
ਸਲੇਮ ਟਾਬਰੀ ਸਥਿਤ ਪਾਰਕ ਵਿੱਚ ਬੂਟਾ ਲਾਂਉਦੇ ਬਾਬਾ ਸੀਚੇਵਾਲ
ਲੁਧਿਆਣਾ – ਹਜ਼ਰਤ ਸਾਈਂ ਮੀਆਂ ਮੀਰ ਫਾਂਊਡੇਸ਼ਨ ਦੇ ਚੇਅਰਮੈਨ ਸ.ਹਰਦਿਆਲ ਸਿੰਘ ਅਮਨ ਵੱਲੋਂ ਵਾਤਾਵਰਣ ਕਾਮੇ ਦੇ ਤੌਰ ਤੇ ਵਿਸ਼ਵ ਪ੍ਰਸਿੱਧ ਹਸਤੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸਲੇਮ ਟਾਬਰੀ ਸਥਿਤ ਉਹਨਾ ਦੇ ਗ੍ਰਹਿ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਸੰਤ ਜੀ ਵੱਲੋਂ ਮਨੁੱਖੀ ਭਲਾਈ ਲਈ ਕੀਤੇ ਜਾ ਰਹੇ ਕਾਰਜ਼ਾਂ ਲਈ ਅਮਨ ਪਰਿਵਾਰ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ ।ਇਸ ਮੌਕੇ ਸੰਤ ਸੀਚੇਵਾਲ ਨੇ ਸਲੇਮ ਟਾਬਰੀ ਦੇ ਪਾਰਕ ਵਿੱਚ ਪੰਜ ਬੂਟੇ ਲਗਾਉਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸ਼ੁਦਤਾ ਵਿੱਚ ਵੱਧ ਚੜਕੇ ਹਿੱਸਾ ਪਾਉਣ ।ਸੰਤ ਜੀ ਨੇ ਗੁਰੂਆਂ ਵੱਲੋਂ ਪਵਨ ਗੁਰੂ ਪਾਣੀ ਪਿਤਾ ਦੇ ਦਿੱਤੇ ਸੰਦੇਸ਼ ਦੂ ਪਾਲਣਾ ਕਰਕੇ ਭਵਿੱਖ ਨੂੰ ਜੀਣ ਯੋਗ ਬਨਾਉਣ ਦਾ ਸੱਦਾ ਵੀ ਦਿੱਤਾ ।ਇਸ ਮੌਕੇ ਸ. ਅਮਨ ਨੇ ਕਿਹਾ ਕਿ ਬਾਬਾ ਸੀਚੇਵਾਲ ਦੀ ਸੋਚ ਅਤੇ ਕੰਮਾਂ ਦੀ ਸ਼ਲਾਘਾ ਕੀਤੀ । ਸ. ਅਮਨ ਨੇ ਕਿਹਾ ਸਾਨੂੰ ਵਾਤਾਵਰਣ ਦੀ ਸ਼ੁਧਤਾ ਦੇ ਨਾਲ ਨਾਲ ਪਛੂ ਪੰਛੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ।