ਰਾਜੇਸ਼ ਖੰਨਾ ਹਸਪਤਾਲ ਵਿੱਚ ਭਰਤੀ

ਮੁੰਬਈ- ਪ੍ਰਸਿੱਧ ਬਾਲੀਵੁੱਡ ਅਦਾਕਾਰ ਰਾਜੇਸ਼ ਖੰਨਾ ਨੂੰ ਸਿਹਤ ਖ਼ਰਾਬ ਹੋਣ ਕਰਕੇ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਇਲਾਜ ਦੌਰਾਨ ਦੇਖਭਾਲ ਲਈ ਉਨ੍ਹਾਂ ਦੀ ਪਤਨੀ ਡਿੰਪਲ ਕਪਾੜੀਆ ਉਨ੍ਹਾਂ ਦੇ ਨਾਲ ਸੀ। ਡਾਕਟਰ ਵਲੋਂ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਰਾਜੇਸ਼ ਖੰਨਾ ਦੀ ਸਿਹਤ ਬੀਤੇ ਸੋਮਵਾਰ ਨੂੰ ਖ਼ਰਾਬ ਸੀ, ਉਨ੍ਹਾਂ ਨੂੰ ਕਮਜ਼ੋਰੀ ਅਤੇ ਪਰੇਸ਼ਾਨੀ ਮਹਿਸੂਸ ਹੋ ਰਹੀ ਸੀ, ਜਿਸ ਕਰਕੇ ਪਰਵਾਰਕ ਲੋਕਾਂ ਵਲੋਂ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਣ ਦਾ ਫੈਸਲਾ ਕੀਤਾ ਗਿਆ। ਸੂਤਰਾਂ ਅਨੁਸਾਰ ਰਾਜੇਸ਼ ਖੰਨਾ ਨੂੰ ਮਿਲ ਰਹੀਆਂ ਸਹੂਲਤਾਂ ਤੋਂ ਡਿੰਪਲ ਸੰਤੁਸ਼ਟ ਨਹੀਂ ਹੈ ਅਤੇ ਉਨ੍ਹਾਂ ਨੇ ਹਸਤਪਾਲ ਦੇ ਪ੍ਰਬੰਧਕਾਂ ਵਲੋਂ ਖਾਸ ਸੇਵਾ ਮੁਹਈਆ ਕਰਨ ਦੀ ਗੱਲ ਕੀਤੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>