7 ਗ੍ਰਾਮ ਸਮੈਕ ਸਮੇਤ ਪੁਲਸ ਅੜਿੱਕੇ

ਸਮੈਕ ਸਮੇਤ ਕਾਬੂ ਵਿਅਕਤੀ ਪੁਲਸ ਪਾਰਟੀ ਨਾਲ।(ਫੋਟੋ: ਸੁਨੀਲ ਬਾਂਸਲ)

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਥਾਨਾ ਸਿਟੀ ਪੁਲਸ ਵੱਲੋਂ ਗਸ਼ਤ ਦੌਰਾਨ 7 ਗ੍ਰਾਮ ਸਮੈਕ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ.ਪ੍ਰੀਤਮ ਸਿੰਘ, ਏ.ਐਸ.ਆਈ.ਜੋਗਿੰਦਰ ਸਿੰਘ, ਜਗਦੀਸ਼ ਸਿੰਘ ਤੇ ਗੋਬਿੰਦ ਸਿੰਘ ਆਦਿ ਪੁਲਸ ਪਾਰਟੀ ਨੇ ਸਥਾਨਕ ਭੁੱਲਰ ਕਾਲੋਨੀ ਸਥਿਤ ਬਾਬਾ ਖੇਤਰਪਾਲ ਮੰਦਰ ਕੋਲ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 7 ਗ੍ਰਾਮ ਸਮੈਕ ਬਰਾਮਦ ਹੋਈ। ਜਿਸ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਸੂਰਤ ਸਿੰਘ ਉਰਫ਼ ਘੁੱਕ ਵਾਸੀ ਗਾਂਧੀ ਨਗਰ ਵਜੋਂ ਹੋਈ। ਪੁਲਸ ਨੇ ਉਕਤ ਵਿਅਕਤੀ ਦੇ ਖਿਲਾਫ਼ ਮੁਕੱਦਮਾ ਨੰਬਰ : 95 ਜ਼ੇਰਧਾਰਾ 21-61-85 ਤਹਿਤ ਮਾਮਲਾ ਦਰਜ ਕਰ ਲਿਆ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>