ ਹੁਕਮ ਅਨੁਸਾਰ ਕਿਸੇ ਦੇ ਅਗੁਣਾਂ ਨੂੰ ਅੱਖੋਂ ਪਰੋਖੇ ਕਰਕੇ ਗੁਣਾ ਦੀ ਸਾਂਝ ਪਉਣੀ ਚਾਹੀਦੀ ਹੈ ਅਤੇ ਆਪਣਾ ਪੂਰਾ ਧਿਆਨ ਆਜ਼ਾਦੀ ਦੇ ਸੰਘਰਸ਼ ਨੂੰ ਪ੍ਰਚੰਡ ਕਰਨ ਵੱਲ ਲਉਣਾ ਚਾਹੀਦਾ ਹੈ।
ਗੁਰੂ ਪੰਥ ਦਾ ਦਾਸ
ਵਾਧਾਵਾ ਸਿੰਘ
ਮੁੱਖ ਸੇਵਾਦਾਰ,
ਬੱਬਰ ਖਾਲਸਾ ਇੰਟਰਨੈਸ਼ਨਲ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>